ਪਟਿਆਲਾ

ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.)

ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਹੋਈ ਚੋਣ

ਪਟਿਆਲਾ, 18 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ 12 ਅਪ੍ਰੈਲ 2024 ਨੂੰ ਹੋਈ ਜਨਰਲ ਬਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਅਗਲੀ 2 ਸਾਲ ਲਈ ਸ੍ਰ ਰਾਜਿੰਦਰ ਸਿੰਘ ਜੋਸਨ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਸ੍ਰ ਜਸਪਾਲ ਸਿੰਘ ਕੋਛੜ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹਨਾਂ ਨੇ ਸ਼੍ਰੀ ਰਾਜਿੰਦਰ ਕੁਮਾਰ ਰੋਹੀਲਾ , ਸਹਾਇਕ ਰਜਿਸਟਰਾਰ (ਰਿਟਾਇਰਡ) ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ।

ਸ੍ਰ ਰਾਜਿੰਦਰ ਸਿੰਘ ਜੋਸਨ ਨੇ ਦਸਿਆ ਕਿ ਪਿਛਲੀ ਟਰਮ ਵਿਚ ਉਹਨਾਂ ਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਅਤੇ ਰਜਿਸਟਰਾਰ ਮੈਡਮ ਨਾਲ ਸਦਭਾਵਨਾ ਵਾਲਾ ਰਾਬਤਾ ਰਿਹਾ ਹੈ ਅਤੇ ਵਾਈਸ ਚਾਂਸਲਰ ਸਾਹਿਬ ਨੇ ਬਜ਼ੁਰਗ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਮਹਿਸੂਸ ਕਰਦੇ ਹੋਏ 9 ਮੁਸ਼ਕਲਾਂ ਦਾ ਹੱਲ ਕੀਤਾ ਹੈ। ਇਹਨਾਂ ਵਿਚੋਂ ਪੈਨਸ਼ਨ ਬਰਾਂਚ ਗਰਾਉਂਡ ਫਲੋਰ ਤੇ ਲਿਆਉਣਾ, ਜੀਵਤ ਪ੍ਰਮਾਣ ਪੱਤਰ ਤਸਦੀਕ ਕਰਨ ਦਾ ਅਧਿਕਾਰ ਨਿਗਰਾਨ ਪੱਧਰ ਤੱਕ ਦੇਣਾ, ਨਾਮੀਨੇਸ਼ਨ ਭਰਨ ਦੀ ਆਗਿਆ ਦੇਣਾ, ਕਾਰ ਕੈਂਪਸ ਅੰਦਰ ਲਿਜਾਣ ਲਈ ਸਟਿੱਕਰ ਜਾਰੀ ਕਰਨਾ ਆਦਿ ਮੁੱਖ ਹਨ।ਇਸੇ ਕਾਰਨ ਉਨ੍ਹਾਂ ਦੀ ਦੁਬਾਰਾ ਚੋਣ ਹੋਈ ਹੈ। ਉਹਨਾਂ ਕਿਹਾ ਕਿ ਪੈਨਸ਼ਨਰਾਂ ਦੀ ਮਦਦ ਕਰਨ ਲਈ ਜਨਰਲ ਬੌਡੀ ਮੀਟਿੰਗ ਵਿਚ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਵਿੱਤੀ ਸੰਕਟ ਕਾਰਨ ਭਾਵੇ ਪਹਿਲਾ ਪੈਨਸ਼ਨ ਥੋੜੀ ਦੇਰ ਨਾਲ ਮਿਲਦੀ ਰਹੀ ਹੈ ਪ੍ਰੰਤੂ ਉਹਨਾਂ ਨੂੰ ਭਰੋਸਾ ਹੈ ਕਿ ਭਵਿੱਖ ਵਿਚ ਸਮੇਂ ਸਿਰ ਮਿਲਿਆ ਕਰੇਗੀ।

Leave a Reply

Your email address will not be published. Required fields are marked *