ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਕਰਨਾਲ ਦੇ ਘਰੌਂਡਾ ਨੂੰ ਉਪ ਮੰਡਲ ਬਣਾਉਣ ਦਾ ਐਲਾਨ
ਚੰਡੀਗੜ੍ਹ, 7 ਅਕਤੂਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਨਾਲ ਕੀਤਾ ਕਿ ਜਿਲਾ ਕਰਨਾਲ ਦੇ ਘਰੌਂਡਾ ਨੂੰ ਉਪ ਮੰਡਲ ਬਣਾਇਆ ਜਾਵੇਗਾ ਅਤੇ ਅਰਾਈਪੁਰਾ ਵਿਚ 57 ਕਰੋੜ ਰੁਪਏ ਦੀ ਲਾਗਤ ਨਾਲ ਐਨ.ਸੀ.ਸੀ. ਅਕਾਦਮੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਹੀ ਨਹੀਂ ਘਰੌਂਡਾ ਖੇਤਰ ਵਿਚ ਵਿਕਾਸ ਕੰਮਾਂ ਲਈ ਲਗਭਗ 175 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ।
ਮੁੱਖ ਮੰਤਰੀ ਘਰੌਂਡਾ ਵਿਚ ਇਕ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਲਵਲ ਵਿਚ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਖੋਲੀ ਗਈ ਹੈ, ਜਿਸ ਵਿਚ 1600 ਤਰ੍ਹਾਂ ਦੇ ਕੋਰਸ ਕਰਵਾਏ ਜਾਣ ਦਾ ਪ੍ਰਵਧਾਨ ਹੈ, ਜਿੰਨ੍ਹਾਂ ਵਿਚ 800 ਕੋਰਸ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦੋ ਸਾਲ ਅੰਦਰ ਵਿਵਸਥਾ ਬਦਲਣ ਅਤੇ ਵਿਕਾਸ ਕੰਮ ਦੀ ਦਿਸ਼ਾ ਨਿਰਧਾਰਿਤ ਕੀਤੀ ਹੈ ਅਤੇ ਤੀਜੇ ਸਾਲ ਵਿਚ ਬੇਰੁਜ਼ਗਾਰ ਨੌਜੁਆਨਾਂ ਲਈ ਰੁਜ਼ਗਾਰ ਮਹੁੱਇਆ ਕਰਵਾਉਣ ‘ਤੇ ਖਾਸ ਧਿਆਨ ਦੇਵੇਗੀ, ਜਲਦ ਹੀ ਹਰਿਆਣਾ ਵਿਚ 50,000 ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਯੋਗਤਾ ਦੇ ਆਧਾਰ ‘ਤੇ ਨੌਜੁਆਨਾਂ ਨੂੰ ਰੁਜ਼ਗਾਰ ਦੇਵੇਗੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਪਿੰਡਾਂ ਵਿਚ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਪੜ੍ਹੇ ਲਿਖੇ ਨੌਜੁਆਨ ਵੀ ਕੌਸ਼ਲ ਵਿਕਾਸ ਕੇਂਦਰਾਂ ਵਿਚ ਸਿਖਲਾਈ ਲੈ ਕੇ ਆਪਣਾ ਖੁਦ ਦਾ ਰੁਜ਼ਗਾਰ ਸਥਾਪਿਤ ਕਰ ਸਕਣ ਅਤੇ ਨਿੱਜੀ ਕੰਪਨੀਆਂ ਵਿਚ ਵੀ ਆਪਣੇ ਰੁਜ਼ਗਾਰ ਦੇ ਮੱਦੇਨਜ਼ਰ ਆਪਣੀ ਹਿੱਸੇਦਾਰੀ ਯਕੀਨੀ ਕਰ ਸਕਣ। ਸੂਬੇ ਵਿਚ ਸੜਕਾਂ ਲਈ ਕੇਂਦਰ ਸਰਕਾਰ ਨੇ 32,000 ਕਰੋੜ ਰੁਪਏ ਦੀ ਰਕਮ ਮੰਜ਼ੂਰ ਕੀਤੀ ਹੈ। ਸੂਬੇ ਵਿਚ 12 ਨੈਸ਼ਨਲ ਹਾਈ ਵੇ ਬਣਾਏ ਜਾ ਰਹੇ ਹਨ, ਜਿੰਨ੍ਹਾਂ ਵਿਚ ਜ਼ਿਆਦਾਤਰ ਦਾ ਨਿਰਮਾਣ ਕੰਮ ਪੂਰਾ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਰਾਈਪੁਰਾ ਵਿਚ 57 ਕਰੋੜ ਰੁਪਏ ਦੀ ਲਾਗਤ ਨਾਲ ਐਨ.ਸੀ.ਸੀ. ਅਕਾਦਮੀ ਬਣਾਉਣ ਲਈ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ, ਮੰਜ਼ੂਰੀ ਮਿਲਦੇ ਹੀ ਅਕਾਦਮੀ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰੌਂਡਾ ਖੇਤਰ ਵਿਚ ਪਿਛਲੇ 2 ਸਾਲਾਂ ਵਿਚ ਲਗਭਗ 100 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਵੱਲੋਂ ਹਲਕੇ ਦੇ ਵਿਕਾਸ ਲਈ ਰੱਖੀ ਗਈ ਸਾਰੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਕਿਹਾ ਕਿ ਫਿਜੀਬਲ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸੇ ਵੀ ਕੰਮ ਨੂੰ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਸੂਬੇ ਦੇ ਸਾਲਾਨਾ ਬਜਟ ਨੂੰ ਪਿਛਲੇ ਸਾਲ ਦੀ ਤੁਲਨਾ ਵਿਚ 69,000 ਕਰੋੜ ਰੁਪਏ ਤੋਂ ਵੱਧਾ ਕੇ 88,000 ਕਰੋੜ ਰੁਪਏ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਘਰੌਂਡਾ ਵਿਚ ਵੀ ਵਿਧਾਇਕ ਨੇ ਕੌਸ਼ਲ ਵਿਕਾਸ ਕੇਂਦਰ ਖੁਲ੍ਹਵਾਇਆ ਹੈ, ਜਿਸ ਵਿਚ 160 ਬੱਚੇ ਸਿਖਲਾਈ ਲੈ ਚੁੱਕੇ ਹਨ, ਜਿੰਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਿਖਿਆ ਵਿਵਸਥਾ ਵਿਚ ਸੁਧਾਰ ਲਿਆਉਣ ‘ਤੇ ਵੀ ਵਿਸ਼ੇਸ਼ ਧਿਆਨ ਹੈ, ਜਿਸ ਦੇ ਮੱਦੇਨਜ਼ਰ ਲੜਕੀਆਂ ਦੀ ਸਿਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਹਰੇਕ 20 ਕਿਲੋਮੀਟਰ ਵਿਚ ਮਹਿਲਾ ਕਾਲਜ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਿਵਸਥਾਵਾਂ ਨੂੰ ਅਸੀਂ ਆਈ.ਟੀ. ਬੇਸ ਬਣਾ ਦਿੱਤਾ ਹੈ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਈ ਰਜਿਸਟਰੇਸ਼ਨ ਜਿਹੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ। ਮੌਜ਼ੂਦਾ ਸਰਕਾਰ ਪਾਰਦਰਸ਼ੀ ਸਰਕਾਰ ਹੈ, ਜੋ ਕੀਤਾ ਹੈ ਉਹੀ ਦਸਿਆ ਅਤੇ ਜੋ ਕਹਾਂਗੇ, ਉਹੀ ਕਰਾਂਗੇ। ਇਸ ਦਾ ਤਾਜਾ ਉਦਾਹਰਣ ਹੈ ਕਿ ਹਰਿਆਣਾ ਸਿਵਲ ਸੇਵਾ ਪ੍ਰੀਖਿਆ ਦਾ ਨਤੀਜਾ ਬਹੁਤ ਹੀ ਸਹੀ ਰਿਹਾ। ਜਿੰਨ੍ਹਾਂ ਉਮੀਦਵਾਰਾਂ ਨੇ ਆਖਰੀ ਦਿਨ ਆਪਣਾ ਇੰਟਰਵਿਊ ਦਿੱਤਾ ਸੀ, ਉਹ ਆਪਣੇ ਘਰ ਵੀ ਨਹੀਂ ਪੁੱਜੇ ਸਨ ਅਤੇ ਉਨ੍ਹਾਂ ਨੂੰ ਆਪਣਾ ਨਤੀਜਾ ਪਹਿਲਾਂ ਹੀ ਮਿਲ ਗਿਆ।
ਇਸ ਮੌਕੇ ‘ਤੇ ਸੰਮੇਨਲ ਦੇ ਆਯੋਜਕ ਹੈਫੇਡ ਦੇ ਚੇਅਰਮੈਨ ਅਤੇ ਘਰੌਂਡਾ ਤੋਂ ਵਿਧਾਇਕ ਹਰਵਿੰਦਰ ਕਲਿਆਣ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਖੇਤਰ ਦੇ ਵਿਕਾਸ ਲਈ ਮੰਗਾਂ ਰੱਖੀਆ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਨਤਾ ਦਰਬਾਰ ਲਗਾ ਕੇ ਸੰਦੇਸ਼ ਦੇ ਦਿੱਤਾ ਸੀ ਕਿ ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ ਅਤੇ ਉਨ੍ਹਾਂ ਨੇ ਵਿਵਸਥਾ ਬਦਲ ਦਾ ਜੋ ਸੰਕਲਪ ਕੀਤਾ ਸੀ, ਉਹ ਕਰ ਵਿਖਾਇਆ ਹੈ, ਇਸ ਵਿਚ ਸੀ.ਐਮ ਵਿੰਡੋ ਵੀ ਇਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਦੇ 50 ਸਾਲ ਪੂਰੇ ਹੋਣ ‘ਤੇ ਸਰਵਨ ਜਯੰਤੀ ਸਾਲ ਮਨਾ ਰਹੀ ਹੈ। ਪਿਛਲੀ ਸਰਕਾਰਾਂ ਵਿਚ ਤਬਾਦਲਿਆਂ ਲਈ ਭਟਕਨਾ ਪੈਂਦਾ ਸੀ, ਲੇਕਿਨ ਮੁੱਖ ਮੰਤਰੀ ਨੇ ਤਬਾਦਲਾ ਨੀਤੀ ਬਣਾਈ, ਜਿਸ ਦੇ ਤਹਿਤ ਪਾਰਦਰਸ਼ੀ ਢੰਗ ਨਾਲ ਤਬਾਦਲੇ ਕੀਤੇ ਜਾ ਰਹੇ ਹਨ।
ਸੰਮੇਲਨ ਨੂੰ ਸਬੰਧਤ ਕਰਦੇ ਹੋਏ ਮੁੱਖ ਪਰਾਲੀਮਾਨੀ ਸਕੱਤ ਬਖ਼ਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਹਰਿਆਣਾ ਸਰਕਾ ਦੇ ਇਤਿਹਾਸਕ ਫੈਸਲੇ ਨਾਲ ਸੂਬੇ ਵਿਚ ਪੜ੍ਹੀ ਲਿਖੀ ਪੰਚਾਇਤਾਂ ਦੀ ਚੋਣ ਹੋਈ ਹੈ। ਜਿਸ ਵਿਚ ਦਸਵੀਂ ਤੋਂ ਲੈਕੇ ਪੋਸਟ ਗ੍ਰੈਜੂਏਟ ਤਕ ਸਰਪੰਚ ਬਣਸੇ ਹਨ ਅਤੇ ਜੋ ਮਹਿਲਾਵਾਂ ਲਈ ਪੰਚਾਇਤ ਚੋਣਾਂ ਵਿਚ 33 ਫੀਸਦੀ ਰਾਖਵਾਂ ਦਾ ਪ੍ਰਵਧਾਨ ਸੀ, ਉਸ ਦੇ ਵਿਰੁੱਧ 43 ਫੀਸਦੀ ਮਹਿਲਾ ਨੁਮਾਇੰਦੇ ਵੱਜੋਂ ਚੁਣ ਕੇ ਅੱਗੇ ਆਈ ਹੈ।

