ਗੋਧਰਾ ਕਾਂਡ ਹਾਦਸਾ ਨਹੀਂ, ਸਾਜ਼ਿਸ਼ ਸੀ: 329 ਦੇ ਸਾਬਕਾ ਡਾਇਰੈਕਟਰ
ਨਵੀਂ ਦਿੱਲੀ 15 ਨਵੰਬਰ (ਮਧੂਸਾਰ ਬਿਊਰੋ) ਸੀ. ਬੀ. ਆਈ. ਦੇ ਸਾਬਕਾ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੇ 2002 ਦੇ ਗੋਧਰਾ ਰੇਲ ਅਗਨੀਕਾਂਡ ਨੂੰ ਲੈ ਕੇ ਦਾਅਵਾ ਕੀਤਾ ਕਿ ਸਾਬਰਮਤੀ ਐਕਸਪ੍ਰੈੱਸ ਦੇ ਕੋਚ ਐੱਸ-6 ’ਚ ਅੱਗ ਲੱਗਣਾ ਹਾਦਸਾ ਨਹੀਂ, ਸਗੋਂ ਸਾਜ਼ਿਸ਼ ਸੀ। ਅਸਥਾਨਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਐੱਸ. ਆਈ. ਟੀ. ਅਤੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ’ਚ ਵੀ ਅੱਗ ਜਾਣਬੁੱਝ ਕੇ ਲਗਾਏ ਜਾਣ ਦੀ ਗੱਲ ਕਹੀ ਗਈ ਸੀ। ਇਸ ਦੇ ਨਾਲ ਹੀ ਗੁਜਰਾਤ ਪੁਲਸ ਦੀ ਜਾਂਚ ਨੂੰ ਸਹੀ ਪਾਇਆ ਗਿਆ ਸੀ।
27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈੱਸ ਦੇ ਕੋਚ ਐੱਸ-6 ’ਚ ਅੱਗ ਲੱਗਣ ਕਾਰਨ 59 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚ ਅਯੁੱਧਿਆ ਤੋਂ ਪਰਤ ਰਹੇ ਕਾਰ ਸੇਵਕ ਵੀ ਸ਼ਾਮਲ ਸਨ। ਇਸ ਤੋਂ ਬਾਅਦ ਗੁਜਰਾਤ ’ਚ ਹਿੰਸਾ ਭੜਕ ਗਈ ਸੀ। ਗੁਜਰਾਤ ਪੁਲਸ ਨੇ ਗੋਧਰਾ ਕਾਂਡ ਦੀ ਜਾਂਚ ਲਈ ਰਾਕੇਸ਼ ਅਸਥਾਨਾ ਦੀ ਅਗਵਾਈ ਹੇਠ ਐੱਸ. ਆਈ. ਟੀ. ਦਾ ਗਠਨ ਕੀਤਾ ਸੀ। ਸੋਨੀਆ ਗਾਂਧੀ ਨੇ ਆਪਣੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ ਲਵ’ ਦੇ ਸਫਾ 401 ਤੋਂ 403 ਦਰਮਿਆਨ ਗੋਧਰਾ ਕਾਂਡ ਅਤੇ ਦੰਗਿਆਂ ਬਾਰੇ ਲਿਖਿਆ ਹੈ। ਉਨ੍ਹਾਂ ਲਿਖਿਆ ਹੈ ਕਿ ਦੰਗੇ ਉਦੋਂ ਭੜਕੇ ਸਨ, ਜਦੋਂ ਸਾਬਰਮਤੀ ਐਕਸਪ੍ਰੈੱਸ ਦੇ 4 ਡੱਬਿਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਕਾਰਨ 59 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ। ਰੇਲਗੱਡੀ ਅਯੁੱਧਿਆ ਤੋਂ ਅਹਿਮਦਾਬਾਦ ਜਾ ਰਹੀ ਸੀ, ਜਿਸ ’ਚ ਕਾਰ ਸੇਵਕ ਸਵਾਰ ਸਨ। ਅੱਗ ਲੱਗਣ ਦਾ ਕਾਰਨ ਅਜੇ ਵੀ ਵਿਵਾਦਿਤ ਵਿਸ਼ਾ ਹੈ। ਇਸ ਕਾਰਨ ਸੂਬੇ ਦੇ ਕਈ ਹਿੱਸਿਆਂ ’ਚ ਹਿੰਸਾ ਫੈਲ ਗਈ ਸੀ।

