ਪੰਜਾਬ ਸਰਕਾਰ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਵਿਸਥਾਰਤ ਯੋਜਨਾ ਤਿਆਰ ਕਰੇਗੀ-ਮਜੀਠੀਆ
ਸਕੂਲ ਅਤੇ ਪੰਚਾਇਤ ਪੱਧਰ ‘ਤੇ ਲਾਗੂ ਕੀਤੀ ਜਾਵੇਗੀ ਮੁਹਿੰਮ
ਮਜੀਠੀਆ ਵੱਲੋਂ ਨਵੀਂ ਦਿੱਲੀ ਵਿਖੇ ਏਸ਼ੀਅਨ ਕਾਨਫਰੰਸ ਵਿਚ ਹਿੱਸਾ
ਨਵੀਂ ਦਿੱਲੀ, 3 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮਾਲ ਮੰਤਰੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫਤਾਂ ਤੋਂਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਵਿਸਥਾਰਤ ਯੋਜਨਾ ਤਿਆਰ ਕੀਤੀ ਜਾਵੇਗੀ।
ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਤਿੰਨ ਦਿਨਾਂ ਏਸ਼ੀਅਨ ਮਨੀਸਟਰੀਅਲ ਕਾਨਫਰੰਸ ਦੇ ਵਿਗਿਆਨ ਭਵਨ ਵਿਖੇ ਉਦਘਾਟਨੀ ਸਮਾਰੋਹ ਤੋਂਬਾਅਦ ਗੱਲ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਇਕ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਇਸਮੌਕੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ।
ਸ. ਮਜੀਠੀਆ ਨੇ ਕਿਹਾ ਕਿ ਇਕ ਸਾਲ ਵਿਚ ਹੋਣ ਵਾਲੀਆਂ ਕੁਦਰਤੀ ਆਫਤਾਂ ਸਭ ਤੋਂ ਜ਼ਿਆਦਾ ਏਸ਼ੀਅਨ ਖਿੱਤੇ ਵਿਚ ਦਰਜ ਹੁੰਦੀਆਂ ਹਨ। ਉਨ੍ਹਾਂਦੱਸਿਆ ਕਿ ਸਾਲ 2015 ਦੌਰਾਨ ਦੁਨੀਆਂ ਭਰ ਵਿਚ ਹੋਈਆ ਕੁਦਰਤੀ ਆਫਤਾਂ ਵਿਚੋਂ 45 ਫੀਸਦੀ ਏਸ਼ੀਅਨ ਖਿੱਤੇ ਵਿਚ ਘਟੀਆ ਜਿਸ ਨਾਲ ਕੌਮੀ, ਇਲਾਕਾਈ, ਸਮਾਜਿਕ, ਵਾਤਾਵਰਣ ਅਤੇ ਆਰਥਿਕ ਵਿਕਾਸ ‘ਤੇ ਉਲਟ ਅਸਰ ਪਿਆ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਦੀ ਸਭ ਤੋਂ ਜ਼ਿਆਦਾ ਮਾਰ ਨੌਜਵਾਨਾਂ’ਤੇ ਪੈਂਦੀ ਹੈ ਅਤੇ 50 ਫੀਸਦੀ ਤੋਂ ਜ਼ਿਆਦਾ ਨੌਜਵਾਨ ਕੁਦਰਤੀ ਆਫਤਾਂ ਦੌਰਾਨ ਪ੍ਰਭਾਵਿਤ ਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਜ਼ਰੂਰੀ ਹੈ ਕਿ ਬੱਚਿਆਂ ਅਤੇ ਨੌਜਵਨਾਂ ਨੂੰ ਪੂਰਣ ਸਿਖਲਾਈ ਦਿੱਤੀਜਾਵੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਸਿੱਖਿਅਤ ਕੀਤਾ ਜਾਵੇ, ਇਸ ਲਈ ਪੰਜਾਬ ਸਰਕਾਰ ਨੇ ਸਕੂਲੀ ਅਤੇ ਪੰਚਾਇਤ ਪੱਧਰ ‘ਤੇ ਸਿਖਲਾਈ ਦੇਣ ਲਈ ਵਿਸਥਾਰਤਯੋਜਨਾ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਵਿਚ ਗੈਰ ਸਰਕਾਰੀ ਸੰਗਠਨ, ਨਿੱਜੀ ਅਦਾਰੇ, ਸਮਾਜਿਕ ਸੰਸਥਾਵਾਂ, ਰੈੱਡ ਕਰਾਸ ਸੁਸਾਇਟੀਆਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਕ ਸੂਬਾ ਪੱਧਰੀ ਆਫਤ ਪ੍ਰਬੰਧਨ ਫੋਰਸ ਦਾ ਗਠਨ ਕਰ ਚੁੱਕੇ ਹਨਜਿਸ ਵਿਚ 15 ਟੀਮਾਂ ਹਨ ਅਤੇ ਹਰੇਕ ਟੀਮ ਵਿਚ 40 ਜਵਾਨ ਕਿਸੇ ਵੀ ਪ੍ਰਕਾਰ ਦੀ ਆਫਤ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬਇਕ ਖੇਤੀ ਪ੍ਰਧਾਨ ਸੂਬਾ ਹੈ ਤੇ ਦੇਸ਼ ਦਾ ਅੰਨਦਾਤਾ ਹੈ ਅਤੇ ਖੇਤੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਇਸ ਲਈ ਕੁਦਰਤੀ ਆਫਤਾਂ ਤੋਂ ਫਸਲਾਂ ਨੂੰ ਹੋਣਵਾਲੇ ਨੁਕਸਾਨ ਨੂੰ ਘਟਾਉਣ ਲਈ ਵੀ ਵਿਸ਼ੇਸ਼ ਕਾਰਜ ਕੀਤੇ ਜਾਣੇ ਚਾਹੀਦੇ ਹਨ।ਸ. ਮਜੀਠੀਆ ਨੇ ਕਿਹਾ ਕਿ ਇਸ ਸੰਦਰਭ ਵਿਚ ਪੰਜਾਬ ਨੇ ਪਹਿਲ ਕਰਦਿਆਂ ਫਸਲਾਂਦੇ ਨੁਕਸਾਨ ਲਈ ਮੁਆਵਜ਼ਾ ਦੁੱਗਣਾ ਕਰ ਦਿੱਤਾ ਹੈ ਅਤੇ ਕੀੜੇ-ਮਕੌੜਿਆਂ, ਤੂਫਾਨ, ਹੜ੍ਹਾਂ ਅਤੇ ਚਿੱਟੀ ਮੱਖੀ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਪਹਿਲੀ ਵਾਰਫਸਲੀ ਨੁਕਸਾਨ ਵਿਚ ਸ਼ਾਮਲ ਕੀਤਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਰਾਜ ਗ੍ਰਹਿ ਮੰਤਰੀ ਸ੍ਰੀ ਕਿਰਨ ਰਿਜੀਜੂ ਅਤੇ ਹੋਰਕੌਮਾਂਤਰੀ ਸ਼ਖਸੀਅਤਾਂ ਨਾਲ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤਿੰਨ ਦਿਨਾਂ ਏਸ਼ੀਅਨ ਮਨੀਸਟਰੀਅਲ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਵਿਚ 61 ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ।

