ਪਟਿਆਲਾ

ਸਰਕਾਰ ਬਣਨ ‘ਤੇ ਵਕੀਲਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨੀਆਂ ਜਾਣਗੀਆਂ : ਬ੍ਰਹਮ ਮਹਿੰਦਰਾ

ਪਟਿਆਲਾ, 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਡਵੋਕੇਟ ਅਮਿਤ ਜਿੰਦਲ ਵੱਲੋਂ ਵਕੀਲ ਭਾਈਚਾਰੇ ਦੀ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਟਿਆਲਾ-2 ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬ੍ਰਹਮ ਨੇ ਬੋਲਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵਕੀਲਾਂ ਲਈ ਬਹੁਤ ਸਾਰੀਆਂ ਸੁਵਿਧਾਵਾਂ ਚਲਾਈਆਂ ਗਈਆਂ ਹਨ। ਜਿਸ ਦੇ ਤਹਿਤ ਪੰਜਾਬ ਦੇ ਵਕੀਲਾਂ ਨੂੰ ਘੱਟ ਕਿਰਾਏ ਜਾਂ ਲੀਜ਼ ਉਪਰ ਵਧੀਆ ਅਤੇ ਆਧੁਨਿਕ ਚੈਂਬਰ ਉਪਲੱਬਧ ਕਰਵਾਏ ਜਾਣਗੇ। ਨਵੇਂ ਬਣੇ ਲਾਇਸੈਂਸਧਾਰੀ ਵਕੀਲ ਨੂੰ ਦੋ ਸਾਲ ਤੱਕ 2500 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ। ਵਕੀਲਾਂ ਵਾਸਤੇ ਮੈਡੀਕਲ ਅਤੇ ਕੈਸ਼ਲੈੱਸ ਐਕਸੀਡੈਂਟ ਇੰਸ਼ੋਰੈਂਸ ਵੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਵਕੀਲਾਂ ਨੂੰ ਵੱਧ ਤੋਂ ਵੱਧ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਅਮਿਤ ਜਿੰਦਲ ਨੇ ਵਕੀਲਾਂ ਦਾ ਧੰਨਵਾਦ ਕਰਦੇ ਹੋਏ ਅਤੇ ਵਕੀਲ ਭਾਈਚਾਰੇ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਵਿਧਾਇਕ ਬ੍ਰਹਮ ਮਹਿੰਦਰਾ ਨੂੰ ਭਾਰੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਮਤ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਸਥਿਰ ਸਰਕਾਰ ਨੂੰ ਬਣਾਏ। ਇਸ ਮੌਕੇ ਹਰਵਿੰਦਰ ਸ਼ੁਕਲਾ, ਕੁਲਵੰਤ, ਅਮਨਪ੍ਰੀਤ, ਮਨੋਜ ਸੋਹਿਮ, ਸੰਜੇ ਖੰਨਾ, ਸੁਰਿੰਦਰ ਗੇਰਾ, ਰਿਤੇਸ਼ ਗੁਪਤਾ, ਅੰਮ੍ਰਿਤਲਾਲ ਅਗਰਵਾਲ, ਭੁਵੇਸ ਤਿਵਾੜੀ ਅਤੇ ਰਾਕੇਸ਼ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *