ਭਗਵਾਨ ਵਾਲਮੀਕ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਸਮੇਂ ਦੀ ਮੁੱਖ ਲੋੜ : ਖੱਟੜਾ
ਭਗਵਾਨ ਵਾਲਮੀਕਿ ਦੀ ਮੂਰਤੀ ਦਰਸ਼ਨ ਯਾਤਰਾ : ਪਟਿਆਲਾ ਦਿਹਾਤੀ ਹਲਕੇ ‘ਚ ਦਰਸ਼ਨ ਲਈ ਉਮੜਿਆ ਲੋਕਾਂ ਦਾ ਇਕੱਠ
ਪਟਿਆਲਾ 20 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦਰਸ਼ਨ ਯਾਤਰਾ ਅੱਜ ਸ਼ੰਭੂ ਤੋਂ ਸ਼ੁਰੂ ਹੋ ਕੇ ਇਥੇ ਪਹੁੰਚੀ, ਜਿਸ ਦਾ ਪਟਿਆਲਾ ਦਿਹਾਤੀ ਹਲਕੇ ‘ਚ ਪਹੁੰਚਣ ‘ਤੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦੇ ਨੌਜਵਾਨ ਤੇ ਸਰਗਰਮ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਦਰਸ਼ਨ ਯਾਤਰਾ ਰਾਜਪੁਰਾ ਬਾਈਪਾਸ ਚੌਂਕ ਅਰਬਨ ਸਟੇਟ ਵਿਖੇ ਪਹੁੰਚੀ ਤਾਂ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ ਤੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੇ ਦਰਸ਼ਨ ਕੀਤੇ। ਇਸ ਮੌਕੇ ਬਹੁਤ ਭਾਰੀ ਇਕੱਠ ਸੀ ਤੇ ਮੂਰਤੀ ਦੇ ਦਰਸ਼ਨ ਕਰਨ ਲਈ ਜਨਤਾ ਦਾ ਜਨ ਸੈਲਾਬ ਉਮੜ ਆਇਆ। ਸੰਗਤਾਂ ਦੇ ਦਰਸ਼ਨ ਕਰਨ ਲਈ ਰੱਖੇ ਸਮਾਗਮ ਦੇ ਪੁੱਖਤਾ ਪ੍ਰਬੰਧ ਹਲਕਾ ਇੰਚਾਰਜ ਖੱਟੜਾ ਵਲੋਂ ਪੂਰੀ ਤਰ੍ਹਾਂ ਕੀਤੇ ਹੋਏ ਸਨ ਤਾਂ ਜੋ ਮੂਰਤੀ ਦਰਸ਼ਨ ਯਾਤਰਾ ਸਮੇਂ ਕੋਈ ਵੀ ਦਿੱਕਤ ਪੇਸ਼ ਨਾ ਆ ਸਕੇ। ਸਮੁੱਚੀ ਸੰਗਤ ਕੀਤੇ ਗਏ ਪ੍ਰਬੰਧਾਂ ਤੋਂ ਬੇਹੱਦ ਖੁਸ਼ ਸੀ।
ਇਸ ਮੌਕੇ ਸਤਬੀਰ ਖੱਟੜਾ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਮੂਰਤੀ ਦੇ ਦਰਸ਼ਨ ਸ਼ਹਿਰ ਵਾਸੀਆਂ ਨੂੰ ਹੋਏ ਹਨ। ਉਹਨਾਂ ਕਿਹਾ ਕਿ ਸਮੁੱਚੇ ਵਾਲਮੀਕ ਭਾਈਚਾਰੇ ਨੂੰ ਭਗਵਾਨ ਵਾਲਮੀਕ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਆਪਣੇ ਸਮੇਂ ਕਿਰਤ ਕਰਕੇ ਖਾਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸ਼ਲਾਘਾਯੋਗ ਉਪਰਾਲੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਸਤਬੀਰ ਖੱਟੜਾ ਨੇ ਦੱਸਿਆ ਕਿ ਇਹ ਦਰਸ਼ਨ ਯਾਤਰਾ 25 ਨਵੰਬਰ ਤੱਕ ਚੱਲੇਗੀ ਤੇ ਇਸ ਦੌਰਾਨ ਪੰਜਾਬ ਦੇ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 25 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਪੰਜਾਬ ਦੇ ਲੋਕ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਮੂਰਤੀ ਦੇ ਦਰਸ਼ਨ ਕਰ ਸਕਦੇ ਹਨ। ਇਸ ਮਗਰੋਂ ਇਹ ਪਵਿੱਤਰ ਮੂਰਤੀ ਭਗਵਾਨ ਵਾਲਮੀਕਿ ਤੀਰਥ ਸਥਾਨ (ਰਾਮ ਤੀਰਥ) ਅੰਮ੍ਰਿਤਸਰ ਵਿਖੇ ਸਥਾਪਿਤ ਹੋਵੇਗੀ, ਜਿਥੇ ਕੇ ਸਮੂਹ ਰਵੀਦਾਸ, ਵਾਲਮੀਕਿ ਤੇ ਹੋਰ ਭਾਈਚਾਰਿਆਂ ਦੇ ਲੋਕ ਸ਼ਰਧਾਪੂਰਵਕ ਦਰਸ਼ਨ ਕਰ ਸਕਣਗੇ। ਪੰਜਾਬ ਸਰਕਾਰ ਵਲੋਂ ਵਾਲਮੀਕਿ ਭਾਈਚਾਰੇ ਦੀ ਮੰਗ ‘ਤੇ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹ ਤੇ ਅੰਮ੍ਰਿਤਸਰ ਦੇ ਰਾਮ ਤੀਰਥ ਨੂੰ ਵਿਸ਼ਵ ਪੱਧਰੀ ਦਿੱਖ ਪ੍ਰਦਾਨ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਮੂਰਤੀ ਦੀ ਦਰਸ਼ਨ ਯਾਤਰਾ ਅੱਜ ਸ਼ੰਭੂ ਤੋਂ ਸ਼ੁਰੂ ਹੋਈ, ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ੍ਰੀ ਵਿਜੇ ਸਾਂਪਲਾ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ, ਕੈਬਨਿਟ ਮੰਤਰੀ ਸ੍ਰੀ ਚੂਨੀ ਲਾਲ ਭਗਤ, ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਪੰਜਾਬ ਦੇ ਹੋਰ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਲੋਂ ਸ਼ਰਧਾ ਸਾਹਿਤ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵਾਨ ਵਾਲਮੀਕ ਭਾਰਤੀ ਵਾਲਮੀਕ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ ਅਰੁਣ ਧਾਲੀਵਾਲ, ਵਿਜੈ ਦਾਨਵ ਕੌਮੀ ਮੁੱਖ ਸੰਚਾਲਕ, ਲਛਮਣ ਦਾਸ, ਜਨਵਿੰਦਰ ਬੌਬੀ, ਰਾਜ ਕੁਮਾਰ ਬਿਡਲਾਨ, ਪ੍ਰਧਾਨ ਬਲਵਿੰਦਰ ਕੰਗ, ਕੌਂਸਲਰ ਜਸਵੰਤ ਟਿਵਾਣਾ, ਬਿੱਟੂ ਚੱਠਾ, ਗੁਰਵਿੰਦਰ ਧੀਮਾਨ, ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਬੱਬੂ, ਰਾਜਿੰਦਰ ਵਿਰਕ, ਰਾਜੂ, ਪਰਮਜੀਤ ਪੰਮਾ, ਲਵਜੋਤ, ਡਾ². ਰਵੇਲ ਭਿੰਡਰ, ਅਵਤਾਰ ਸਿੰਘ ਹੈਪੀ, ਜੀਵਨ ਦਾਸ ਗਿੱਲ, ਬੀਬੀ ਕੋਹਲੀ ਆਦਿ ਵੀ ਹਾਜ਼ਰ ਸਨ।

