ਪਟਿਆਲਾ

ਹਲਕੇ ਦੇ ਲੋਕ ਚੰਮ ਨੂੰ ਨਹੀਂ ਕੰਮ ਨੂੰ ਪਹਿਲ ਦੇਣਗੇ : ਹਰਿੰਦਰਪਾਲ ਚੰਦੂਮਾਜਰਾ

ਬਹਾਦਰਗੜ੍ਹ/ਪਟਿਆਲਾ, 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਸਨੌਰ ਤੋਂ ਸਾਂਝੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਚੋਣ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਥਾਨਕ ਵਾਰਡ ਨੰ. 1 ਵਿਚ ਸਰਪੰਚ ਬਲਬੀਰ ਕੌਰ ਘੁੰਮਣ ਦੀ ਅਗਵਾਈ ਵਿਚ ਕਰਵਾਈ ਗਈ ਭਰਵੀਂ ਚੋਣ ਮੀਟਿੰਗ ਦੌਰਾਨ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਹਲਕੇ ਅੰਦਰ ਪਿਛਲੇ 25 ਸਾਲਾਂ ਦੌਰਾਨ ਕੋਈ ਵੱਡਾ ਕਾਰਜ ਨਾ ਕਰਵਾ ਸਕਣ ਕਾਰਨ ਕਾਂਗਰਸ ਪਾਰਟੀ ਨੂੰ ਹਲਕੇ ਅੰਦਰੋਂ ਕੋਈ ਉਮੀਦਵਾਰ ਨਹੀਂ ਲੱਭ ਰਿਹਾ। ਕਾਂਗਰਸ ਪਾਰਟੀ ਦੀ ਹਲਕੇ ਅੰਦਰ ਹਾਰ ਨੂੰ ਦੇਖਦਿਆਂ ਕੋਈ ਵੀ ਉਮੀਦਵਾਰ ਇਥੋਂ ਚੋਣ ਲੜਨ ਲਈ ਤਿਆਰ ਨਹੀਂ ਹੈ।

ਸ. ਹਰਿੰਦਰਪਾਲ ਸਿੰਘ ਨੇ ਆਖਿਆ ਕਿ ਹਲਕਾ ਸਨੌਰ ਅੰਦਰ ਪਿਛਲੇ ਥੋੜ੍ਹੇ ਸਮੇਂ ਅੰਦਰ ਹੀ ਕਰਵਾਏ ਰਿਕਾਰਡ ਵਿਕਾਸ ਕਾਰਜ ਹਲਕਾ ਵਾਸੀਆਂ ਦੇ ਸਾਹਮਣੇ ਹਨ। ਉਨ੍ਹਾਂ ਆਖਿਆ ਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਅਤੇ ਅਕਾਲੀ ਦਲ ਵਲੋਂ ਕਰਵਾਏ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੱਕੜੀ ਵਿਚ ਰੱਖ ਦੇ ਤੋਲਣ, ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਫ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦਾ ਮੁੜ ਸੱਤਾ ‘ਚ ਆਉਣਾ ਤੈਅ ਅਤੇ ਉਨ੍ਹਾਂ ਦੀ ਇਹ ਦਿਲੀ ਇਛਾ ਹੈ ਕਿ ਕੇਂਦਰ ਸਰਕਾਰ ਤੋਂ ਹਲਕੇ ਅੰਦਰ ਇਕ ਵੱਡੀ ਇਡਸਟਰੀ ਲਿਆ ਕੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਹਲਕੇ ਦੇ ਵੋਟਰਾਂ ਦਾ ਪਿਆਰ ਅਤੇ ਸਤਿਕਾਰ ਪਾਰਟੀ ਨੂੰ ਮਿਲੇਗਾ।
ਇਸ ਮੌਕੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਮਾਸਟਰ ਉਜਾਗਰ ਸਿੰਘ ਸੀ.ਮੀਤ ਪ੍ਰਧਾਨ, ਕੁਲਦੀਪ ਸਿੰਘ ਸਰਪੰਚ, ਪੰਚ ਨਸੀਬਰ ਸਿੰਘ, ਪੰਚ ਬਿਕਰਮ ਸਿੰਘ, ਜਗਜੀਤ ਸਿੰਘ ਕੌਲੀ, ਜਰਨੈਲ ਸਿੰਘ ਅਲੀਪੁਰ, ਕੁਲਦੀਪ ਸਿੰਘ ਚੌਰਾ,ਤਰਸੇਮ ਸਿੰਘ ਕੌਲੀ, ਪ੍ਰੇਮ ਸਿੰਘ ਬੁਢਣਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਭੁਪਿੰਦਰ ਸਿੰਘ ਸੈਫਦੀਪੁਰ, ਜਤਿੰਦਰ ਸਿੰਘ ਮੁਹੱਬਤਪੁਰ, ਕੁਲਦੀਪ ਸਿੰਘ ਹਰਪਾਲਪੁਰ,ਬੀਬੀ ਸੁਰਿੰਦਰ ਕੌਰ, ਬਲਕਾਰ ਸਿੰਘ ਸਰਪੰਚ, ਭਜਨ ਸਿੰਘ ਜਸਪਾਲ ਸਿੰਘ ਕੌਲੀ, ਸੁਰਮੁਖ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *