ਪਟਿਆਲਾ

ਆਦਰਸ਼ ਚੋਣ ਜਾਬਤਾ ਲਾਗੂ ਕਰਨ ‘ਚ ਮੀਡੀਆ ਦਾ ਅਹਿਮ ਯੋਗਦਾਨ : ਸੰਘਾ

ਪੇਡ ਨਿਊਜ ਦੀ ਰੋਕਥਾਮ ਲਈ ਮੀਡੀਆ ਮੋਨੀਟਰਿੰਗ ਤੇ ਸਰਟੀਫਿਕੇਸ਼ਨ ਸੈਲ ਦਾ ਗਠਨ
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਮਧੂਸਾਰ ਬਿਊਰੋ)
ਨਿਰਪੱਖ ਤੇ ਆਜਾਦਾਨਾ ਮਾਹੌਲ ਵਿੱਚ ਚੋਣਾਂ ਕਰਵਾਉਣ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਆਦਰਸ਼ ਚੋਣ ਜਾਬਤੇ ਨੂੰ ਪੂਰਨ ਤੌਰ ‘ਤੇ ਲਾਗੂ ਕਰਨ ਵਿੱਚ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਹੈ ਇਸ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੀਡੀਆ ਨੂੰ ਪ੍ਰਸ਼ਾਸਨ ਦਾ ਉਸਾਰੂ ਸਹਿਯੋਗ ਦੇਣਾ ਚਾਹੀਦਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਬੱਚਤ ਭਵਨ ਵਿਖੇ ਮੀਡੀਆ ਮੋਨੀਟਰਿੰਗ ਸੈਲ ਦੇ ਮੈਂਬਰਾਂ ਅਤੇ ਵੱਖ-ਵੱਖ ਅਖਬਾਰਾਂ ਤੇ ਨਿਊਜ ਚੈਨਲਾਂ ਦੇ ਨੁਮਾਇੰਦਿਆਂ ਨਾਲ ਮੀਡੀਆ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਹਰੇਕ ਉਮੀਦਵਾਰ ਦੇ ਖਰਚੇ ਦੀ ਹੱਦ 28 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ ਅਤੇ ਉਮੀਦਵਾਰ ਦੇ ਹੱਕ ਵਿੱਚ ਵਰਤੇ ਜਾਣ ਵਾਲੇ ਸਮੂਹ ਪ੍ਰਚਾਰ ਸਾਧਨਾਂ, ਜਿਨ੍ਹਾਂ ਵਿੱਚ ਪ੍ਰਿੰਟ ਮੀਡੀਆ, ਇਲੈਕਟਰੋਨਿਕ ਮੀਡੀਆ, ਸ਼ੋਸਲ ਸਾਈਟਾਂ ਅਤੇ ਸ਼ੋਸਲ ਮੀਡੀਆ ਦੇ ਸਾਧਨ ਸ਼ਾਮਲ ਹਨ, ਨੂੰ ਇਸ਼ਤਿਹਾਰਬਾਜੀ ਲਈ ਵਰਤੇ ਜਾਣ ਦੀ ਸੂਰਤ ਵਿੱਚ ਜਿਥੇ ਖਰਚੇ ਨੂੰ ਉਮੀਦਵਾਰ ਦੇ ਖਾਤੇ ਵਿੱਚ ਜੋੜਿਆ ਜਾਵੇਗਾ ਉਥੇ ਹੀ ਪ੍ਰਿੰਟਿੰਗ ਪ੍ਰੈਸਾਂ ਰਾਹੀਂ ਪ੍ਰਕਾਸ਼ਤ ਹੋਣ ਵਾਲੀ ਸਮੂਹ ਪ੍ਰਚਾਰ ਸਮੱਗਰੀ ਸਬੰਧੀ ਸਹੀ ਵੇਰਵੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਵੱਲੋਂ ਸਬੰਧਤ ਰਿਟਰਨਿੰਗ ਅਫਸਰ ਨੂੰ ਲਿਖਤੀ ਤੌਰ ‘ਤੇ ਦੇਣੇ ਲਾਜ਼ਮੀ ਹੋਣਗੇ।
ਸ. ਸੰਘਾ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜੇ ਕਿਸੇ ਵੀ ਉਮੀਦਵਾਰ ਦੇ ਪ੍ਰਚਾਰ ਵਾਲਾ ਪੋਸਟਰ, ਬੈਨਰ, ਹੋਰਡਿੰਗਜ਼, ਫਲੈਕਸ ਆਦਿ ਅਜਿਹਾ ਪਾਇਆ ਗਿਆ ਜਿਸ ਵਿੱਚ ਪ੍ਰਿੰਟਰ/ਪਬਲਿਸ਼ਰ ਦਾ ਨਾਮ, ਪਤਾ ਅਤੇ ਪ੍ਰਕਾਸ਼ਤ ਸਮੱਗਰੀ ਦੀ ਗਿਣਤੀ ਦਾ ਵੇਰਵਾ ਦਰਜ ਨਹੀਂ ਹੈ, ਤਾਂ ਜਾਂਚ ਉਪਰੰਤ ਦੋਸ਼ੀ ਪਾਏ ਜਾਣ ‘ਤੇ ਪ੍ਰਿੰਟਿੰਗ ਪ੍ਰੈਸ ਵਿਰੁੱਧ ਕਾਨੂੰਨੀ ਅਮਲ ਵਿੱਚ ਲਿਆਉਂਦੇ ਹੋਏ ਪ੍ਰਿੰਟਿੰਗ ਪ੍ਰੈਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਪ੍ਰਕ੍ਰਿਆ ਦੌਰਾਨ ਜਿਹੜੇ ਉਮੀਦਵਾਰਾਂ ਵੱਲੋਂ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੀ ਸੋਚ ਨਾਲ ‘ਪੇਡ ਨਿਊਜ ‘ ਰਾਹੀਂ ਲੋਕਾਂ ਨੂੰ ਗ੍ਰੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਠੱਲ ਪਾਉਣ ਲਈ ਜ਼ਿਲ੍ਹੇ ਵਿੱਚ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਚਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਬੰਧਤ ਉਮੀਦਵਾਰ ਜਾਂ ਸਿਆਸੀ ਪਾਰਟੀ ਵੱਲੋਂ ਸਬੰਧਤ ਆਰ.ਓ. ਕੋਲ ਸਵੈ ਘੋਸ਼ਣਾ ਪੱਤਰ ਦੇਣਾ ਜਰੂਰੀ ਹੋਵੇਗਾ ।
ਸ. ਸੰਘਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਹੱਕ ਵਿੱਚ ਵਧਾ ਚੜ੍ਹਾ ਕੇ ਲਿਖੀ ਗਈ ਖ਼ਬਰ ਨੂੰ ਪੇਡ ਨਿਊਜ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਅਖ਼ਬਾਰ ਵਿੱਚ ਵੱਖ-ਵੱਖ ਫੌਂਟ ‘ਚ ਛਪੀਆਂ ਖ਼ਬਰਾਂ ਤੇ ਇੱਕੋ ਜਿਹੇ ਆਰਟੀਕਲ ਵੀ ਸ਼ੱਕੀ ਪੇਡ ਨਿਊਜ ਦੀ ਸ਼੍ਰੇਣੀ ਵਿੱਚ ਆਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਬਰਾਂ, ਆਰਟੀਕਲ ਜਾਂ ਵੱਖ-ਵੱਖ ਫੌਂਟ ‘ਚ ਛਪੀਆਂ ਖ਼ਬਰਾਂ ਦਾ ਅਨੁਮਾਨਤ ਖਰਚਾ ਸਬੰਧਤ ਸਬੰਧਤ ਉਮੀਦਵਾਰ ਜਾਂ ਸਿਆਸੀ ਪਾਰਟੀ ਦੇ ਚੋਣ ਖਰਚ ਵਿੱਚ ਸ਼ਾਮਲ ਕਰਨ ਲਈ ਸਬੰਧਤ ਸਿਆਸੀ ਪਾਰਟੀ ਜਾਂ ਉਮੀਦਵਾਰ ਨੂੰ ਰਿਟਰਨਿੰਗ ਅਫਸਰ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਉਮੀਦਵਾਰ ਭੇਜੇ ਗਏ ਨੋਟਿਸ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਹ 48 ਘੰਟੇ ਦੇ ਅੰਦਰ-ਅੰਦਰ ਰਾਜ ਪੱਧਰੀ ਟੀਮ ਕੋਲ ਆਪਣੀ ਅਪੀਲ ਕਰ ਸਕਦਾ ਹੈ ਅਤੇ ਰਾਜ ਪੱਧਰੀ ਟੀਮ ਦੇ ਫੈਸਲੇ ਉਪਰੰਤ 48 ਘੰਟੇ ਦੇ ਅੰਦਰ-ਅੰਦਰ ਚੋਣ ਕਮਿਸ਼ਨ ਆਫ ਇੰਡੀਆ ਕੋਲ ਅਪੀਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਆਫ ਇੰਡੀਆ ਦਾ ਫੈਸਲਾ ਅੰਤਿਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ‘ਤੇ ਕੋਈ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਸਬੰਧਤ ਉਮੀਦਵਾਰਾਂ ਜਾਂ ਸਿਆਸੀ ਪਾਰਟੀਆਂ ਨੂੰ ਸਬੰਧਤ ਸਰਟੀਫਿਕੇਸ਼ਨ ਕਮੇਟੀ ਪਾਸੋਂ ਮਨਜੂਰੀ ਲੈਣੀ ਲਾਜਮੀ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਨਾਮਜ਼ਦਗੀ ਦਾਖਲ ਕਰਨ ਸਮੇਂ ਸਬੰਧਤ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਿੱਚ ਆਪਣੇ ਸ਼ੋਸਲ ਮੀਡੀਆ ਖਾਤੇ ਬਾਰੇ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਵਾਲੇ ਸ਼ੋਸਲ ਮੀਡੀਆ ਦੇ ਖਾਤਿਆਂ ‘ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰ ਜਾਂ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ‘ਤੇ ਨਜ਼ਰ ਰੱਖਣ ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਚੋਣ ਖਰਚੇ ਦੇ ਨੋਡਲ ਅਫਸਰ-ਕਮ-ਐਸ.ਡੀ.ਐਮ. ਖਮਾਣੋਂ ਮਿਸ: ਰੂਹੀ ਦੁੱਗ ਅਤੇ ਨੋਡਲ ਅਫਸਰ ਮੀਡੀਆ-ਕਮ-ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਕੁਲਜੀਤ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ ਤੇ ਵੱਖ-ਵੱਖ ਅਖ਼ਬਾਰਾਂ ਤੇ ਚੈਨਲਾਂ ਦੇ ਰਿਪੋਰਟਰਾਂ ਨੂੰ ਪੇਡ ਨਿਊਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ-ਕਮ-ਮੈਂਬਰ ਸ੍ਰੀਮਤੀ ਅਰਵਿੰਦਰ ਕੌਰ, ਜ਼ਿਲ੍ਹਾ ਨਗਰ ਯੋਜਨਾਕਾਰ-ਕਮ-ਮੈਂਬਰ ਸ੍ਰੀਮਤੀ ਪ੍ਰੀਤ ਕੰਵਲ, ਦੀ ਟ੍ਰਿਬਿਉਨ ਦੇ ਰਿਪੋਰਟਰ ਸ੍ਰੀ ਸੁਰਿੰਦਰ ਭਾਰਦਵਾਜ, ਦੈਨਿਕ ਭਾਸਕਰ ਦੇ ਸ੍ਰੀ ਰਾਜੀਵ ਸੂਦ, ਜੱਗਬਾਣੀ ਤੇ ਪੀ.ਟੀ.ਸੀ. ਦੇ ਸ੍ਰੀ ਜਗਦੇਵ ਸਿੰਘ, ਪੰਜਾਬ ਕੇਸਰੀ ਸ੍ਰੀ ਰਾਮਚੇਤ ਗੌੜ, ਅੱਜ ਦੀ ਆਵਾਜ਼ ਦੇ ਸ੍ਰੀ ਜਸਵੰਤ ਸਿੰਘ, ਦੈਨਿਕ ਜਾਗਰਣ ਦੇ ਸ੍ਰੀ ਨਵਨੀਤ ਛਿੱਬਰ, ਅਮਰ ਉਜਾਲਾ ਤੇ ਦੈਨਿਕ ਸਵੇਰਾ ਦੇ ਸ੍ਰੀ ਲਖਵੀਰ ਸਿੰਘ, ਅਜੀਤ ਦੇ ਸ੍ਰੀ ਅਰੁਣ ਆਹੁਜਾ, ਫਾਸਟ ਵੇਅ ਦੇ ਸ੍ਰੀ ਬਹਾਦਰ ਸਿੰਘ ਟਿਵਾਣਾ, ਦੈਨਿਕ ਸਵੇਰਾ ਦੇ ਸ੍ਰੀ ਸੁਖਬੀਰ ਸਿੰਘ, ਚੈਨਲ ਨੰ: 2 ਦੇ ਸ੍ਰੀ ਭੁਪਿੰਦਰ ਸਿੰਘ ਢਿੱਲੋਂ, ਅਜੀਤ ਦੇ ਫੋਟੋਗ੍ਰਾਫਰ ਸ੍ਰੀ ਕਰਨਵੀਰ ਸ਼ਰਮਾ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਹਾਜਰ ਸਨ।

Leave a Reply

Your email address will not be published. Required fields are marked *