ਪਟਿਆਲਾ

ਬੇਕਸੂਰ ਲੋਕਾਂ ਦੇ ਕਾਤਲ ਮੋਦੀ ਤੇ ਦਰਜ ਹੋਵੇ ਐਫ.ਆਈ.ਆਰ : ਬ੍ਰਹਮ ਮਹਿੰਦਰਾ

ਬ੍ਰਹਮ ਮਹਿੰਦਰਾ ਨੇ ਲਗਾਇਆ ਵਿਸ਼ਾਲ ਅਕਰੋਸ਼ ਧਰਨਾ
ਪਟਿਆਲਾ (ਮਧੂਸਾਰ ਬਿਊਰੋ)
ਆਲ ਇੰਡੀਆਂ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਇਕ ਬ੍ਰਹਮ ਮਹਿੰਦਰਾ ਨੇ ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸਥਾਨਕ ਤ੍ਰਿਪੜੀ ਚੌਂਕ ਵਿਖੇ ਵਿਸ਼ਾਲ ਅਕਰੋਸ਼ ਧਰਨ ਲਗਾਇਆ।
ਇਸ ਮੌਕੇ ਸਭ ਤੋਂ ਪਹਿਲਾ ਪਿਛਲੀ ਦਿਨੀ ਬੈਂਕ ਲਾਈਨ ਵਿੱਚ ਲੱਗੇ ਹੋਏ ਪਟਿਆਲਾ ਕਾਂਗਰਸ ਦੇ ਜਨਰਲ ਸਕੱਤਰ ਭਗਵਾਨ ਸਿੰਘ ਲਚਕਾਣੀ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨੋਟਬੰਦੀ ਦੇ ਕਾਰਨ ਪੂਰੇ ਭਾਰਤ ਵਿੱਚ ਬੈਂਕਾਂ ਦੀਆਂ ਲਾਈਨਾ ਵਿੱਚ ਲੱਗੇ ਹੋਏ 75 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ,ਜਿਸ ਦੀ ਸਾਰੀ ਜਿੰਮੇਵਰੀ ਪ੍ਰਧਾਨ ਮੰਤਰੀ ਮੋਦੀ ਦੀ ਹੈ।ਉਹਨਾਂ ਨੇ ਅੱਗੇ ਕਿਹਾ ਕਿ ਬੇਕਸੂਰ ਲੋਕਾ ਦੇ ਕਾਤਲ ਨਰਿੰਦਰ ਮੋਦੀ ਤੇ ਐਫ.ਆਈ.ਆਰ ਦਰਜ ਹੋਣੀ ਚਾਹੀਦੀ ਹੈ।ਨੋਟਬੰਦੀ ਨਾਲ ਲੱਖਾਂ ਹੀ ਪਰਿਵਾਰ ਭੁੱਖ ਮਰੀ ਦੀ ਜਿੰਦਗੀ ਜੀਅ ਰਹੇ ਹਨ।ਮਾਰਕਿਟ ਵਿੱਚੋਂ ਵਪਾਰ 70 ਪ੍ਰਤੀਸ਼ਤ ਤੱਕ ਘੱਟ ਗਿਆ ਹੈ।ਦਿਹਾੜੀਦਾਰ ਅਤੇ ਕਾਮੇ ਬਿਲਕੁਲ ਹੀ ਵੇਹਲੇ ਹੋ ਚੁੱਕੇ ਹਨ।ਪ੍ਰਵਾਸੀ ਮਜਦੂਰ ਅਤੇ ਰੋਜ਼ ਕੰਮ ਕਰਨ ਵਾਲੇ ਵਿਅਕਤੀ ਬਿਨਾ ਕੰਮ ਤੋਂ ਆਪਣੇ ਆਪਣੇ ਰਾਜਾਂ ਨੂੰ ਵਾਪਿਸ ਜਾ ਚੁੱਕੇ ਹਨ।ਮਹਿੰਦਰਾ ਨੇ ਕਿਹਾ ਕਿ ਉਹ ਕਾਲੇ ਧਨ ਦੇ ਖਿਲਾਫ ਨਹੀਂ ਹਨ ਪਰ ਨੋਟਬੰਦੀ ਤੋਂ ਆਮ ਵਰਗ ਨੂੰ ਹੋਣ ਵਾਲੀ ਤਕਲੀਫ ਅਤੇ ਪਰੇਸ਼ਾਨੀ ਦੇ ਖਿਲਾਫ ਹਨ।ਇਸ ਮੌਕੇ ਸਮੂਹ ਅਹੁੱਦੇਦਾਰਾ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਰੀ ਕਰਦੇ ਹੋਏ ਜਮ ਕੇ ਪ੍ਰਦਰਸ਼ਨ ਕੀਤਾ।ਇਸ ਮੌਕੇ ਕੇ.ਕੇ ਮਲਹੋਤਰਾ,ਨੰਦ ਲਾਲ ਗੁਰਾਬਾ,ਸੰਤ ਬਾਂਗਾਂ,ਅਨਿਲ ਮੋਦਗਿੱਲ,ਸਰਬਜੀਤ ਫਲੋਰਾ,ਤਜਿੰਦਰ ਢੀਂਢਸਾ, ਹੁਸ਼ਿਆਰ ਸਿੰਘ,ਸ਼ੇਰ ਸਿੰਘ,ਸੰਜੀਵ ਸ਼ਰਮਾ ਕਾਲੂ,ਤਾਰਾ ਦੱਤ,ਪੋਨੀ ਝਿੱਲ ਅਤੇ ਅਮਨਦੀਪ ਅਮਨੀ,ਗੁਰਕਿਰਪਾਲ ਸਿੰਘ,ਰਾਕੇਸ਼ ਗੁਪਤਾ,ਗੁਰਭਜਨ ਸਿੰਘ ਲਚਕਾਣੀ,ਹਰਵਿੰਦਰ ਸ਼ੁਕਲਾ ਅਤੇ ਰਮਾਂ ਪੂਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਸ਼ਾਮਲ ਸਨ।

Leave a Reply

Your email address will not be published. Required fields are marked *