ਪੰਜਾਬਪਟਿਆਲਾ

ਕੋਲਡ ਡਰਿੰਕ ‘ਚ ਨਸ਼ੀਲੀ ਦਵਾਈ ਪਿਲਾ ਕੇ ਲੁੱਟਣ ਵਾਲੇ ਅੰਤਰ ਰਾਜੀ ਗਿਰੋਹ ਦੇ ਚਾਰ ਮੈਂਬਰ ਕਾਬੂ

ਹਸਪਤਾਲਾਂ ਵਿੱਚ ਔਰਤਾਂ ਨੂੰ ਬਣਾਉਂਦੇ ਸੀ ਨਿਸ਼ਾਨਾ – 8 ਲੱਖ ਦੇ ਗਹਿਣੇ ਤੇ ਨਗਦੀ ਵੀ ਬਰਾਮਦ
ਪਟਿਆਲਾ : 16 ਜੂਲਾਈ (ਕੰਵਰ ਬੇਦੀ)
ਹਸਪਤਾਲਾਂ ਵਿੱਚ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਕੋਲਡ ਡਰਿੰਕ ‘ਚ ਨਸ਼ੀਲੀ ਦਵਾਈ ਪਿਲਾ ਕੇ ਲੁੱਟਣ ਵਾਲੇ ਇਕ ਚਾਰ ਮੈਂਬਰੀ ਅੰਤਰਰਾਜੀ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ । ਇਸ ਗਿਰੋਹ ਤੋਂ ਪੁੱਛਗਿੱਛ ਦੌਰਾਨ ਹਰਿਆਣਾ ਵਿੱਚ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਵੀ ਸੁਲਝ ਗਈ ਹੈ ।

ਜਾਣਕਾਰੀ ਦੇਣ ਲਈ ਪੁਲਿਸ ਲਾਈਨ ਪਟਿਆਲਾ ਵਿਖੇ ਕੀਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ. ਇਨਵੈਸਟੀਗੇਸ਼ਨ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐਸ.ਪੀ. ਸਿਟੀ. ਸ਼ੀ੍ਰ ਦਲਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ. ਸਿਟੀ -1 ਸ੍ਰੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ 14 ਜੂਲਾਈ ਨੂੰ ਥਾਣਾ ਸਿਵਲ ਲਾਈਨਜ਼ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ, ਚੌਂਕੀ ਇੰਚਾਰਜ ਮਾਡਲ ਟਾਊਨ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਪਨਾਮ ਸਿੰਘ ਦੀ ਟੀਮ ਨੇ ਮਿਲੀ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਪਟਿਆਲਾ ਦੀ ਸਮਾਣਾ ਚੂੰਗੀ ਤੋਂ ਇਕ ਅਜਿਹੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਜੋ ਕਿ ਕੋਲਡ ਡਰਿੰਕ ਵਿੱਚ ਨਸ਼ੀਲੀ ਦਵਾਈ ਪਿਲਾ ਕੇ ਹਸਪਤਾਲਾਂ ਵਿੱਚ ਲੁੱਟਣ ਦੀ ਮਨਸ਼ਾ ਨਾਲ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ । ਉਹਨਾਂ ਦੱਸਿਆ ਕਿ ਇਸ ਗਿਰੋਹ ਦੇ ਕਬਜੇ ‘ਚੋਂ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ , ਦੋ ਮੋਟਰ ਸਾਈਕਲ, ਅੱਠ ਲੱਖ ਰੁਪਏ ਮੁੱਲ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ 13 ਹਜਾਰ ਰੁਪਏ ਨਗਦ ਬਰਾਮਦ ਕੀਤੇ ਗਏ ਹਨ ।
ਐਸ.ਪੀ. ਸ੍ਰੀ ਵਿਰਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਇਸ ਗਿਰੋਹ ਦੇ ਮੈਂਬਰਾਂ ਦੀ ਪਹਿਚਾਣ ਮੋਨੂੰ ਪੁੱਤਰ ਰਾਮ ਫਲ ਵਾਸੀ ਦੀਦਾਰ ਨਗਰ ਪੇਹਵਾ ਰੋਡ ਕੁਰਕਸ਼ੇਤਰ, ਕੁਲਵਿੰਦਰ ਕੁਮਾਰ ਪੁੱਤਰ ਰਾਜਵੀਰ ਵਾਸੀ ਦੀਦਾਰ ਨਗਰ ਪੇਹਵਾ ਰੋਡ ਕੁਰਕਸ਼ੇਤਰ, ਪੂਜਾ ਮਹਿਤਾ ਉਰਫ ਪੰਮੀ ਪਤਨੀ ਮੋਹਿਤ ਮਹਿਤਾ ਵਾਸੀ ਮੋਹਨ ਨਗਰ ਕੁਰਕਸ਼ੇਤਰ ਅਤੇ ਆਸ਼ਾ ਪਤਨੀ ਸ਼ੱਸ਼ੀ ਭੂਸ਼ਨ ਵਾਸੀ ਬਾਹਰੀ ਮੁਹੱਲਾ ਧਨੇਸਰ ਵਜੋਂ ਹੋਈ ਹੈ । ਉਹਨਾ ਦੱਸਿਆ ਕਿ ਪੁੱਛ ਗਿੱਛ ਦੌਰਾਨ ਦੋਸ਼ੀਆਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਜਿਹੀਆਂ 10 ਵਾਰਦਾਤਾਂ ਮੰਨੀਆਂ ਹਨ ਜਿਹਨਾ ਵਿੱਚੋਂ 5 ਪਟਿਆਲਾ 1 ਧੂਰੀ , 1 ਸੰਗਰੂਰ ਅਤੇ 3 ਵਾਰਦਾਤਾਂ ਹਰਿਆਣਾ ਵਿੱਚ ਕੀਤੀਆਂ ਗਈਆਂ ਹਨ । ਪੁੱਛ ਗਿੱਛ ਦੌਰਾਨ ਪੰਮੀ ਨੇ ਆਪਣੇ ਆਸ਼ਿਕ ਮੋਨੂੰ ਅਤੇ ਕੁਲਵਿੰਦਰ ਕੁਮਾਰ ਨਾਲ ਮਿਲ ਕੇ ਆਪਣੇ ਪਤੇ ਦਾ ਕਤਲ ਕਰਨਾ ਵੀ ਮੰਨਿਆ ਹੈ। ਇਹਨਾਂ ਨੇ ਪੁੱਛਗਿੱਛ ਦੌਰਾਨ ਪਟਿਆਲਾ, ਧੂਰੀ, ਸੰਗਰੂਰ ਅਤੇ ਹਰਿਆਣਾ ਦੇ ਗੂਹਲਾ, ਸ਼ਾਹਬਾਦ ਆਦਿ ਸ਼ਹਿਰਾ ਦੇ ਹਸਪਤਾਲਾਂ ਵਿਚ ਔੋਰਤਾਂ ਨੂੰ ਮਾਜ਼ਾ ਕੋਲਡਰਿੰਕਸ ਵਿਚ ਨਸ਼ੀਲੀ ਦਵਾਈ ਪਿਆ ਕੇ ਬੇਹੋਸ਼ ਕਰਕੇ ਉਹਨਾ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਚੋਰੀ ਕਰਨੇ ਮੰਨੇ ਹਨ, ਮੋਨੂੰ ਅਤੇ ਪੂਜਾ ਉਰਫ ਪੰਮੀ ਦੀ ਤਲਾਸ਼ੀ ਦੌਰਾਨ ਨਸ਼ੀਲੀ ਦਵਾਈ ਬਰਾਮਦ ਹੋਈ ਹੈ । ਐਸ .ਪੀ. ਨੇ ਦੱਸਿਆ ਕਿ ਇਹਨਾ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਮਿਤੀ 11-2-16 ਨੂੰ ਉਹਨਾ ਨੇ 60 ਸਾਲਾ ਔਰਤ ਨੂੰ ਬੇਹੋਸ਼ ਕਰਕੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾ ਦੀਆ ਵਾਲੀਆਂ ਇੱਕ ਛਾਂਪ ਸੋਨਾ, ਇੱਕ ਛਾਂਪ ਚਾਦੀ ਤੇ 4500 ਰੂਪਏ ਨਗਦੀ ਖੋਹੀ ਸੀ ਅਤੇ ਉਸੇ ਦਿਨ ਇੱਕ ਹੋਰ ਔੋਰਤ ਦੇ ਕੰਨਾਂ ਵਿੱਚੋਂ ਵਾਲੀਆਂ ਤੇ ਇੱਕ ਚਾਂਦੀ ਦਾ ਕੜਾ ਉਤਾਰੇ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 23 ਮਿਤੀ 11-2-16 ਅ/ਧ 379 328 34 ਆਈ.ਪੀ.ਸੀ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ। ਇਸੇ ਤਰ੍ਹਾਂ ਹੀ ਮਿਤੀ 30-6-16 ਨੂੰ ਵੀ ਰਜਿੰਦਰਾ ਹਸਪਤਾਲ ਪਟਿਆਲਾ ਵਿਚਂੋ ਇਕ ਔੋਰਤ ਨੂੰ ਮਾਜ਼ਾ ਕੋਲਡਰਿੰਕਸ ਵਿਚ ਨਸ਼ੀਲੀ ਦਵਾਈ ਪਿਆ ਕੇ ਬੇਹੋਸ਼ ਕਰਕੇ ਇਕ ਸੋਨੇ ਦਾ ਕੜਾ , ਚਾਰ ਛਾਂਪਾਂ ਸੋਨਾ ਅਤੇ ਇਕ ਛਾਂਪ ਡਾਇਮੰਡ ਚੋਰੀ ਕੀਤੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 150 ਮਿਤੀ 30-6-16 ਅ/ਧ 379,328,34 ਆਈ.ਪੀ.ਸੀ. ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ ਅਤੇ ਇਸੇ ਤਰਾਂ 3 ਹੋਰ ਵਾਰਦਾਤਾਂ ਰਜਿੰਦਰਾ ਹਸਪਤਾਲ ਵਿਚ ਅਲੱਗ ਅਲੱਗ ਮਿਤੀ ਨੂੰ ਉਹੀ ਤਰੀਕਾ ਵਰਤ ਕੇ ਕਰਨੀਆ ਮੰਨੀਆਂ ਹਨ ਜਿਹਨਾ ਵਿਚ ਕਰੀਬ 11 ਤੋਲੇ ਸੋਨਾ, ਨਗਦੀ 17500/-ਰੂਪÂੈ ਬ੍ਰਾਮਦ ਕਰਵਾ ਕੇ ਉਕਤ ਪੰਜੇ ਮੁਕੱਦਮਿਆ ਦੀ 100 ਫੀਸਦੀ ਬ੍ਰਾਮਦਗੀ ਕਰਾਈ ਗਈ ਹੈ ਇਸ ਤੋ ਇਲਾਵਾ ਉਕਤ ਚਾਰਾ ਦੋਸ਼ੀਆ ਪਾਸੋ ਸਿਟੀ ਸੰਗਰੂਰ ਦੇ ਮੁਕੱਦਮਾ ਨੰਬਰ 310 ਮਿਤੀ 14-10-14 ਅ/ਧ 328 379 ਆਈ ਪੀ ਸੀ ਥਾਣਾ ਸਿਟੀ ਸੰਗਰੂਰ ਅਤੇ ਮੁਕੱਦਮਾ ਨੰਬਰ 108 ਮਿਤੀ 31-8-15 ਅ/ਧ 380 ਆਈ ਪੀ ਸੀ ਥਾਣਾ ਧੂਰੀ ਵਿਚ ਵੀ ਚੋਰੀ ਕੀਤਾ ਸੋਨਾ ਬ੍ਰਾਮਦ ਕਰਾਇਆ ਗਿਆ ਉਕਤ ਦੋਸ਼ੀਆ ਨੇ ਹਰਿਆਣਾ ਵਿਚ ਵੀ ਵਾਰਦਾਤਾਂ ਕਰਨੀਆ ਮੰਨੀਆ ਹਨ ਜਿਸ ਸਬੰਧੀ ਮੁਕੱਦਮਾ ਨੰਬਰ 323 ਮਿਤੀ 21-6-2016 ਅ/ਧ 328,379ਏ ਆਈ ਪੀ ਸੀ ਥਾਣਾ ਸ਼ਾਹਬਾਦ ਅਤੇ ਮੁਕੱਦਮਾ ਨੰਬਰ 124 ਮਿਤੀ 9-7-2016 ਅ/ਧ 328,379ਏ ਆਈ ਪੀ ਸੀ ਥਾਂਣਾ ਗੂਹਲਾ ਵਿਖੇ ਦਰਜ ਹਨ। ਉਹਨਾਂ ਦੱਸਿਆ ਕਿ ਦੋਸ਼ੀਆ ਤੋ ਹੁਣ ਤੱਕ ਉਕਤ ਸਾਰੇ ਮੁਕੱਦਮਿਆ ਵਿਚ ਲੁੱਟ ਖੋਹ ਨੂੰ ਬ੍ਰਾਮਦ ਕਰਕੇ ਕਰੀਬ 8 ਲੱਖ ਰੂਪÂੈ ਦੇ ਸੋਨੇ ਦੇ ਗਹਿਣੇ, ਨਗਦੀ ਅਤੇ ਵਾਰਦਾਤਾਂ ਵਿਚ ਵਰਤੇ ਗਏ 2 ਮੋਟਰ ਸਾਇਕਲ ਬ੍ਰਾਮਦ ਹੋਏ ਹਨ।
ਐਸ.ਪੀ. ਸ੍ਰੀ ਵਿਰਕ ਨੇ ਦੱਸਿਆ ਕਿ ਉਕਤ ਦੋਸ਼ੀਆਨ ਵਿਚੋ ਪੂਜਾ ਉਰਫ ਪੰਮੀ, ਮੋਨੂੰ ਪੁਤਰ ਰਾਮ ਪਾਲ ਅਤੇ ਕੁਲਵਿੰਦਰ ਕੁਮਾਰ ਤਿੰਨਾ ਨੇ ਰੱਲ ਕੇ ਪੂਜਾ ਉਰਫ ਪੰਮੀ ਦੇ ਪਤੇ ਮੋਹਿਤ ਮਹਿਤਾ ਪੁੱਤਰ ਵਿਜੈ ਮਹਿਤਾ ਵਾਸੀ ਕੂਰੁਕਸ਼ੇਤਰ ਦਾ ਨਸ਼ੇ ਦੀ ਹਾਲਤ ਵਿਚ ਡਾਂਢ ਨੇੜੇ ਨਹਿਰ ਵਿੱਚ ਸੁਟ ਕੇ ਕਤਲ ਕਰ ਦਿਤਾ ਸੀ ਅਤੇ ਚਲਾਕੀ ਨਾਲ ਅਗਲੇ ਦਿਨ ਮਿਤੀ 30-4-16 ਨੂੰ ਮੁਕੱਦਮਾ ਨੰਬਰ 360 ਮਿਤੀ 30-4-16 ਅ/ਧ 364 ਆਈ.ਪੀ.ਸੀ ਥਾਣਾ ਸਿਟੀ ਕੂਰੁਕਸ਼ੇਤਰ ਮੋਹਿਤ ਮਹਿਤਾ ਦੇ ਅਗਵਾ ਕਰਨ ਸਬੰਧੀ ਦਰਜ ਕਰਵਾ ਦਿਤਾ ਸੀ। ਉਹਨਾਂ ਦੱਸਿਆ ਕਿ ਦੋਸ਼ੀਆ ਦਾ 3 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਹਨਾ ਤੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *