ਪਟਿਆਲਾ ਪੁਲਿਸ ਨੇ ਕਤਲ ਦੀ ਗੁੱਥੀ 24 ਘੰਟਿਆਂ ਵਿੱਚ ਸੁਲਝਾਈ
ਪਟਿਆਲਾ, 13 ਜੁਲਾਈ (ਮਧੂਸਾਰ ਬਿਊਰੋ)
ਪਟਿਆਲਾ ਪੁਲਿਸ ਨੇ 11-12 ਜੁਲਾਈ ਦੀ ਦਰਮਿਆਨੀ ਰਾਤ ਨੂੰ ਸਨੌਰ ਦੇ ਗੁੱਗਾਮਾੜੀ ਮੰਦਿਰ ਵਿਖੇ ਹੋਏ ਅੰਨੇ ਕਤਲ ਦੀ ਗੁਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਪੁਲਿਸ ਲਾਈਨਜ਼ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ. ਇੰਨਵੈਸਟੀਗੇਸ਼ਨ ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਸੁਖਵਿੰਦਰ ਸਿੰਘ ਚੌਹਾਨ ਉੱਪ ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਦਵਿੰਦਰ ਅੱਤਰੀ ਉੱਪ ਕਪਤਾਨ ਪੁਲਿਸ ਇੰਨਵੈ:, ਐਸ ਆਈ ਜਾਨਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਪਟਿਆਲਾ, ਸ਼੍ਰੀ ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਸਨੌਰ ਨੂੰ ਰਾਜ ਕੁਮਾਰ ਪੁੱਤਰ ਮਹਿੰਦਰ ਲਾਲ ਵਾਸੀ ਸਨੌਰ ਨੇ ਇਤਲਾਹ ਦਿੱਤੀ ਸੀ ਕਿ ਉਸਦਾ ਛੋਟਾ ਭਰਾ ਰਵਿੰਦਰ ਕੁਮਾਰ ਉਰਫ ਰਵੀ ਜੋ ਕਿ ਸਨੌਰ ਵਿਖੇ ਥ੍ਰੀ ਵੀਲਰਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ । ਜੋ ਮਿਤੀ 11-12.07.16 ਦੀ ਦੁਰਮਿਆਨੀ ਰਾਤ ਨੂੰ ਗੁੱਗਾਮਾੜੀ ਮੰਦਿਰ ਵਿੱਚ ਸੁੱਤਾ ਪਿਆ ਸੀ । ਜਿਸਦਾ ਨਾ-ਮਾਲੂਮ ਵਿਅਕਤੀਆਂ ਨੇ ਉਸਦੀ ਗਰਦਨ ਪਰ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ 48 ਮਿਤੀ 12-7-16 ਅ/ਧ 302 ਹਿੰ:ਦੰ ਥਾਣਾ ਸਨੌਰ ਦਰਜ ਰਜਿਸਟਰ ਕਰਕੇ ਐਸ ਆਈ ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਸਨੌਰ ਨੇ ਇਸ ਮੁਕੱਦਮਾ ਦੀ ਡੂੰਘਾਈ ਨਾਲ ਪੜਤਾਲ ਕਰਦੇ ਹੋਏ ਰਵਿੰਦਰ ਕੁਮਾਰ ਉਰਫ ਰਵੀ ਦੇ ਕਤਲ ਦੀ ਗੁੱਥੀ ਨੂੰ 24 ਘੰਟਿਆ ਦੇ ਅੰਦਰ-ਅੰਦਰ ਹੀ ਸੁਲਝਾ ਲਿਆ ਗਿਆ ਹੈ। ਜਿਸ ਵਿੱਚ ਕਾਤਲ ਦੋਸੀ ਸੁਰਮੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਸਨੋਰ ਜੋ ਕਿ ਗੁੱਗਾਮਾੜੀ ਮੰਦਿਰ ਨਾਲ ਬਣੇ ਡੇਰਾ ਬਾਬਾ ਘੋਰੀ ਦਾ ਪੁਜਾਰੀ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਸਮੇਂ ਵਰਤਿਆ ਹਥਿਆਰ ਤੇਸੀ ਬ੍ਰਾਮਦ ਕਰ ਲਿਆ ਹੈ। ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 11.07.16 ਦੀ ਰਾਤ ਨੂੰ ਦੋਸੀ ਸੁਰਮੀਤ ਸਿੰਘ ਅਤੇ ਮ੍ਰਿਤਕ ਰਵਿੰਦਰ ਕੁਮਾਰ ਉਰਫ ਰਵੀ ਨੇ ਇੱਕਠਿਆ ਸ਼ਰਾਬ ਪੀਤੀ ਸੀ ਅਤੇ ਸ਼ਰਾਬ ਪੀਣ ਤੋਂ ਬਾਦ ਦੋਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਅਤੇ ਮ੍ਰਿਤਕ ਰਵਿੰਦਰ ਕੁਮਾਰ ਨੇ ਦੋਸੀ ਸੁਰਮੀਤ ਸਿੰਘ ਨੂੰ ਗੰਦੀਆਂ ਗਾਲਾ ਕੱਢੀਆਂ ਅਤੇ ਉਸਦੇ ਥੱਪੜ ਵੀ ਮਾਰੇ ਅਤੇ ਜੋ ਇਸੇ ਹੀ ਕਾਰਨ ਸੁਰਮੀਤ ਸਿੰਘ ਨੇ ਗੁੱਸੇ ਵਿੱਚ ਆਕੇ ਰਵਿੰਦਰ ਕੁਮਾਰ ਰਵੀ ਦੇ ਗੁੱਗਾਮਾੜੀ ਦੇ ਵਰਾਂਡੇ ਵਿੱਚ ਸੁੱਤੇ ਨੂੰ ਤੇਸੀ ਦਾ ਵਾਰ ਕਰ ਕੇ ਉਸਦਾ ਕਤਲ ਕਰ ਦਿੱਤਾ। ਤਫਤੀਸ਼ ਦੌਰਾਨ ਦੋਸੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਤੇ ਤਫਤੀਸ ਜਾਰੀ ਹੈ। ਪੱਤਰਕਾਰ ਸੰਮੇਲਨ ਦੌਰਾਨ ਡੀ.ਐਸ.ਪੀ. ਦਿਹਾਤੀ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਡੀ. ਇੰਨਵੈਸਟੀਗੇਸ਼ਨ ਸ਼੍ਰੀ ਦਵਿੰਦਰ ਅੱਤਰੀ ਅਤੇ ਐਸ.ਐਚ.ਓ. ਸਨੌਰ ਸ਼੍ਰੀ ਰਾਕੇਸ਼ ਕੁਮਾਰ ਵੀ ਹਾਜਰ ਸਨ।

