ਪਟਿਆਲਾ

ਸਵੀਪਰ ਯੂਨੀਅਨ ਨਗਰ ਨਿਗਮ ਪ੍ਰਧਾਨਗੀ ਦੀ ਚੋਣ ਸਬੰਧੀ

ਵਾਲਮੀਕਿ ਧਰਮ ਸਭਾ ਬਾਰਾਦਰੀ ਅਸਤਬਲ ਨੇ ਉਮੀਦਵਾਰ ਬਿੰਨੀ ਸਹੋਤਾ ਨੂੰ ਦਿੱਤਾ ਭਾਰੀ ਸਮਰਥਨ।

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਵੀਪਰ ਯੂਨੀਅਨ ਨਗਰ ਨਿਗਮ ਪ੍ਰਧਾਨਗੀ ਲਈ 6 ਅਪ੍ਰੈਲ ਨੂੰ ਵੋਟਾਂ ਰਾਹੀਂ ਚੋਣਕੀਤੀ ਜਾਣੀ ਹੈ। ਸਾਬਕਾ ਪ੍ਰਧਾਨ ਬਿੰਨੀ ਸਹੋਤਾ ਵੀ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਰਿਹਾਇਸ਼ੀ ਇਲਾਕਿਆ ਵਿੱਚ ਜਾਕੇ ਪਿਛਲੀਆਂ ਕਾਰਗੁਜਾਰੀਆਂ ਦਾ ਹਵਾਲਾ ਦੇ ਕੇ ਵੋਟਾਂ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਬਿੰਨੀ ਸਹੋਤਾ ਆਪਣੇ ਸਮਰਥਕਾਂ ਸਮੇਤ 20 ਨੰਬਰ ਰੇਲਵੇ ਫਾਟਕ ਨਜਦੀਕ ਬਾਰਾਦਰੀ ਅਸਬੱਲ ਵਿਖੇ ਪਹੁੰਚੇ। ਜਿੱਥੇ ਕਿ ਵਾਲਮੀਕਿ ਭਾਈਚਾਰੇ ਵੱਲੋਂ ਬਿੰਨੀ ਸਹੋਤਾ ਨੂੰ ਭਾਰੀ ਸਮਰਥਨ ਦਿੱਤਾ ਗਿਆ। ਇਸ ਦੌਰਾਨ ਵਾਲਮੀਕਿ ਧਰਮ ਸਭਾ ਵਲੋਂ ਪ੍ਰਧਾਨ ਗੁਣੀਆ ਰਾਮ ਵੈਦ ਅਤੇ ਮਾਤਾ ਰਾਣੀਆ ਮੰਦਿਰ ਕਮੇਟੀ ਵੱਲੋਂ ਬਿੰਨੀ ਸਹੋਤਾ ਦਾ ਵਿਸ਼ੇਸ਼ ਸਨਮਾਨ ਵੀ ਪ੍ਰਧਾਨ ਅਜੇ ਕੁਮਾਰ ਦੀ ਅਗਵਾਈ ਵਿੱਚ ਕੀਤਾ ਗਿਆ।

ਇਸ ਮੌਕੇ ਉਮੀਦਵਾਰ ਬਿੰਨੀ ਸਹੋਤਾ ਨੇ ਕਿਹਾ ਕਿ ਉਹ ਨਗਰ ਨਿਗਮ ਅਧੀਨ ਆਉਂਦੇ ਸਫ਼ਾਈ ਕਰਮਚਾਰੀਆਂ ਦੇ ਅਧਿਕਾਰਾਂ ਅਤੇ ਵੱਡੀਆ ਸਮੱਸਿਆਵਾਂ ਦੇ ਸਮਾਧਾਨ ਲਈ ਪਹਿਲਾਂ ਵੀ ਮੋਹਰੀ ਭੁਮਿਕਾ ਅਦਾ ਕਰਦੇ ਰਹੇ ਹਨ ਅਤੇ ਹੁਣ ਵੀ ਸੰਘਰਸ਼ਸ਼ੀਲ ਹਨ। ਇਸ ਲਈ ਜਿਹੜੇ ਵਾਅਦੇ ਸਫਾਈ ਕਰਮਚਾਰੀਆਂ ਨਾਲ ਇਸ ਚੋਣ ਮੁਹਿੰਮ ਦੌਰਾਨ ਕੀਤੇ ਹਨ, ਇੱਕ—ਇੱਕ ਕਰਕੇ ਸਾਰੇ ਜਲਦ ਪੂਰੇ ਕਰ ਲਏ ਜਾਣਗੇ। ਇਸ ਮੌਕੇ ਵਿਜੇ ਸੰਗਰ, ਕਮਲਜੀਤ ਘਨੌਰ, ਮੁਕੇਸ਼ ਰਾਹੀ, ਨੇਤਰ ਬਿੱਢਲਾਨਾ, ਮੰਗਤ ਕਲਿਆਣ, ਸੋਨੂੰ, ਰਿੰਕੂ ਵੈਦ, ਅਸ਼ੋਕ ਏਕਤਾ, ਸੰਜੂ ਕਾਂਗੜਾ, ਅਨੀਲ ਕੁਮਾਰ, ਵਿਕਰਮ ਗੋਡਿਆਲ, ਰੋਹਿਤ ਬੋਹਤੇ, ਰਾਹੁਲ ਵੈਦ, ਸੰਦੀਪ ਗਾਗਟ, ਪਰਮਜੀਤ ਸਿੰਘ, ਸ਼ਾਮ ਲਾਲ, ਬੰਟੀ ਸਹੋਤਾ, ਹਿਮਾਂਸ਼ੂ, ਮਿੱਠੂ ਘਨੌਰ, ਗਰੀਬ ਸਿੰਘ ਮੱਟੂ, ਅਨਿਲ ਕੁਮਾਰ, ਅੰਕਿਤ, ਆਦਿ ਹਾਜਰ ਸਨ।

Leave a Reply

Your email address will not be published. Required fields are marked *