ਪਟਿਆਲਾ

ਸਿਹਤ ਵਿਭਾਗ ਤੇ ਮਿਲਾਵਟ ਖੋਰਾਂ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

ਮਿਲਾਵਟੀ ਖਾਣ ਪੀਣ ਵਾਲੇ ਪਦਾਰਥਾਂ ਨੂੰ ਵੇਚਣਾ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ—ਕਾਕਾ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਜਹਿਰ ਰੂਪੀ ਪਦਾਰਥਾਂ ਨੂੰ ਵੇਚਣੇ ਬੰਦ ਕਰਵਾਉਣ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੰਘਰਸ਼ ਨੂੰ ਲੈ ਕੇ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਸਿਹਤ ਵਿਭਾਗ ਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਮਾਜ ਸੇਵੀ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰਾਂ ਨੂੰ ਜਾਨਲੇਵਾ ਬੀਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ ਦੱਸਦਿਆ ਕਿਹਾ ਕਿ ਸਿਹਤ ਵਿਭਾਗ ਵੀ ਦਿਖਾਵੇ ਲਈ ਛਾਪੇਮਾਰੀ ਕਰ ਚੈਕਿੰਗ ਕਰਦਾ ਹੈ ਖਾਨਾ ਪੂਰਤੀ ਲਈ ਸੈਂਪਲ ਭਰੇ ਜਾਂਦੇ ਹਨ ਤੇ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ। ਮਿਲਾਵਟ ਖੋਰਾਂ ਦੇ ਬਰਾਬਰ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ ਤੇ ਕਰਮਚਾਰੀ ਘੱਟ ਕਸੂਰਵਾਰ ਨਹੀਂ ਹਨ ਜਿਨਾਂ ਦੇ ਲਾਲਚ ਕਾਰਨ ਪੰਜਾਬ ਵਿੱਚ ਮਿਲਾਵਟ ਖੋਰੀ ਦਾ ਧੰਦਾ ਵੱਧ ਫੁੱਲ ਰਿਹਾ ਹੈ ਜੇਕਰ ਸਿਹਤ ਵਿਭਾਗ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਮਿਲਾਵਟ ਖੋਰਾਂ ਦੇ ਹੌਂਸਲੇ ਕਦੇ ਬੁਲੰਦ ਨਹੀਂ ਹੋ ਸਕਦੇ ਮਿਲਾਟਵ ਖੋਰੀ ਦਾ ਧੰਦਾ ਸਿਹਤ ਵਿਭਾਗ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਚੱਲ ਸਕਦਾ। ਅੱਜ ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਵਲ ਧਕੇਲ ਰਹੇ ਹਨ ਮਿਲਾਵਟੀ ਪਦਾਰਥਾਂ ਨੂੰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਹੈ। ਜਿਸ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ।

ਜਿਸ ਦੇ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਜਿੰਮੇਵਾਰ ਹੈ ਅਨੇਕਾਂ ਸਵਾਰਥੀ ਦੁਕਾਨਦਾਰ ਘੱਟ ਲਾਗਤ ਤੇ ਵੱਧ ਪੈਸੇ ਕਮਾਉਣ ਦੀ ਦੋੜ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਦਾ ਸ਼ਾਇਦ ਕੋਈ ਡਰ ਭੈਅ ਨਹੀਂ ਹੈ। ਸਿਹਤ ਵਿਭਾਗ ਵੱਲੋਂ ਮਿਲਾਵਟ ਖੋਰੀ ਤੇ ਕੇਵਲ ਤਿਉਹਾਰਾਂ ਨੇੜੇ ਹੀ ਚੈਕਿੰਗ ਕੀਤੀ ਜਾਂਦੀ ਹੈ ਜਦੋਂ ਕਿ ਖਾਣ ਸਮੱਗਰੀ ਦੀ ਖਾਣ ਵਿੱਚ ਵਰਤੋ ਸਾਲ ਭਰ ਹੁੰਦੀ ਹੈ ਸਿਹਤ ਵਿਭਾਗ ਇੱਕ ਦੋ ਦਿਨ ਸਖਤੀ ਕਰਕੇ ਛਾਪੇਮਾਰੀ ਕਰਦਾ ਹੈ ਇਹ ਵਰਤਾਰਾ ਜਿਉਂ ਦਾ ਤਿਉ ਚਲਦਾ ਹੀ ਰਹਿੰਦਾ ਹੈ। ਮਿਲਾਵਟ ਖੋਰੀ ਨੂੰ ਰੋਕਣ ਲਈ ਬੇਸ਼ਕ ਕਾਨੂੰਨ ਬਣਾੲ ਗਏ ਹਨ ਪਰ ਮਿਲਾਵਟ ਖੋਰੀ ਦਾ ਧੰਦਾ ਪੰਜਾਬ ਵਿੱਚ ਵਧ ਫੁੱਲ ਰਿਹਾ ਹੈ ਲੋਕ ਇੱਕ ਵਿਸ਼ਵਾਸ਼ ਦੇ ਸਹਾਰੇ ਪੈਸੇ ਖਰਚ ਕਰਕੇ ਬੀਮਾਰੀਆਂ ਖਰੀਦ ਰਹੇ ਹਨ। ਮਿਲਾਵਟ ਖੋਰ ਮਿਲਾਵਟੀ ਪਦਾਰਥ ਲੋਕਾਂ ਨੂੰ ਖੁਆ ਖੁਆ ਕੇ ਕੈਂਸਰ ਵਰਗੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਦੀਆਂ ਸਮੱਸਿਆਵਾ ਖੜੀਆਂ ਕਰ ਰਹੇ ਹਨ। ਰਿਫ ਵੀ ਮੋਜੂਦਾ ਗਰਕ ਚੁੱਕੇ ਸਿਸਟਮ ਤੇ ਗਹਿਰੀ ਚਿੰਤਾ ਜਹਿਰ ਕਰਦਿਆ ਕਿਹਾ ਕਿ ਧਾਰਮਿਕ ਰਹਿਬਰਾਂ ਦੀਆਂ ਫੋਟੋਆਂ ਦੁਕਾਨਾਂ ਤੇ ਲਗਾ ਕੇ ਰੱਬ ਦੇ ਨਾ ਢੋਂਗ ਰਚ ਕੇ ਇਨਸਾਨ ਦੀ ਜਿੰਦਗੀਆਂ ਨਾਲ ਇਨਸਾਨ ਹੀ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਿਹਾ ਹੈ। ਇਹ ਇਨਸਾਨੀਅਤ ਦਾ ਸ਼ਰੇਆਮ ਘਾਣ ਹੋ ਰਿਹਾ ਹੈ। ਬੱਚਿਆਂ ਦੇ ਸਰੀਰਕ, ਮਾਨਸਿਕ, ਬੋਧਿਕ ਵਿਕਾਸ ਵਿੱਚ ਕਮੀ ਆ ਰਹੀ ਹੈ। ਸ਼ੂਗਰ, ਥਾਈਰਡ, ਕੈਂਸਰ, ਬਲੱਡ ਪ੍ਰੈਸ਼ਰ, ਚਮੜੀ ਦੇ ਰੋਗ, ਦਿਲ ਦੇ ਰੋਗ ਆਦਿ ਦਾ ਬੇਰੋਕ ਪ੍ਰਸਾਰ ਹੋ ਰਿਹਾ ਹੈ। ਇਨਸਾਨ ਨੂੰ ਬਿਮਾਰੀਆਂ ਦੀ ਗਿਫਤ ਵਿੱਚ ਬਾਹਰ ਕੱਢਣ ਲਈ ਮਿਲਾਵਟ ਖੋਰਾਂ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਦੀ ਲੋੜ ਹੈ। ਇਸ ਮੌਕੇ ਸ਼ਿਵ ਕੁਮਾਰ, ਜਗਤਾਰ ਸਿੰਘ, ਨਰੇਸ਼ ਕੁਮਾਰ, ਮਹਿੰਦੀ ਹਸਨ, ਬਾਬੂ ਸਿੰਘ, ਸੂਰਜ ਕੁਮਾਰ, ਗਨਸ਼ਾਮ, ਚਰਨਜੀਤ ਚੌਹਾਨ, ਨਰਿੰਦਰ ਪਾਲ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਹਰਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *