ਪੰਜਾਬਪਟਿਆਲਾ

ਪੁਲਿਸ ਭਰਤੀ ਲਈ ਟ੍ਰੇਨਿੰਗ ਕਰ ਰਹੇ ਨੋਜਵਾਨਾਂ ਨੂੰ ਕੱਢਿਆ ਗਰਾਊਂਡ ‘ਚੋਂ ਬਾਹਰ

ਜ਼ਿਲ੍ਹਾਂ ਖੇਡ ਦਫਤਰ ਦੇ ਕਰਮੀਆ ਨੇ ਨੌਜਵਾਨਾ ਦਾ ਸਮਾਨ ਸੁਟਿਆ
ਨੌਜਵਾਨਾਂ ਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ
ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ)
ਪਟਿਆਲਾ ਦੇ ਪੋਲੇ ਗਰਾਉਡ ਵਿਚ ਪੁਲਿਸ ਭਰਤੀ ਦੌਰਾਂਨ ਹੋਣ ਵਾਲੇ ਟ੍ਰਾਇਲ ਦੀ ਤਿਆਰੀ ਕਰ ਰਹੇ 100 ਦੇ ਕਰੀਬ ਨੌਜਵਾਨਾਂ ਨੂੰ ਜਿਲ੍ਹਾਂ ਖੇਡ ਦਫਤਰ ਦੇ ਕੋਚਾ ਵਲੋਂ ਜਬਰੀ ਗਰਾਉਡ ਵਿਚੋਂ ਬਾਹਰ ਕਰ ਦਿਤਾ ਗਿਆ। ਇਸ ਦੌਰਾਨ ਇਕਠੇ ਹੋਏ ਨੋਜਵਾਨਾਂ ਵਲੋਂ ਜਿਲ੍ਹਾਂ ਖੇਡ ਵਿਭਾਗ ਖਿਲਾਫ ਰੋਹ ਭਰਪੂਰ ਨਾਅਰੇਬਾਜੀ ਕੀਤੀ ਗਈ।

ਜਿਕਰਯੋਗ ਹੈ ਕਿ ਅਗਸਤ ਮਹਿੰਨੇ ਵਿਚ ਪੰਜਾਬ ਪੁਲਿਸ ਵਿਚ ਹੋਣ ਵਾਲੀ ਭਰਤੀ ਵਿਚ ਉਮੀਦਵਾਰਾਂ ਫੀਜੀਕਲ ਫਿਟਨੈਸ ਪ੍ਰੀਖਿਆ ਵਿਚ ਦੌੜ, ਉਚੀ ਛਾਂਲ, ਲੰਬੀ ਛਾਂਲ ਦੇ ਟੈਸਟ ਲਏ ਜਾਣੇ ਹਨ ਜਿਸ ਦੇ ਚਲਦਿਆ ਪਟਿਆਲਾ ਦੇ ਵਖ ਵੱਖ ਪਿੰਡਾ ਨਾਲ ਸਬੰਧਤ ੧੦੦ ਦੇ ਕਰੀਬ ਨੌਜਵਾਨ ਪਟਿਆਲਾ ਦੇ ਪੋਲੋ ਗਰਾਉਡ ਵਿਖੇ ਤਿਆਰੀ ਲਈ ਆਉਦੇ ਹਨ। ਤਿਆਰੀ ਕਰਨ ਵਾਲੇ ਖਿਡਾਰੀ ਅਮਨਦੀਪ ਕੋਰ, ਪ੍ਰੀਯੰਕਾ, ਦਿਲਜਾਨ, ਰਾਜਕੁਮਾਰ, ਰਾਹੁਲ ਗਗਨਦੀਪ ਸਿੰਘ, ਲਵਪ੍ਰਤਿ ਸਿੰਘ, ਜਸ਼ਨ ਨੇ ਦਸਿਆ ਕਿ ਉਹ ਪਿਛਲੇ ਇਕ ਮਹਿੰਨੇ ਤੋਂ ਗਰਾਉਡ ਵਿਚ ਤਿਆਰੀ ਲਈ ਆ ਰਹੇ ਹਨ ਪਰ ਉਨ੍ਹਾਂ ਨੂੰ ਜਿਲ੍ਹਾ ਖੇਡ ਦਫਤਰ ਦੇ ਕੋਚ, ਖੀਡਾਰੀ ਤੇ ਮੁਲਾਜਮਾ ਵਲੋਂ ਰੋਜਾਨਾ ਤੰਗ ਕੀਤਾ ਜਾਦਾ ਹੈ ਤੇ ਗਰਾਉਡ ਵਿਚ ਪ੍ਰੈਕਟਿਸ ਕਰਨ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਉਕਤ ਕੋਚਾਂ ਤੇ ਖੀਡਾਰੀਆ ਵਲੋਂ ਤਿਆਰੀ ਕਰ ਰਹੇ ਨੋਜਵਾਨਾਂ ਦਾ ਸਮਾਨ ਵੀ ਜਬਰੀ ਚੁਕ ਕੇ ਬਾਹਰ ਸੁਟ ਦਿਤਾ ਗਿਆ। ਮੌਕੇ ਤੇ ਮੋਜੂਦ ਖੇਡ ਵਿਭਾਂਗ ਦੇ ਕੋਚਾਂ ਦਾ ਕਹਿੰਣਾ ਸੀ ਕਿ ਪੋਲੋ ਗ੍ਰਾਉਡ ਵਿਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਪ੍ਰੈਕਟਿਸ ਕਰਨ ਦੀ ਇਜਾਜਤ ਨਹੀਂ ਹੈ ਇਸ ਲਈ ਉਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਬਾਹਰ ਕਢਿਆ ਹੈ।
ਮੀਡੀਆ ਨਾਲ ਵੀ ਕੀਤੀ ਬਦਸਲੁਕੀ
ਸ਼ਨੀਵਾਰ ਦੀ ਸਵੇਰ ਪੋਲੋ ਗਰਾਉਡ ਵਿਚ ਵਾਪਰੇ ਇਸ ਸਾਰੇ ਘਟਨਾਕ੍ਰਮ ਦੋਰਾਨ ਖੇਡ ਵਿਭਾਗ ਦੇ ਕੋਚ, ਪੋਲੋ ਗ੍ਰਾਉਡ ਵਿਚ ਤੈਨਾਤ ਸੁਰੱਖਿਆ ਮੁਲਜਮਾਂ ਵਲੋਂ ਕਵਰੇਜ ਕਰਨ ਪਹੁੰਚੇ ਮੀਡੀਆ ਕਰਮਆਿ ਨਾਲ ਵੀ ਬਦਸਲੁਕੀ ਕੀਤੀ ਗਈ। ਜਾਣਕਾਰੀ ਅਨੁਸਾਰ ਉਕਤ ਕੋਚਾਂ ਵਲੋਂ ਕਵਰੇਜ ਕਰ ਰਹੇ ਇਕ ਨਿਜੀ ਟੀਵੀ ਚੈਨਲ ਦੇ ਕੈਮਰਾਮੈਨ ਦਾ ਕੈਮਰਾ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਂਨ ਮੌਕੇ ਤੇ ਪਹੂੰਚੀ ਪੁਲਿ ਵਲੋਂ ਹਲਾਤ ਤੇ ਕਾਬੂ ਪਾਇਆ ਗਿਆ। ਮੌਕੇ ਤੇ ਪਹੁੰਚੇ ਏ ਐਸ ਆਈ ਗੁਰਮੀਤ ਸਿੰਘ ਨੇ ਦਸਿਆ ਮਾਮਲਾ ਖੇਡ ਵਿਭਾਗ ਨਾਲ ਸਬੰਧਤ ਹੋਣ ਕਾਰਨ ਦੋਵਾਂ ਧਿਰਾਂ ਨੂੰ ਜਿਲ੍ਹਾਂ ਖੇਡ ਅਧੀਕਾਰੀ ਕੋਲ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਸਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਵਲੋਂ ਜਰੂਰ ਕਾਰਵਾਈ ਕੀਤੀ ਜਾਵੇਗੀ।
ਰੋਜ਼ਾਨਾ ਸੈਰ ਕਰਨ ਵਾਲਿਆਂ ਦੇ ਵਿਚਾਰ
ਪੋਲੋ ਗਰਾਉਡ ਵਿਚ ਰੋਜਾਨਾ ਸੈਰ ਤੇ ਕਸਰਤ ਕਰਨ ਵਾਲੇ ਲੋਕਾ ਨੇ ਵੀ ਖੇਡ ਵਿਭਾਗ ਦੇ ਕੋਚਾ ਦੀ ਇਸ ਕਾਰਵਾਈ ਨੂੰ ਧਕੇਸ਼ਾਹੀ ਕਰਾਰ ਦਿਤਾ ਲੋਕਾਂ ਦਾ ਆਖਣਾ ਸੀ ਕਿ ਪੋਲੋ ਗ੍ਰਾਂਉਡ ਵਿਚ ਰੋਜਾਨਾ ਵਡੀ ਗਿਣਤੀ ਵਿਚ ਆਮ ਲੋਕ ਸੈਰ ਕਰਨ ਤੇ ਹੋਰ ਕਈ ਤਰਾਂ ਦੀਆ ਖੇਢਾ ਦੀ ਪ੍ਰੈਕਟਿਸ ਲਈ ਆਉਦੇ ਹਨ ਪਰ ਕੁਖ ਕੋਚਾਂ ਵਲੋਂ ਨਿਜੀ ਤੌਰ ਤੇ ਭਰਤੀ ਲਈ ਪ੍ਰੈਕਟਿਸ ਕਰ ਰਹੇ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਮੌਕੇ ਇਕਬਾਲ ਸਿੰਘ ਗੁਰਵਿੰਦਰ ਸਿੰਘ, ਸਤੀਸ਼ ਕੁਮਾਰ, ਰਹੁਲ ਕਾਲੜਾ ਨੇ ਦਸਿਆ ਕਿ ਉਹ ਰੋਜਾਨਾ ਪੋਲੋ ਗ੍ਰਾਉਡ ਵਿਚ ਸੈਰ ਲਈ ਆਉਦੇ ਹਨ। ਤੇ ਨਵੇ ਨੌਜਵਾਨਾਂ ਨੁੰ ਖੇਡਾ ਪ੍ਰਤੀ ਉਤਸ਼ਾਹ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਪਰ ਕੁਝ ਕੋਚ ਇਨ੍ਹਾਂ ਖੀਡਾਰੀਆਂ ਨੂੰ ਗਰਾਉਡ ਵਿਚ ਪ੍ਰੈਕਟਿਸ ਕਰਨ ਤੋਂ ਰੋਕਦੇ ਹਨ ਤੇ ਜਦਕਿ ਉਨ੍ਹਾਂ ਵਲੋਂ ਨਿਜੀ ਤੋਰ ਤੇ ਕੁਝ ਚੁਣੀਦਾ ਖਿਡਾਰੀਆ ਨੂੰ ਖੁਦ ਗ੍ਰਾਉਡ ਵਿਚ ਪ੍ਰੈਕਟਿਸ ਕਰਵਾਉਂਦੇ ਹਨ।

Leave a Reply

Your email address will not be published. Required fields are marked *