ਜਿੰਮਖਾਨਾ ਕਲੱਬ ਵਿਖੇ ਸਥਾਪਿਤ ਕੀਤਾ ਨਵਾਂ ਜਨਰੇਟਰ
ਕਲੱਬ ਮੈਨੇਜ਼ਮੈਂਟ ਮੈਂਬਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ
ਪਟਿਆਲਾ 7 ਅਗਸਤ (ਮਧੂਸਾਰ ਬਿਊਰੋ)
ਰਾਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਵਿਖੇ ਮੈਂਬਰਾਂ ਦੀ ਸਹੂਲਤ ਲਈ 200 ਕਿਲੋ ਵਾਟ ਦਾ ਨਵਾਂ ਜਨਰੇਟਰ ਸਥਾਪਿਤ ਕੀਤਾ ਗਿਆ। ਇਸ ਮੌਕੇ ਜਨਰੇਟਰ ਦਾ ਰਿਬਨ ਕੱਟ ਕੇ ਉਦਘਾਟਨ ਕਲੱਬ ਦੇ ਪ੍ਰਧਾਨ ਡਾ. ਜੇ.ਪੀ.ਐਸ. ਵਾਲੀਆ, ਸਕੱਤਰ ਹਰਪ੍ਰੀਤ ਸੰਧੂ ਅਤੇ ਹੋਰ ਮੈਨੇਜਮੈਂਟ ਦੇ ਮੈਂਬਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਡਾ. ਵਾਲੀਆ ਅਤੇ ਸੰਧੂ ਨੇ ਕਿਹਾ ਕਿ ਜਿੰਮਖਾਨਾ ਕਲੱਬ ਦੀ ਮੈਨੇਜਮੈਂਟ ਕਲੱਬ ਮੈਂਬਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਬਿਜਲੀ ਜਾਣ ਦੀ ਸੂਰਤ ਵਿਚ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਔਕੜ ਪੇਸ਼ ਨਾ ਆਵੇ ਇਸੇ ਲਈ ਕਲੱਬ ਵਿਖੇ ਇਸ ਜਨਰੇਟਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਨਾਲ ਕਲੱਬ ਵਿਖੇ 24 ਘੰਟੇ ਅਤੇ ਹਫਤੇ ਦੇ 7 ਦਿਨ ਹਰ ਸਮੇਂ ਬਿਜਲੀ ਉਪਲੱਬਧ ਰਹੇਗੀ ਜਿਸ ਨਾਲ ਕਲੱਬ ਵਿਚ ਇੱਕ ਵਧੀਆ ਅਤੇ ਪਰਿਵਾਰਕ ਮਾਹੌਲ ਬਣਿਆ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਕਲੱਬ ਮੈਨੇਜਮੈਂਟ ਵੱਲੋਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਨ੍ਹਾਂ ਦਾ ਰਿਜ਼ਲਟ ਆਉਣ ਵਾਲੇ ਸਮੇਂ ਵਿਚ ਕਲੱਬ ਮੈਂਬਰਾਂ ਨੂੰ ਦੇਖਣ ਨੂੰ ਮਿਲਦਾ ਰਹੇਗਾ। ਇਸ ਮੌਕੇ ਅਮਰਿੰਦਰ ਸਿੰਘ ਪਾਬਲਾ, ਬੀ.ਡੀ. ਗੁਪਤਾ, ਡਾ. ਮਨਜੀਤ ਸਿੰਘ, ਰਜਿੰਦਰ ਢੌਡੀ, ਸੁਭਾਸ਼ ਗੁਪਤਾ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਤੋਂ ਇਲਾਵਾ ਕਲੱਬ ਦੇ ਹੋਰ ਸਤਿਕਾਰਯੋਗ ਮੈਂਬਰ ਮੌਕੇ ‘ਤੇ ਹਾਜ਼ਰ ਸਨ।

