ਨੀਲਕਮਲ ਜੁਨੇਜਾ, ਅਮਨਦੀਪ ਸੰਧੂ, ਟਿੰਮੂ ਸਪਰਾ ਵੱਲੋਂ 209 ਕਿਲੋਮੀਟਰ ਸਾਈਕਲ ਡਰੈਵੇ 12.5 ਮਿੰਟ ‘ਚ ਪੂਰੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਵਿਖੇ ਪ੍ਰਸਿੱਧ ਸਾਈਕਲ ਗਰੁੱਪ ਦੇ ਅਧੀਨ ਸਾਈਕਲ ਚਲਾਉਣ ਵਾਲੇ ਕੁੱਝ ਜੋਸ਼ੀਲੇ ਨੌਜਵਾਨਾਂ ਅਤੇ ਸ਼ਹਿਰ ਦੇ ਪ੍ਰਸਿੱਧ ਵਪਾਰੀ, ਡਾਕਟਰ, ਵਕੀਲ, ਡਿਫੈਂਸ ਅਫਸਰ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਆਯੋਜਨ ਟੂਰ ਡੇਅ ਪਟਿਆਲਾ ਨਾਮਕ ਪ੍ਰਸਿੱਧ ਸੰਸਥਾ ਵਲੋਂ ਕਰਵਾਇਆ ਗਿਆ, ਜਿਸ ਦੇ ਤਹਿਤ 200 ਅਤੇ 300 ਕਿਲੋਮੀਟਰ ਡਰੈਵੇ ਦਾ ਆਯੋਜਨ ਕੀਤਾ ਗਿਆ।
ਇਹ ਆਯੋਜਨ ਐਸ. ਐਸ. ਟੀ. ਨਗਰ ਲਾਈਫ ਸਾਈਕਲ ਸ਼ੌਅ ਰੂਮ ਤੋਂ ਸਵੇਰੇ 5 ਵਜੇ ਤੋਂ 6 ਵਜੇ ਸ਼ੁਰੂ ਹੋ ਕੇ ਘਨੌਰ ਤੋਂ ਸ਼ੰਭੂ ਤੋਂ ਰਾਜਪੁਰਾ, ਰਾਜਪੁਰਾ ਤੋਂ ਸਰਹਿੰਦ, ਖੰਨਾ, ਅਹਿਮਦਗੜ•, ਅਹਿਮਦਗੜ• ਤੋਂ ਮਾਲੇਰਕੋਟਲਾ, ਮਾਲੇਰਕੋਟਲਾ ਤੋਂ ਸੰਗਰੂਰ, ਸੰਗਰੂਰ ਤੋਂ ਭਵਾਨੀਗੜ•, ਭਵਾਨੀਗੜ• ਤੋਂ ਨਾਭਾ ਹੁੰਦੇ ਹੋਏ ਪਟਿਆਲਾ ਵਾਪਸ ਪਹੁੰਚੇ। ਪਟਿਆਲਾ ਵਿਚ ਇਸ ਤਰ•ਾਂ ਦੀ ਪਹਿਲੀ ਡਰੈਵੇ ਹੈ, ਜਿਸ ਵਿਚ ਲੜਕੀਆਂ ਨੇ ਵੀ ਭਾਗ ਲਿਆ। ਇਹ ਡਰੈਵੇ ਸਾਢੇ 13 ਘੰਟੇ ਵਿਚ ਪੂਰੀ ਕਰਨੀ ਸੀ ਪਰ ਇਸ ਟੀਮ ਨੇ ਇਹ 12 ਘੰਟੇ 5 ਮਿੰਟ ਵਿਚ ਪੂਰੀ ਕੀਤੀ। ਇਸ ਮੌਕੇ ਡਰੈਵੇ ਵਿਚ ਭਾਗ ਲੈਣ ਵਾਲੇ ਨੀਲਕਮਲ ਜੁਨੇਜਾ ਨੇ ਕਿਹਾ ਕਿ ਇਸ ਤਰ•ਾਂ ਦੇ ਆਯੋਜਨ ਵਿਚ ਹੋਰ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਸਿਹਤਮੰਦ ਤੇ ਤੰਦਰੁਸਤ ਰਹਿ ਸਕਣ। ਉਨ•ਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ•ਾਂ ਦੇ ਆਯੋਜਨ ਕਰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਵੀਰ ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਜੀਵਨ ਜੋਤ ਕਥੂਰੀਆ, ਅਰਵਿੰਦਰ ਸਿੰਘ ਅਰੋੜਾ, ਵਰੁਣ ਮਲਹੋਤਰਾ ਹਾਜ਼ਰ ਸਨ।

