ਸਵੱਛਤਾ ਪੱਖਵਾੜੇ ਦੇ ਤਹਿਤਸ ਫ਼ਾਈ ਦੀ ਸ਼ੁਰੂਆਤ ਕਰਨ ਲਈ ਪ੍ਰਣ
ਪਟਿਆਲਾ 3 ਅਗਸਤ (ਮਧੂਸਾਰ ਬਿਊਰੋ) ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ, ਧਾਮੋਮਾਜਰਾ, ਪਟਿਆਲਾ ਵਿਖੇ ਐੱਨ.ਅੱਸ.ਅੱਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਵੱਛਤਾ ਪੱਖਵਾੜਾ ਦੇ ਤਹਿਤ ਪ੍ਰਿੰਸੀਪਲ, ਸਟਾਫ਼ ਅਤੇ ਵਲੰਟੀਅਰਜ਼ ਵੱਲੋਂ ਭਾਰਤ ਨੂੰ ਸਵੱਛ ਬਣਾਉਣ ਲਈ ਸਹੁੰ ਚੁੱਕੀ ਗਈ। ਵਲੰਟੀਅਰਜ਼ ਨੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦੀ ਸ਼ੁਰੂਆਤ ਕਰਨ ਲਈ ਪ੍ਰਣ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਮੋਦਰ ਦਾਸ ਮੋਦੀ ਵੱਲੋਂ ਸ਼Îੁਰੂ ਕੀਤੀ ਗਈ ੋਸਵੱਛ ਭਾਰਤੋ ਦੀ ਮੁਹਿੰਮ ਦੀ ਪ੍ਰੰਸ਼ਸਾ ਕਰਦੇ ਹੋਏ ਵਲੰਟੀਰਅਰਜ਼ ਨੂੰ ਭਾਵੀ ਅਧਿਆਪਕ ਹੋਣ ਦੇ ਨਾਤੇ ਸਫ਼ਾਈ ਦੀ ਮਹੱਤਤਾ ਦਾ ਪਿੰਡ-ਪਿੰਡ ਅਤੇ ਗਲੀ-ਗਲੀ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਲੰਟੀਅਰਜ਼ ਨੂੰ ਸਫ਼ਾਈ ਅਭਿਆਨ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਹਾਡਾ ਸਵੱਛਤਾ ਵੱਲ ਵਧਾਇਆ ਗਿਆ ਹਰ ਕਦਮ ਪੂਰੇ ਭਾਰਤ ਦੇਸ਼ ਨੂੰ ਸਵੱਛ ਬਣਾਉਣ ਲਈ ਆਪਣਾ ਯੋਗਦਾਨ ਪਾਵੇਗਾ। ਇਸ ਅਭਿਆਨ ਵਿੱਚ ਵਲੰਟਰੀਅਰਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

