ਇਲੀਟ ਕਲੱਬ ਦੇ ਪਹਿਲਾ ਲਾਉਨ ਟੈਨਿਸ ਟੂਰਨਾਮੈਂਟ
ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ) ਪਟਿਆਲਾ ਦੇ ਇਲੀਟ ਕਲੱਬ ਦੇ ਵਿੱਚ ਪਹਿਲਾਂ ਲਉਨ ਟੈਨਿਸ ਟੂਰਨਾਮੈਂਟ 18 ਸਤੰਬਰ ਐਤਵਾਰ ਨੂੰ ਕਰਵਾਇਆ ਗਿਆ।
ਟੂਰਨਾਂਮੈਂਟ ਦੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਕਲਚਰਲ ਅਤੇ ਸਪੋਰਟ ਸੈਕਟਰੀ ਮਨਮੋਹਨ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਲੱਬ ਦੇ ਚੀਫ ਪੈਟਰਨ ਸ੍ਰੀ ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਦੀ ਅਗਵਾਈ ਦੇ ਵਿੱਚ ਸਵੇਰੇ 7 ਵਜੇ ਕਲੰਬ ਦੇ ਜੁਆਇੰਟ ਸਕੱਤਰ ਸ੍ਰੀ ਜੇ.ਕੇ. ਬਾਂਸਲ ਵਲੋਂ ਪਹਿਲਾ ਮੈਚ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਤੇ ਤਕਰੀਬਨ 30 ਖਿਲਾੜੀਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੀ ਵੱਖ-ਵੱਖ ਟੀਮਾਂ ਬਣਾ ਕੇ ਮੈਚ ਕਰਵਾਏ ਗਏ। ਇਹ ਬੱਚੇ ਪਟਿਆਲਾ ਸ਼ਹਿਰ ‘ਚ ਵੱਖ-ਵੱਖ ਸਕੂਲਾਂ ਤੋਂ ਆਏ ਸਨ। ਲੜਕੇ ਦਾ ਕੰਪੀਟਿਸ਼ਨ ਅੰਡਰ 14 ਸਾਲ ਅਤੇ ਲੜਕੀਆਂ ਦਾ ਅੰਡਰ 19 ਸਾਲ ਰੱਖਿਆ ਗਿਆ ਸੀ। ਖਿਲਾੜੀਆਂ ਵਲੋਂ ਬੜਾ ਵਧੀਆ ਪ੍ਰਦਰਸ਼ਨ ਕੀਤਾ ਗਿਆ। ਕਈ ਮੈਚ ਤਾਂ ਇੰਨੀ ਫਸਵੀਂ ਟੱਕਰ ਦੇ ਕੇ ਖਿਡਾਰੀਆਂ ਨੇ ਜਿੱਤ/ਹਾਰ ਹਾਸਿਲ ਕੀਤੀ। ਸ਼ਾਮ 5 ਵਜੇ ਤੋਂ ਬਾਅਦ ਜਾ ਕੇ ਜੋ ਟੀਮਾਂ ਫਾਇਨਲ ਵਿੱਚ ਪਹੁੰਚੀਆਂ ਤਾਂ ਉਨ੍ਹਾਂ ਦੇ ਫਾਇਨਲ ਮੈਂ ਕਰਵਾਏ ਗਏ। ਜਿਸ ਵਿੱਚ ਪਹਿਲੀ ਪੋਜੀਸ਼ਨ ਲੜਕੇ ਵਰਗ ਵਿੱਚ ਡੇਵਨ ਕਾਂਸਲ ਨੇ ਹਾਸਿਲ ਕੀਤਾ। ਦੂਸਰੀ ਪੁਜੀਸ਼ਨ ਧਰੁਵ ਸਿੰਘ ਦਲਾਲ ਨੇ ਅਤੇ ਤੀਜੀ ਪੁਜੀਸ਼ਨ ਜਸਪਰਸੂਲਵੀਰ ਸਿੰਘ ਨੇ ਹਾਸਿਲ ਕੀਤੀ ਅਤੇ ਲੜਕਿਆਂ ਨੇ ਮੈਚ ਵਿੱਚ ਪਹਿਲੀ ਪੋਜੀਸ਼ਨ ਮੁਸਕਾਨ ਰਾਣੀ, ਦੂਜੀ ਮੰਜਿਲ ਮਨਜੋਤ ਕੌਰ, ਅਤੇ ਤੀਜੀ ਮੰਜਿਲ ਸਰਗਨ ਸਿੰਘ ਨੇ ਹਾਸਲ ਕੀਤੀ। ਇਸ ਮੌਕੇ ਕੇ ਹਾਜਿਰ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਅਤੇ ਕਲੱਬ ਦੇ ਮੈਂਬਰਾਂ ਨੇ ਬੜੇ ਜੋਸ਼ ਖਰੋਸ਼ ਨਾਲ ਬੱਚਿਆਂ ਦਾ ਹੌਂਸਲਾ ਵਧਾਇਆ ਅਤੇ ਮੈਂਚ ਦੇਖਿਆ। ਇਸ ਮੌਕੇ ਹਾਜਿਰ ਇਲੀਜ ਕਲੱਬ ਦੇ ਸਾਰੇ ਹੀ ਅਹੁਦੇਦਾਰ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਵੀ. ਕੇ. ਸੇਤੀਆ, ਜਨਰਲ ਸਕੱਤਰ ਅਜੇ ਮਿੱਤਲ, ਮੀਤ ਪ੍ਰਧਾਨ ਏ.ਕੇ. ਗੋਇਲ, ਖਜਾਨਚੀ ਬੀ.ਡੀ. ਗੁਪਤਾ, ਬਾਰ ਐਡ ਮੈਸ ਸੈਕਟਰੀ ਨਵਦੀਪ ਸਿੰਘ, ਅਗਜੈਕਟਿਵ ਮੈਂਬਰ ਦਰਸ਼ਨ ਜਿੰਦਲ, ਰਕੇਸ਼ ਗਰਗ, ਆਰ.ਪੀ. ਬੈਕਟਰ, ਬਲਵਿੰਦਰ ਸਿੰਘ, ਸੁਖਜੀਤ ਸਿੰਘ ਸ਼ਾਮਿਲ ਹੋਏ। ਅਗਜੈਕਟਿਵ ਮੈਂਬਰ ਅਤੇ ਇਸ ਟੂਰਨਾਮੈਂਟ ਦੀ ਜਿੰਮੇਵਾਰੀ ਅਤੇ ਸੁਚੱਜੀ ਦੇਖ ਰੇਖ ਲਵਲੀਨ ਸੈਣੀ ਅਤੇ ਕਮਾਡੈਂਟ ਮਨਜੀਤ ਸਿੰਘ ਦੀ ਅਗਵਾਈ ਵਿੱਚ ਨੇਪਰੇ ਚੜਿਆ। ਇਸ ਮੌਕੇ ਤੇ ਖਾਸ ਤੌਰ ਤੇ ਇਲੀਟ ਕਲੱਬ ਦੇ ਸਭ ਤੋਂ ਵੱਧ ਉਮਰ ਦੇ ਮੈਂਬਰ ਸਰਦਾਰ ਕੁਲਜੀਤ ਸਿੰਘ ਸਿੱਧੂ ਅਤੇ ਮਿਸਿਜ਼ ਸਿੱਧੂ ਗੈਸਟ ਆਫ ਆਨਰ ਸ਼ਾਮਿਲ ਹੋਏ। ਸ. ਕੁਲਜੀਤ ਸਿੰਘ ਅਤੇ ਕਲੱਬ ਦੇ ਚੀਫ ਪੈਟਰਨ ਸ੍ਰ. ਮਨਜੀਤ ਸਿੰਘ ਨਾਰੰਗ ਵਲੋਂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਨਾਰੰਗ ਸਾਹਿਬ ਨੇ ਹਰ ਸਾਲ ਟੈਨਿਸ ਮੈਚ ਕਰਵਾਉਣ ਦਾ ਐਲਾਨ ਕੀਤਾ ਅਤੇ ਇਸ ਤੋਂ ਇਲਾਵਾ ਬੈਡਮਿਟਨ ਟੂਰਨਾਮੈਂਟ ਜਲਦੀ ਕਰਵਾਇਆ ਜਾਵੇਗਾ ਅਤੇ ਦਿਵਾਲੀ ਤੋਂ ਪਹਿਲਾਂ ਇੱਕ ਕਲਚਰਲ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਨਵੇਂ ਮੈਂਬਰਾਂ ਵਾਸਤੇ ਮੈਬਰਸ਼ਿਪ ਖੋਲੀ ਗਈ ਹੈ। ਜੋ ਭੀ ਮੈਂਬਰ ਬਨਣ ਦਾ ਚਾਹਵਾਨ ਹੋਵੇ ਅਰਬਨ ਅਸਟੇਟ ਅਤੇ ਸ਼ਹਿਰ ਪਟਿਆਲਾ ਨਿਵਾਸੀ ਦੇ ਕਲੱਬ ‘ਚ ਆਫਿਸ ਤੋਂ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਫਾਰਮ ਲੈ ਸਕਦਾ ਹੈ ਅਤੇ ਆਪਣੇ ਫਾਰਮ ਭਰਕੇ ਜਮ੍ਹਾਂ ਕਰਵਾ ਸਕਦਾ ਹੈ। ਮੈਂਬਰਸ਼ਿਪ ਦੇਣ ਦਾ ਫੈਸਲਾ ਇਲੀਟ ਕਲੱਬ ਦਾ ਬੋਰਡ ਕਰੇਗਾ। ਇਸ ਕਲੱਬ ਦੇ ਸਵਿਮਿੰਗ ਪੂਲ ਵੀ ਚੱਲ ਰਿਹਾ ਹੈ। ਇੱਕ ਵਧੀਆ ਰੈਸਟੋਰੈਂਟ ਅਤੇ ਬਾਰ ਰੂਮ ਵੀ ਚਲ ਰਿਹਾ ਹੈ। ਖਾਣੇ ਦੀ ਕੁਆਲਟੀ ਬਹੁਤ ਵਧੀਆ ਹੈ।

