ਵਿਦਿਆਰਥੀਆਂ ਨੇ ਛੱਤਬੀੜ ਦੀ ਸੈਰ ਕੀਤੀ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸੋਨੀ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਦੇ ਨਾਲ, ਆਤਮ ਵਿਸ਼ਵਾਸ, ਹੌਸਲੇ, ਅਨੁਸ਼ਾਸਨ, ਆਗਿਆ ਪਾਲਣ, ਸਬਰ ਸ਼ਾਂਤੀ, ਸਫ਼ਾਈ, ਸਵੱਛਤਾ ਅਤੇ ਸੇਵਾ ਭਾਵਨਾ ਦੀਆਂ ਆਦਤਾਂ ਨਾਲ ਜੋੜਣ ਲਈ ਚੈਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ, ਛੱਤਬੀੜ ਚਿੜੀਆਘਰ ਵਿਖੇ ਲੈਜਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਬੱਚਿਆਂ ਨੂੰ ਅਨੁਸ਼ਾਸਨ ਅਤੇ ਸਬਰ ਸ਼ਾਂਤੀ ਵਿੱਚ ਰਹਿਕੇ ਜਾਨਵਰਾਂ ਅਤੇ ਪੰਛੀਆਂ ਨੂੰ ਮਿਲਾਉਂਦੇ ਹੋਏ ਦਸਿਆ ਕਿ ਜ਼ਿੰਦਗੀ ਵਿੱਚ ਅਰੋਗਤਾ ਅਤੇ ਖੁਸ਼ਹਾਲੀ ਲਈ ਸਿਹਤਮੰਦ, ਤਦਰੁੰਸਤ, ਖੁਸ਼ਹਾਲ ਅਤੇ ਹਰਿਆਵਲ ਭਰਿਆ, ਸੱਵਛ, ਵਾਤਾਵਰਨ ਬਹੁਤ ਲਾਭਦਾਇਕ ਹੁੰਦਾ ਹੈ।
ਜੰਗਲਾਂ ਅਤੇ ਉਪਜਾਊ ਭੂਮੀ ਦੇ ਖਾਤਮੇ ਕਾਰਨ ਜਾਨਵਰਾਂ ਪਸ਼ੂ ਪੰਛੀਆਂ ਨੂੰ ਇਨਸਾਨਾਂ ਵਲੋਂ ਆਪਣੇ ਸੁੱਖ ਸਹੂਲਤਾਂ ਭੋਜਨ ਲਈ ਵਰਤਿਆ ਜਾਂਦਾ ਹੈ। ਇਨਸਾਨ ਨੂੰ ਵੀ ਆਪਣੀ ਸਿਹਤ, ਤਦੰਰੁਸਤੀ, ਸ਼ਕਤੀਆਂ, ਉਨਤੀ, ਅਰੋਗਤਾ ਅਤੇ ਖੁਸ਼ਹਾਲੀ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜਾਨਵਰਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਜਿਸ ਵੀ ਹਾਲਾਤ ਵਿੱਚ ਰਹੋਂ, ਹਮੇਸ਼ਾ ਪ੍ਰਮਾਤਮਾ ਅਤੇ ਕੁਦਰਤ ਦਾ ਧੰਨਵਾਦ ਕਰਦੇ ਹੋਏ, ਆਪਣੇ ਰਹਿਣ ਬਸੇਰਿਆਂ ਅਤੇ ਵਾਤਾਵਰਨ ਨੂੰ ਖੁਸ਼ਹਾਲ ਸਤੁੰਸ਼ਟ ਸੁਰੱਖਿਅਤ ਅਤੇ ਰਲਮਿਲ ਕੇ ਆਪਣੇ ਬਚਾਅ, ਮਦਦ, ਸਤਿਕਾਰ, ਸਨਮਾਨ ਲਈ ਸੱਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪਰ ਆਪਣੇ ਲਾਲਚਾਂ, ਇਛਾਵਾਂ, ਖਾਹਿਸ਼ਾਂ ਦੀ ਪੂਰਤੀ ਲਈ ਗੁਲਾਮ ਨਹੀਂ ਹੋਣਾ ਚਾਹੀਦਾ। ਬੱਚਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਹਮਦਰਦੀ ਦਿੱਤੀ ਜਾਂਦੀ ਹੈ।

