ਲੋਕ ਮੁੱਦੇ ਉਠਾਉਣ ਵਾਲੇ ਨਿਰਧੱੜਕ ਆਗੂ ਮਜੀਠੀਆ ਨਾਲ ਪੰਜਾਬ ਦਾ ਸਮੁੱਚੇ ਯੂਥ ਡੱਟ ਕੇ ਖੜ੍ਹਾ:— ਰਾਜੂ ਖੰਨਾ।
ਝੂਠੇ ਕੇਸ ਪਾ ਕਿ ਸ੍ਰੋਮਣੀ ਅਕਾਲੀ ਦਲ ਦੀ ਅਵਾਜ਼ ਨਹੀਂ ਦਬਾਅ ਸਕਦੀ ਆਪ ਸਰਕਾਰ।
ਫ਼ਤਹਿਗੜ੍ਹ ਸਾਹਿਬ,19 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਹਰ ਲੋਕ ਵਿਰੋਧੀ ਮੁੱਦੇ ਨੂੰ ਸਰਕਾਰ ਖ਼ਿਲਾਫ਼ ਉਠਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧੱੜਕ ਆਗੂ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਨਾਲ ਪੰਜਾਬ ਦਾ ਸਮੁੱਚੇ ਵਰਗ ਹੀ ਨਹੀਂ ਸਗੋਂ ਸੂਬੇ ਦਾ ਯੂਥ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਡੱਟ ਕੇ ਖੜ੍ਹਾ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨਾਲ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੋ ਮੁੱਦੇ ਸਰਕਾਰ ਖ਼ਿਲਾਫ਼ ਬੇਝਿਜਕ ਹੋ ਕੇ ਲੋਕਾਂ ਦੀ ਕਚਹਿਰੀ ਵਿੱਚ ਰੱਖਦੇ ਹਨ।ਉਸ ਤੋਂ ਖ਼ਫ਼ਾ ਹੋ ਕਿ ਭਗਵੰਤ ਮਾਨ ਸਰਕਾਰ ਵੱਲੋਂ ਸ ਮਜੀਠੀਆ ਦੀ ਅਵਾਜ਼ ਦੱਬਣ ਲਈ ਝੂਠੇ ਕੇਸ ਦਰਜ਼ ਕੀਤੇ ਜਾ ਰਹੇ। ਜਿਹਨਾਂ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ। ਰਾਜੂ ਖੰਨਾ ਨੇ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ,ਕੀਤੀ ਜਾ ਰਹੀ ਰੇਤੇ ਦੀ ਖੁਦਾਈ,ਤੇ ਲੋਕਾਂ ਨਾਲ ਕੀਤੇ ਵਾਅਦੇ ਤੇ ਬਦਲਾਖੋਰੀ ਤਹਿਤ ਕੀਤੇ ਜਾ ਰਹੇ ਪਰਚੇ ਜਿਹਨਾਂ ਤੋਂ ਹਰ ਰੋਜ਼ ਸ ਮਜੀਠੀਆ ਲੋਕਾਂ ਸਾਹਮਣੇ ਪ੍ਰੈਸ ਕਾਨਫਰੰਸਾਂ ਰਾਹੀ ਪਰਦਾ ਚੁੱਕਦੇ ਹਨ।
ਉਸ ਤੋਂ ਖ਼ਫ਼ਾ ਸਰਕਾਰ ਵੱਲੋਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਅਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਸ਼੍ਰੋਮਣੀ ਅਕਾਲੀ ਦਲ ਦਾ ਬੱਚਾ ਬੱਚਾ ਅੱਜ ਆਪ ਸਰਕਾਰ ਖ਼ਿਲਾਫ਼ ਖੜਾਂ ਹੋ ਚੁੱਕਾ ਹੈ।ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਇਹਨਾਂ ਆਪ ਦੇ ਝੂਠੇ ਆਗੂਆ ਨੂੰ ਪਿੰਡਾ ਵਿੱਚ ਵੜਨ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜਿਸ ਢੰਗ ਤੇ ਵਿਸਥਾਰ ਨਾਲ ਬਿਕਰਮ ਸਿੰਘ ਮਜੀਠੀਆ ਲੋਕਾਂ ਦੇ ਮੱਦੇ ਤੇ ਸਮੱਸਿਆਵਾਂ ਉੱਠਾ ਰਹੇ ਹਨ।ਉਸ ਨਾਲ ਪੰਜਾਬ ਦੇ ਲੋਕਾਂ ਵਿੱਚ ਦਲੇਰੀ ਤੇ ਹਿੰਮਤ ਜਿਥੇ ਆ ਰਹੀ ਹੈ। ਉਥੇ ਸ੍ਰੋਮਣੀ ਅਕਾਲੀ ਦਲ ਵੀ ਅੱਗੋਂ ਮਜਬੂਰ ਹੋ ਕਿ ਨਿਕਲੇਗਾ। ਰਾਜੂ ਖੰਨਾ ਨੇ ਪੰਜਾਬ ਦੇ ਹਰ ਵਾਸੀ ਨੂੰ ਆਪ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਝੂਠੇ ਕੇਸ ਦਰਜ਼ ਕਰਨ ਵਿਰੁੱਧ ਇੱਕਜੁਟ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸੀਨੀਅਰ ਆਗੂ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਬੰਸ ਸਿੰਘ ਬਡਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਤੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।

