ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਹਲਕਾ ਘਨੌਰ ਦੇ ਪਿੰਡਾਂ ‘ਚ ਚੋਣਾਂ ਦੀਆਂ ਤਿਆਰੀਆਂ ਖਿੱਚ ਲੈਣ ਦਾ ਹੋਕਾ
ਪਿੰਡ ਸੀਲ ਅਤੇ ਚਪੜ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ
ਘਨੌਰ , 24 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸਨੌਰ ਦੇ ਸਾਬਕਾ ਮੁਖੀ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਅੱਜ ਹਲਕਾ ਘਨੌਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਅਕਾਲੀ ਵਰਕਰਾਂ ਨੂੰ ਹੁਣ ਤੋਂ ਹੀ ਚੋਣਾਂ ਦੀਆਂ ਤਿਆਰੀਆਂ ਖਿੱਚ ਲੈਣ ਲਈ ਆਖਿਆ।
ਪਿੰਡ ਚਪੜ ਅਤੇ ਸੀਲ ‘ਚ ਭਰਵੇਂ ਇਕੱਠ ਦੌਰਾਨ ਸ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵ. ਸ. ਜਸਦੇਵ ਸਿੰਘ ਸੰਧੂ ਨੇ ਹਲਕਾ ਘਨੌਰ ਤੋਂ 5 ਵਾਰ ਚੋਣ ਲੜੀ ਅਤੇ ਜੇਤੂ ਰਹੇ। ਉਨ੍ਹਾਂ ਆਖਿਆ ਕਿ ਸਵ. ਸ. ਸੰਧੂ ਨੇ ਜਿੰਨਾ ਰੁਜ਼ਗਾਰ ਹਲਕਾ ਘਨੌਰ ਦੇ ਨੌਜਵਾਨਾਂ ਨੂੰ ਦਿੱਤਾ ਅੱਜ ਸਾਲਾਂ ਬੀਤ ਜਾਣ ਮਗਰੋਂ ਵੀ ਕੋਈ ਆਗੂ ਇੰਨੇ ਵੱਡੇ ਪੱਧਰ ‘ਤੇ ਰੋਜ਼ਗਾਰ ਮੁਹੱਈਆ ਨਹੀਂ ਕਰਵਾ ਸਕਿਆ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਲੋਕ ਸੰਧੂ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾ ਦੌਰਾਨ ਜਿਸ ਦੇ ਨਤੀਜੇ ਸਪੱਸ਼ਟ ਦਿਖਾਈ ਦੇਣਗੇਂ। ਉਨ੍ਹਾਂ ਹੋਰ ਆਖਿਆ ਕਿ ਭਾਵੇਂ ਕੁੱਝ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਕਾਲੀ ਵਰਕਰ ਹਲਕਾ ਘਨੌਰ ਦੇ ਸਾਰੇ ਰਾਜਨੀਤਕ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਮੌਕੇ ਉਨ੍ਹਾਂ ਨਾਲ ਸੁਰਜਣ ਸਿੰਘ ਸੀਲ ਸਾਬਕਾ ਸਰਪੰਚ, ਪ੍ਰੇਮ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਗਿਆਨ ਸਿੰਘ, ਗੁਰਜੀਤ ਸਿੰਘ, ਸੁਖਪਾਲ ਸਿੰਘ, ਲਾਭ ਸਿੰਘ, ਉਜਾਗਰ ਸਿੰਘ, ਪ੍ਰੀਤਪਾਲ ਸਿੰਘ, ਗੁਰਜੰਟ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਹਰਕੇਸ਼ ਸਿੰਘ, ਰਘਵੀਰ ਸਿੰਘ, ਅਜੈਬ ਸਿੰਘ, ਬਲਬੀਰ ਸਿੰਘ, ਗਰੀਬੁ ਸਿੰਘ ਸੀਲ ਅਤੇ ਸੁਖਵਿੰਦਰ ਸਿੰਘ ਉਰਫ ਬਿੱਟੂ ਚਪੜ , ਹਰਪ੍ਰੀਤ ਸਿੰਘ ਹੈਪੀ, ਸਰਵਣ ਸਿੰਘ, ਦਰਬਾਰਾ ਸਿੰਘ, ਸਾਹਿਬ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਸੱਜਣ ਸਿੰਘ, ਬਚਿੱਤਰ ਸਿੰਘ, ਸੁਬੇਗ ਸਿੰਘ ਚਪੜ ਸਮੇਤ ਹੋਰ ਵੀ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।

