ਪਟਿਆਲਾ

ਹੈਡਲੂਮ ਅਤੇ ਟੀ.ਜੀ. ਫਰਨੀਚਰ ਕੰਪਨੀ ਗੱਦਿਆਂ ‘ਤੇ ਦੇਵੇਗੀ ਭਾਰੀ ਛੋਟ

ਪੁਰਾਣੇ ਗੱਦੇ 1000 ਰੁਪਏ ਕੱਟੇ ਜਾਣਗੇ ਅਤੇ ਨਵੇਂ ਲੈ ਜਾਓ
ਭਾਟੀਆ ਹੈਡਲੂਮ ਅਤੇ ਟੀ.ਜੀ. ਫਰਨੀਚਰ ਕੰਪਨੀਕੋਲ ਸਲੀਪ ਵੈਲ, ਕੂਰਲ-ਆਨ, ਜੀ-ਐਮ ਕੰਪਨੀ ਦੇ ਵਧੀਆ ਡਿਜ਼ਾਇਨਾਂ ਵਾਲੇ ਗੱਦੇ ਹਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਦੀਵਾਲੀ ਦੇ ਤਿਉਹਾਰਾਂ ਮੌਕੇ ਸਭ ਤੋਂ ਪੁਰਾਣੀ ਤੇ ਮਸ਼ਹੂਰ ਭਾਟੀਆ ਹੈਡਲੂਮ ਕੰਪਨੀ ਅਤੇ ਟੀ.ਜੀ. ਫਰਨੀਚਰ ਅਨਾਰਦਾਨਾ ਚੌਂਕ ਵਿਖੇ ਗ੍ਰਾਹਕਾਂ ਲਈ ਵਿਸ਼ੇਸ਼ ਆਫਰ ਲੈ ਕੇ ਆਈ ਹੈ ਅਤੇ ਕੰਪਨੀ ਵੱਲੋਂ ਗ੍ਰਾਹਕਾਂ ਨੂੰ ਗੱਦਿਆਂ ਵਿਚ ਵਿਸ਼ੇਸ਼ ਆਫਰ ਛੂਟ ਦਿੱਤੀ ਜਾ ਰਹੀ ਹੈ, ਜਿਸ ਨਾਲ ਗ੍ਰਾਹਕ ਪੁਰਾਣੇ ਗੱਦੇ ਕੰਪਨੀ ਨੂੰ ਦੇ ਕੇ ਨਵੇਂ ਗੱਦੇ ਲੈ ਕੇ ਜਾ ਸਕਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਡਲੂਮ ਕੰਪਨੀ ਦੇ ਡਾਇਰੈਕਟਰ ਸੂਰਜ ਭਾਟੀਆ ਨੇ ਦੱਸਿਆ ਕਿ ਕੰਪਨੀ ਵੱਲੋਂ 15 ਸਾਲਾਂ ਬਾਅਦ ਇਸ ਵਿਸ਼ੇਸ਼ ਆਫਰ ਨੂੰ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਕੋਲੋਂ ਨਵੇਂ ਡਿਜ਼ਾਇਨਾਂ ਅਤੇ ਵੱਖ ਵੱਖ ਤਰ੍ਹਾਂ ਦੇ ਗੱਦੇ ਹਨ। ਉਨ੍ਹਾਂ ਕਿਹਾ ਕਿ ਗ੍ਰਾਹਕਾਂ ਦੀ ਕੰਪਨੀ ਕੋਲ ਕਾਫੀ ਚਿਰਾਂ ਤੋਂ ਮੰਗ ਸੀ ਕਿ ਕੁਝ ਵੱਖਰੀ ਤਰ੍ਹਾਂ ਦੀ ਵਿਸ਼ੇਸ਼ ਆਫਰ ਲਾਂਚ ਕੀਤੀ ਜਾਵੇ, ਜਿਸ ਨੂੰ ਵੇਖਦਿਆਂ ਗ੍ਰਾਹਕਾਂ ਦੀ ਇਹ ਮੰਗ ਪੂਰੀ ਕੀਤੀ ਗਈ ਹੈ।
ਸੂਰਜ ਭਾਟੀਆ ਨੇ ਦੱਸਿਆ ਕਿ ਹੈਡਲੂਮ ਕੰਪਨੀ ਕੋਲ ਸਲੀਪ ਵੈਲ, ਕੂਰਲ-ਆਨ, ਜੀ-ਐਮ ਕੰਪਨੀ ਦੇ ਵਧੀਆ ਡਿਜ਼ਾਇਨਾਂ ਵਾਲੇ ਗੱਦੇ ਹਨ, ਜਿਸ ‘ਤੇ ਕੰਪਨੀ ਵੱਲੋਂ ਕਾਫੀ ਸਮੇਂ ਬਾਅਦ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 20 ਪ੍ਰਤੀਸ਼ਤ ਡਿਸਕਾਊਂਟ ਨਵੇਂ ਗੱਦਿਆਂ ‘ਤੇ ਦਿੱਤਾ ਜਾਵੇਗਾ ਅਤੇ ਪੁਰਾਣੇ ਗੱਦੇ 1000 ਰੁਪਏ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣਾ ਗੱਦਾ ਭਾਵੇਂ ਰੂੰ ਵਾਲਾ ਹੋਵੇ ਜਾਂ ਹੋਰ ਕੋਈ ਸਾਰਿਆਂ ਗੱਦਿਆਂ ‘ਤੇ ਦੀਵਾਲੀ ‘ਤੇ ਵੱਡੀ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਗ੍ਰਾਹਕਾਂ ਦੇ ਧਿਆਨ ਵਿਚ ਲਿਆਂਦਾ ਕਿ ਕੰਪਨੀ ਵੱਲੋਂ ਸੌਫੇ ਦਾ ਕੱਪੜਾ, ਬੈਡ ਸ਼ੀਟ, ਪਰਦਿਆਂ ਦੇ ਕੱਪੜਿਆਂ ਤੋਂ ਇਲਾਵਾ ਕਾਰਪੇਟ ਆਦਿ ਦਾ ਸਮਾਨ ਵੀ ਮਿਲਦਾ ਹੈ।

Leave a Reply

Your email address will not be published. Required fields are marked *