ਨਰਸਿੰਗ ਸਟਾਫ ਨੇ ਰੋਸ ਰੈਲੀ ਕੀਤੀ
ਪਟਿਆਲਾ 3ਅਕਤੂਬਰ (ਮਧੂਸਾਰ ਬਿਊਰੋ)
ਰਾਜਿੰਦਰਾ ਹਸਪਤਾਲ ਪਟਿਆਲਾ ਨੇ ਨਰਸਿੰਗ ਸਟਾਫ ਨੇ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਦੀ ਅਗਵਾਈ ਵਿੱਚ ਐਮ.ਐਸ.ਦਫਤਰ ਅੱਗੇ ਰੋਸ ਰੈਲੀ ਕੀਤੀ।
ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਰੈਗੂਲਰ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਲੰਮੇ ਸਮੇਂ ਤੋਂ ਲਾਰਾ ਲਗਾ ਰਹੀ ਹੈ। ਹਰ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਰਹੀ ਹੈ। ਇਹ ਸਥਿਤੀ ਰੋਸ ਵਿੱਚ ਆ ਕੇ ਨਰਸਿੰਗ ਸਟਾਫ ਨੇ ਮੁੜ ਰੈਲੀ ਤੇ ਜਾਣ ਬਾਰੇ ਸੋਚਿਆ ਅਤੇ ਇਹ ਵੀ ਆਖਿਆ ਕਿ ਜੇਕਰ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸਾਡਾ ਹੱਲ ਨਾ ਕੱਢਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਹਸਪਤਾਲ ਦੀ ਸਥਿਤੀ ਖਰਾਬ ਕਰਨ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੌਜੂਦ ਮਨਪ੍ਰੀਤ ਕੌਰ ਸਲਾਹਕਾਰ, ਅਮਨਦੀਪ ਕੌਰ ਮੀਤ ਪ੍ਰਧਾਨ, ਰੀਤੂ ਬਾਲਾ, ਮਨਪ੍ਰੀਤ ਕੌਰ ਮੋਗਾ ਅਤੇ ਹੋਰ ਮੈਂਬਰ ਹਾਜਰ ਸਨ।

