2004 ਤੋਂ 2014 ਤਕ ਅਨੁਸੂਚਿਤ ਜਾਤੀ ਦੇ ਉਤਪੀੜਨ ਦ। ਮਾਮਲਿਆਂ ਦੀ ਏਫਆਈਆਰ ਨਹੀਂ ਹੁੰਦੀ ਸੀ ਦਰਜ, ਆਮ ਲੋਕਾਂ ਨੁੰ ਏਫਆਈਆਰ ਦਰਜ ਕਰਵਾਉਣ ਲਈ ਭਟਕਨਾ ਪੈਂਦਾ ਸੀ
ਸਾਡੀ ਸਰਕਾਰ ਆਉਣ ਦੇ ਬਾਅਦ ਇਹ ਨਿਰਦੇਸ਼ ਦਿੱਤੇ ਗਏ ਕਿ ਹਰ ਏਫਆਈਆਰ ਦਰਜ ਕੀਤੀ ਜਾਵੇ – ਮਨੋਹਰ ਲਾਲ
ਏਫਆਈਆਰ ਦੀ ਗਿਣਤੀ ਵੱਧਣ ਨਾਲ ਅਪਰਾਧ ਵੱਧਣ ਦਾ ਅੰਦਾਜਾ ਨਹੀਂ ਲਗਾਇਆ ਜਾਣਾ ਚਾਹੀਦਾ
ਚੰਡੀਗੜ੍ਹ, 19 ਦਸੰਬਰ – (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2004 ਤੋਂ ਲੈ ਕੇ 2014 ਤਕ ਅਨੁਸੂਚਿਤ ਜਾਤੀ ਦੇ ਉਤਪੀੜਨ ਦੇ ਮਾਮਲਿਆਂ ਦੀ ਏਫਆਈਆਰ ਹੀ ਨਹੀਂ ਦਰਜ ਕੀਤੀ ਜਾਂਦੀ ਸੀ ਅਤੇ ਜੇਕਰ ਦਰਜ ਹੁੰਦੀ ਵੀ ਸੀ ਤਾਂ ਉਨ੍ਹਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ। ਉਸ ਸਮੇਂ ਲੋਕ ਏਫਆਈਆਰ ਦਰਜ ਕਰਵਾਉਣ ਲਈ ਭਟਕਦੇ ਸਨ। ਸਾਡੀ ਸਰਕਾਰ ਆਉਣ ਦੇ ਬਾਅਦ ਅਸੀਂ ਇਹ ਨਿਰਦੇਸ਼ ਜਾਰੀ ਕੀਤੇ ਦੇ ਥਾਨਿਆਂ ਵਿਚ ਜੋ ਵਿਅਕਤੀ ਏਫਆਈਆਰ ਦਰਜ ਕਰਵਾਉਣ ਆਵੇਗਾ, ਉਸ ਦੀ ਏਫਆਈਆਰ ਜਰੂਰ ਦਰਜ ਕੀਤੀ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਸੁਆਲਸਮੇਂ ਦੌਰਾਨ ਵਿਧਾਇਕ ਵਰੁਣ ਚੌਧਰੀ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ, 1989 ਤਹਿਤ ਦਰਜ ਮਾਮਲਿਆਂ ਵਿੱਚੋਂ ਕਿੰਨ੍ਹੇ ਵਾਪਸ ਲਏ ਗਏ, ਕਿੰਨੀਆਂ ‘ਤੇ ਸਮਝੌਤਾ ਹੋਇਆ ਅਤੇ ਕਿੰਨ੍ਹੇ ਰੱਦ ਹੋਏ, ਇਸ ਦੀ ਜਾਣਕਾਰੀ ਵੀ ਸਦਨ ਨੂੰ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪਸੀ ਝਗੜਿਆਂ ਦੌਰਾਨ ਕੁੱਝ ਲੋਕ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ, 1989 ਦੀ ਵਰਤੋ ਕਰਦੇ ਹੋਏ ਮਾਮਲੇ ਦਰਜ ਕਰਵਾਉਂਦੇ ਹਨ, ਪਰ ਜਦੋਂ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਗਠਨ ਕੀਤਾ ਤਾਂ ਕਮਿਸ਼ਨ ਨੂੰ ਇੰਨ੍ਹਾਂ ਮਾਮਲਿਆਂ ਦਾ ਅਧਿਐਨ ਕਰਨ ਦੇ ਲਈ ਕਿਹਾ। ਕਮਿਸ਼ਨ ਨੇ ਵੀ ਇਹ ਪਾਇਆ ਕਿ ਜਿਆਦਾਤਰ ਮਾਮਲੇ ਛੋਟੀ-ਛੋਟੀ ਗੱਲਾਂ ‘ਤੇ ਦਰਜ ਕਰਵਾਏ ਗਏ ਹਨ। ਇਸ ਲਈ ਏਫਆਈਆਰ ਦੀ ਗਿਣਤੀ ਵੱਧਣ ਨਾਲ ਅਪਰਾਧ ਵੱਧਣ ਦਾ ਅੰਦਾਜਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਹਰ ਏਫਆਈਆਰ ਦਰਜ ਕੀਤੀ ਜਾ ਰਹੀ ਹੈ, ਆਮ ਲੋਕਾਂ ਨੁੰ ਹੁਣ ਏਫਆਈਆਰ ਦਰਜ ਕਰਵਾਉਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ।
ਕਿਸੇ ਵੀ ਮਾਮਲੇ ਵਿਚ ਘੋਟਾਲਾ ਪਾਇਆ ਜਾਂਦਾ ਹੈ ਤਾਂ ਸੂਬਾ ਸਰਕਾਰ ਸਬੰਧਿਤ ਦੇ ਵਿਰੁੱਧ ਜਰੂਰ ਕਾਰਵਾਈ ਕਰੇਗੀ
ਵਿਧਾਇਥ ਅਭੈ ਸਿੰਘ ਚੌਟਾਲਾ ਵੱਲੋਂ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਭ੍ਰਿਸ਼ਟਾਚਾਰ ਦੀ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਸੱਭ ਤੋਂ ਪਹਿਲਾਂ ਏਫਆਈਆਰ ਦਰਜ ਕੀਤੀ ਜਾਂਦੀ ਹੈ, ਉਸ ਦੇ ਬਾਅਦ ਜਾਂਚ ਹੁੰਦੀ ਹੈ ਅਤੇ ਜਾਂਚ ਦੇ ਬਾਅਦ ਪਤਾ ਚਲਦਾ ਹੈ ਕਿ ਕੀ ਕਾਰਵਾਈ ਕੀਤੀ ਜਾਣੀ ਹੈ। ਇਸ ਲਈ ਸਿਰਫ ਸ਼ਿਕਾਇਤ ਆਉਣ ਨਾਲ ਇਹ ਕਹਿ ਦੇਣਾ ਕਿ ਕੋਈ ਘੋਟਾਲਾ ਹੋਇਆ ਹੈ, ਇਹ ਵਾਕ ਪੂਰੀ ਤਰ੍ਹਾ ਨਾਲ ਗਲਤ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਏਫਆਈਆਰ ਦਬਜ ਹੋਣ, ਜਾਂਚ ਹੋਣ ਦੇ ਬਾਅਦ ਮਾਮਲਿਆਂ ਦਾ ਟ੍ਰਾਇਲ ਹੁੰਦਾ ਹੈ ਅਤੇ ਉਦੋਂ ਪਤਾ ਚਲਦਾ ਹੈ ਕਿ ਘੋਟਾਲਾ ਹੋਇਆ ਜਾਂ ਨਹੀਂ। ਜੇਕਰ ਕਿਸੇ ਮਾਮਲੇ ਵਿਚ ਇਹ ਪਤਾ ਲਗਦਾ ਹੈ ਕਿ ਘੋਟਾਲਾ ਹੋਇਆ ਹੈ, ਤਾਂ ਸਾਡੀ ਸਰਕਾਰ ਸਬੰਧਿਤ ਦੇ ਵਿਰੁੱਧ ਜਰੂਰ ਕਾਰਵਾਈ ਕਰੇਗੀ।

