ਪੰਜਾਬਪਟਿਆਲਾ

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸੂਬੇ ਦੀ 50 ਵੀ ਵਰ੍ਹੇ ਗੰਢ ਨੂੰ ਸਮਰਪਿਤ ਸਮਾਗਮ

ਪੰਜਾਬ ਨੂੰ ਲਿਖਾਰੀਆਂ ਅਤੇ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਅੰਤਰ ਰਾਸ਼ਟਰੀ ਪੱਧਰ ਤੇ ਇੱਕ ਵਿਲੱਖਣ ਪਹਿਚਾਣ ਦਿਵਾਈ : ਰੱਖੜਾ
ਪਟਿਆਲਾ (ਮਧੂਸਾਰ ਬਿਊਰੋ) ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਸੂਬੇ ਦੀ 50 ਵੀ ਵਰ੍ਹੇ ਗੰਢ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਦਾ ਆਯੌਜਨ ਕੀਤਾ ਗਿਆ। ਸ. ਸੁਰਜੀਤ ਸਿੰ ਰੱਖੜਾ ਮਾਨਯੋਗ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ. ਰੱਖੜਾ ਨੇ ਇਸ ਸਮੇਂ ਆਪਣੇ ਭਾਸ਼ਣ ਵਿੱਚ ਸਮੂਹ ਪੰਜਾਬੀਆਂ ਨੂੰ ਪੰਜਾਬੀ ਸੂਬੇ ਦੀ 50 ਵੀ ਵਰ੍ਹੇ ਗੰਢ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਪੰਜਾਬੀਆਂ ਦੀ ਧਰਤੀ ਹੈ ਅਤੇ ਪੰਜਾਬ ਦੇ ਲਿਖਾਰੀਆਂ ਅਤੇ ਵਿਦਵਾਨਾ ਨੇ ਆਪਣੀਆਂ ਲਿਖਤਾ ਰਾਹੀਂ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਇੱਕ ਵਿਲੱਖਣ ਪਹਿਚਾਣ ਦਿਵਾਈ ਹੈ।
ਪੰਜਾਬ ਦੇ ਲੋਕ ਮਿਹਨਤੀ ਅਗਾਹਵਧੂ ਅਤੇ ਉੱਚੀ ਸੋਚ ਦੇ ਮਾਲਕ ਹਨ ਜਿਸ ਕਾਰਨ ਪੰਜਾਬ ਇਕ ਅਮੀਰ ਵਿਰਸੇ ਵਾਲਾ ਅਗਾਹਵਧੂ ਰਾਜ ਬਣ ਗਿਆ ਹੈ। ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਲਈ ਪੰਜਾਬੀਆਂ ਵੱਲੋਂ ਦਿਤੀਆਂ ਗਈਆਂ ਕੁਰਬਾਨੀਆਂ ਅਤੇ ਸੰਘਰਸ਼ ਦਾ ਵਿਸੇਸ਼ ਜਿਕਰ ਕੀਤਾ।
ਡਾ. ਜੱਗੀ ਨੇ ਲਿਖਾਰੀਆਂ ਅਤੇ ਵਿਦਵਾਨਾ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਦੇ ਵਿਕਾਸ ਨੂੰ ਇੱਕ ਮੁਹਿੰਮ ਅਧੀਨ ਜਨ ਅਦੋਲਣ ਬਣਾਉਣ ਅਤੇ ਅਜਿਹਾ ਵਾਤਾਵਰਣ ਤਿਆਰ ਕਰਨ ਕਿ ਹਰ ਪੰਜਾਬੀ ਆਪਣੇ ਮਾਤ ਭਾਸ਼ਾ ਪੰਜਾਬੀ ਦਸ ਕੇ ਮਾਨ ਮਹਿਸੂਸ ਕਰੇ।ਸਾਬਕਾ ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਸ੍ਰੀ ਸੀ.ਆਰ. ਮੌਦਗਿਲ ਨੇ ਪੰਜਾਬੀ ਸੂਬੇ ਦੀ ਬਣਤਰ ਵਿੱਚ ਪੰਜਾਬੀਆਂ ਵਲੋਂ ਕੀਤੇ ਸੰਘਰਸ਼ ਦੀ ਵਿਚਾਰ ਚਰਚਾ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੋਰ ਨੇ ਸਮਾਗਮ ਵਿੱਚ ਆਏ ਮੁੱਖ ਮਹਿਮਾਨ ਅਤੇ ਵਿਦਵਾਨਾ ਦਾ ਸਵਾਗਤ ਕੀਤਾ ਅਤੇ ਪੰਜਾਬ ਭਾਸ਼ਾ ਵਿਭਾਗ ਵਲੋ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਕੀਤੇ ਗਏ ਕਾਰਜ਼ਾਂ ਦਾ ਜਿਕਰ ਕੀਤਾ।
ਸਮਾਗਮ ਵਿੱਚ ਸੂਬੇ ਭਰ ਤੋਂ ਆਏ ਵਿਦਵਾਨਾ ਨੇ ਆਪਣੇ ਖੋਜ਼ ਪੱਤਰ ਪੇਸ਼ ਕੀਤੇ।ਇਸ ਸਮੇਂ ਪੰਜਾਬ ਦੇ ਨਾਮਵਰ ਲੇਖਕਾਂ ਅਤੇ ਵਿਦਵਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖਸ਼ੀਅਤਾ ਵਿੱਚ ਡਾ. ਰਤਨ ਸਿੰਘ ਜੱਗੀ, ਸ. ਗੁਰਨਾਮ ਸਿੰਘ, ਸੀ੍ਰ ਸੀ.ਆਰ.ਮੌਦਗਿੱਲ, ਡਾ. ਸੁਖਦਿਆਲ ਸਿੰਘ, ਡਾ. ਸਤੀਸ ਕੁਮਾਰ ਵਰਮਾ,ਡਾ. ਮੇਘਾ ਸਿੰਘ ਉੱਪ ਸੰਪਾਦਕ ਪੰਜਾਬੀ ਟ੍ਰਿਬਿਊਨ, ਪ੍ਰੋ. ਗੁਰਬਚਨ ਸਿੰਘ ਰਾਹੀ , ਪ੍ਰੋ ਕੁਲਵੰਤ ਗਰੇਵਾਲ, ਸ. ਅਮਰਜੀਤ ਸਿੰਘ ਵੜੈਚ, ਪ੍ਰੋ. ਬਲਦੇਵ ਸਿੰਘ ਬਲੂਆਣਾ, ਡਾ. ਗੁਰਮੀਤ ਸਿੰਘ ਸਿੱਧੂ, ਡੀ.ਪੀ.ਆਈ ਕਾਲਜ਼ਾਂ ਸ੍ਰੀ ਟੀ.ਕੇ. ਗੋਇਲ ਡਾ. ਮੁਹਮੰਦ ਰਫੀ , ਡਾ. ਗੁਰਪਾਲ ਸਿੰਘ, ਡਾ. ਸਿਮਰਜੀਤ ਸਿੰਘ ਦੇ ਨਾਮ ਸਾਮਿਲ ਸਨ। ਸਮਾਗਮ ਵਿੱਚ ਸ੍ਰੀ ਭਗਵਾਨ ਦਾਸ ਜੁਨੇਜਾ ਵਿਸ਼ਨੂੰ ਸਰਮਾ, ਸ੍ਰੀ ਰਣਧੀਰ ਸਿੰਘ ਰੱਖੜਾ, ਸ੍ਰੀਮਤੀ ਹਰਪ੍ਰੀਤ ਕੋਰ ਮੁਖਮੈਲਪੁਰ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ। ਮੰਚ ਦਾ ਸੰਚਾਲਨ ਡਾ. ਮੁਹੰਮਦ ਰਫੀ ਨੇ ਕੀਤਾ ਅਤੇ ਧਨਵਾਦ ਦਾ ਮੱਤਾ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਗੁਰਸ਼ਰਨ ਕੋਰ ਨੇ ਪੇਸ਼ ਕੀਤਾ।

Leave a Reply

Your email address will not be published. Required fields are marked *