ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਲਿਆਉਣ ਦਾ ਮਨ ਬਣਾਇਆ
ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਪਟਿਆਲਾ ਦੁਆਰਾ ਜੋੜੀਆਂ ਭੱਠੀਆਂ ਚੌਂਕ ਵਿਖੇ ਕੀਤੀ ਗਈ ‘ਆਪ’ ਲਿਆਓ – ਪੰਜਾਬ ਬਚਾਓ ਜਨਸਭਾ ਸਫਲ ਰਹੀ । ਜਿਸ ਵਿਚ ਸ਼ਹਿਰ ਦੇ ਆਮ ਲੋਕਾਂ ਦਾ ਭਾਰੀ ਇਕੱਠ ਹੋਇਆ ।
ਇਹ ਸ਼ਬਦ ਆਮ ਆਦਮੀ ਪਾਰਟੀ ਪਟਿਆਲਾ ਦੇ ਸ਼ੋਸਲ ਮੀਡੀਆ ਇੰਚਾਰਜ ਸੰਦੀਪ ਬੰਧੂ ਨੇ ਕਿਹਾ ਕਿ ਇਸ ਜਨਸਭਾ ਨੇ ਆਮ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ । ਆਮ ਲੋਕ 2017 ਵਿਚ ਪਰਿਵਾਰਵਾਦ ਅਤੇ ਰਜ਼ਵਾੜਾ ਸ਼ਾਹੀ ਖਤਮ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਤਾ ਸੋਂਪਣ ਦਾ ਮਨ ਬਣਾ ਚੁੱਕੇ ਹਨ । ਇਸ ਜਨਸਭਾ ਨੇ ਪਟਿਆਲਾ ਸ਼ਹਿਰ ਵਿਚ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਦੀ ਜੜ੍ਹਾਂ ਨੂੰ ਹਿਲਾ ਕੇ ਰਖ ਦਿੱਤਾ ਹੈ ।
ਸੰਦੀਪ ਬੰਧੂ ਨੇ ਕਿਹਾ ਕਿ ਇਸ ਵਿਚ ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਸੰਜੇ ਸਿੰਘ ਜੀ, ਸੀਨੀਅਰ ਲੀਡਰ ਸ੍ਰੀ ਐਚ ਐਸ ਕਿੰਗਰਾ ਜੀ, ਗੁਰਪ੍ਰੀਤ ਘੁੱਗੀ ਜੀ, ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ, ਕਿਸਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੋਣ ਕਮੇਟੀ ਦੇ ਮੈੰਬਰ ਸ੍ਰ ਕਰਨਵੀਰ ਸਿੰਘ ਟਿਵਾਣਾ ਜੀ, ਐਸ ਟੀ / ਐਸ ਵਿੰਗ ਦੇ ਪ੍ਰਧਾਨ ਸ੍ਰੀ ਦੇਵ ਮਾਨ ਜੀ, ਡਾਕਟਰ ਬਲਬੀਰ ਸਿੰਘ ਜੀ ਜੋਨ ਕੁਆਰਡੀਨੇਟਰ ‘ਆਪ’ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਬੋਲਦਿਆਂ ਹੋਏ ਸ੍ਰੀ ਸੰਜੇ ਸਿੰਘ ਜੀ ਨੇ ਕਿਹਾ ਕਿ ਪੰਜਾਬ ਵਿਚ ਖਰਚੇ ਅਤੇ ਪਰਚੇ ਦੀ ਸਰਕਾਰ ਚਲ ਰਹੀ ਹੈ, ਜਿਸਦਾ ਮਤਲਬ ਜਾਂ ਤਾਂ ਖਰਚਾ ਲਓ ਨਹੀਂ ਤਾਂ ਪਰਚੇ ਲਈ ਤਿਆਰ ਹੋ ਜਾਓ । ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ, ਪੰਜਾਬ ਵਿਚ ਸਿਰਫ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਦਾ ਹੀ ਵਿਕਾਸ ਹੋਇਆ ਹੈ । ਬਾਦਲ ਪਰਿਵਾਰ ਨੇ ਨਜਾਇਜ਼ ਤਰੀਕੇ ਨਾਲ ਲੁੱਟ ਖਸੁੱਟ ਕਰਕੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾਈਆਂ ਹਨ । ਪੰਜਾਬ ਦੇ ਜਿਆਦਾਤਰ ਕਾਰੋਬਾਰ ਤੇ ਬਾਦਲ ਪਰਿਵਾਰ ਦਾ ਕਬਜਾ ਹੈ, ਜਿਸ ਕਰਕੇ ਪੰਜਾਬ ਦਾ ਸਾਰਾ ਵਪਾਰੀ ਵਰਗ ਇਸ ਸਰਕਾਰ ਤੋਂ ਦੁੱਖੀ ਹੈ । ਸ੍ਰੀ ਸੰਜੇ ਸਿੰਘ ਜੀ ਰੈਲੀ ਵਿਚ ਬੋਲਦਿਆਂ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਮਜੀਠੀਆ ਤੇ ਵੀ ਖੂਬ ਰਗੜਾ ਲਗਾਇਆ, ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਨਸ਼ੇ ਦੇ ਸਰਗਨਾ ਮਜੀਠੀਆ ਨੂੰ ਜੇਲ੍ਹ ਭੇਜਿਆ ਜਾਵੇਗਾ । ਕਿਉਂਕਿ ਮਜੀਠੀਆ ਦੇ ਭੋਲਾ ਨਾਲ ਸਬੰਧ ਵੀ ਹੋ ਅਤੇ ਇਸ ਤੇ ਈਡੀ ਵਿੱਚ ਕੇਸ ਵੀ ਚਲ ਰਿਹਾ ਹੈ । ਸ੍ਰੀ ਸੰਜੇ ਸਿੰਘ ਜੀ ਨੇ 2017 ਦੀਆਂ ਵਿਧਾਨਸਭਾ ਚੋਣਾਂ ਲਈ ਪਾਰਟੀ ਵਾਲੰਟੀਅਰਜ਼ ਨੂੰ ਕਮਰੇ ਕੱਸ ਕੇ ਮੈਦਾਨ ਵਿਚ ਡੱਟ ਜਾਣ ਲਈ ਵੀ ਕਿਹਾ, ਤਾਂ ਜੋ ਭਾਰੀ ਬਹੁਮਤ ਨਾਲ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ।

