ਪਟਿਆਲਾ

ਮਾਈ ਭਾਗੋ ਯੋਜਨਾ ਤਹਿਤ ਬੀਬੀ ਲੂੰਬਾ ਨੇ ਵੰਡੇ ਸਾਈਕਲ

ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਸਰਕਾਰ ਦਾ ਮੁੱਖ ਮਕਸਦ : ਬੀਬੀ ਲੂੰਬਾਂ
ਪਟਿਆਲਾ/ਪਾਤੜਾਂ, 20 ਸਤੰਬਰ (ਸੁਖਦੀਪ ਮਾਨ)–
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾਲ ਕਲਾਂ ਵਿਖੇ ਹਲਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਮਾਈ ਭਾਗੋ ਯੋਜਨਾ ਤਹਿਤ ਗਿਆਰਵੀਂ ਜਮਾਤ ਦੀਆਂ 35 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ।

ਇਸ ਮੌਕੇ ਸੂਕਲ ਦੇ ਪ੍ਰਿਸੀਪਲ ਸਮੇਤ ਸਮੂਹ ਸਟਾਫ ਮੌਜੂਦ ਸੀ ਉਪਰੰਤ ਹਲਕਾ ਵਿਧਾਇਕ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੜ੍ਹਾਈ ਦੇ ਖੇਤਰ ਨੂੰ ਉਚਾ ਚੁੱਕਣ ਲਈ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਮਾਈ ਭਾਗੋ ਯੋਜਨਾ ਦੀ ਸ਼ੁਰੂਆਤ ਕਰਕੇ ਪੇਂਡੂ ਸਕੂਲਾਂ ਅੰਦਰ ਦੂਰੋਂ ਆਉਣ ਵਾਲੀਆਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਂਦੇ ਹਨ ਤਾਂ ਜੋ ਕੋਈ ਵੀ ਲੜਕੀ ਸਾਧਨ ਦੀ ਘਾਟ ਕਾਰਨ ਪੜ੍ਹਾਈ ਤੋਂ ਵਾਝੀ ਨਾ ਰਹਿ ਸਕੇ ਅਤੇ ਇਹ ਯੋਜਨਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਤਕਰੀਬਨ ਸਾਰੇ ਹੀ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ ਸਾਈਕਲ ਦਿੱਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਜਸਪਾਲ ਕੌਰ,ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕੁੱਕੂ,ਜਥੇਦਾਰ ਲਾਭ ਸਿੰਘ,ਤੇਜਿੰਦਰ ਸਿੰਘ ਤੇਜੀ,ਨਾਜਰ ਸਿੰਘ ਕਕਰਾਲਾ,ਪਰਮਿੰਦਰ ਸਿੰਘ ਘੱਗਾ,ਨਰਿੰਦਰ ਸਿੰਘ ਬਿੱਟੂ,ਜਸਵਿੰਦਰ ਸਿੰਘ ਧਨੇਠਾ,ਬਿੱਟੂ ਮੈਣੀ,ਇਕਬਾਲ ਸਿੰਘ,ਨਿਰਮਲ ਸਿੰਘ ਧੂਹੜ,ਸਰਪੰਚ ਬਲਬੀਰ ਸਿੰਘ ਨਾਗਰੀ ਆਦਿ ਸਮੇਤ ਅਕਾਲੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *