ਅੰਮ੍ਰਿਤਸਰਪੰਜਾਬਪਟਿਆਲਾ

ਨਵਜੋਤ ਕੌਰ ਸਿੱਧੂ ਸੀ.ਐਮ. ਸਿਟੀ ’ਚ ਲਗਾਇਆ ਕਰੇਗੀ ਲੋਕ ਦਰਬਾਰ, ਬ੍ਰਹਮਮਹਿੰਦਰਾ ਨੂੰ ਮਿਲ ਸਕਦੀ ਚੁਣੌਤੀ !

ਸਿੱਧੂ ਜੋੜੇ ਵੱਲੋਂ ਸ਼ਹਿਰੀ ਅਤੇ ਦਿਹਾਤੀ ਖੇਤਰ ’ਚ ਹਲਚਲ
ਕੰਵਰ ਸਿੰਘ ਬੇਦੀ

ਪਟਿਆਲਾ (ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ’ਚ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ, ਉਥੇ ਹੀ ਨਵਜੋਤ ਕੌਰ ਸਿੱਧੂ ਨੇ ਸੀ.ਐਮ. ਸਿਟੀ ’ਚ ਪੱਕੇ ਡੇਰੇ ਲਾਉਣ ਦੀ ਸ਼ੁਰੂਆਤ ਕਰਦਿਆਂ ਫੈਸਲਾ ਕੀਤਾ ਕਿ ਉਹ ਲੋਕ ਦਰਬਾਰ ਲਗਾਕੇ ਜਨਤਕ ਸਮੱਸਿਆ ਦੇ ਹੱਲ ਲਈ ਮੋਹਰੀ ਹੋ ਕੇ ਵਿਚਰਿਆ ਕਰੇਗੀ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੀ.ਐਮ. ਸਿਟੀ ’ਚ ‘ਸਿੱਧੂ’ ਜੋੜੀ ਦੇ ਪੱਕੇ ਡੇਰੇ ਲੱਗਣ ਜਾ ਰਹੇ ਹਨ। ਅੱਜ ਨਵਜੋਤ ਕੌਰ ਸਿੱਧੂ ਵੱਲੋਂ ਲੋਕ ਦਰਬਾਰ ਲਗਾਉਣ ਲਈ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ।

ਮਧੂਸਾਰ ਟੀਮ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਤੇ ਲੋਕ ਹਿੱਤਾਂ ਲਈ ਹਮੇਸ਼ਾ ਸਾਡੀ ਤਰਜੀਹ ਰਹੀ ਹੈ ਕਿ ਇਸ ਕਰਕੇ ਉਹ ਜਨਤਾ ਦੀਆਂ ਸਮੱਸਿਆਵਾਂ ਨੂੰ ਆਪਣੇ ਦਫਤਰ ’ਚ ਸੁਣਿਆ ਕਰਨਗੇ। ਨਵਜੋਤ ਕੌਰ ਸਿੱਧੂ ਨੇ ਪ੍ਰਸ਼ਾਸਨ ਤੇ ਸਰਕਾਰ ’ਤੇ ਕਈ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੋਕਾਂ ਦੁਆਰਾ ਚੁਣੀ ਸਰਕਾਰ ਜੇ ਜਨਤਾ ਦੀ ਹੀ ਨਾ ਸੁਣੇ ਤਾਂ ਅਜਿਹੀਆਂ ਸਰਕਾਰਾਂ ਤੋਂ ਭਲੇ ਦੀ ਆਸ ਕੀ ਰੱਖੀ ਜਾ ਸਕਦੀ ਹੈ। ਨਵਜੋਤ ਕੌਰ ਸਿੱਧੂ ਵੱਲੋਂ ਪਟਿਆਲਾ ਦਿਹਾਤੀ ’ਚ ਐਂਟਰੀ ਮਾਰਦਿਆਂ ਹਲਕਾ ਸਨੌਰ ਨੂੰ ਕੇਂਦਰ ਬਿੰਦੂ ਰੱਖਦਿਆਂ ਦਫਤਰ ਖੋਲਕੇ ਲੋਕਾਂ ’ਚ ਵਿਚਰਨ ਦੀ ਪਹਿਲਕਦਮੀ ਸ਼ੁਰ ਕਰ ਦਿੱਤੀ ਹੈ।

ਦੂਜੇ ਪਾਸੇ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਖੇਤਰ ’ਚ ਸਿੱਧੂ ਦੀ ਐਂਟਰੀ ਨਾਲ ਸਭ ਤੋਂ ਵੱਡ ਨੁਕਸਾਨ ਦਿਹਾਤੀ ਖੇਤਰ ਦੀ ਸੀਟ ਬ੍ਰਹਮ ਮਹਿੰਦਰਾ ਨੂੰ ਹੋ ਸਕਦਾ ਹੈ, ਜੋ ਅਕਸਰ ਪਟਿਆਲਾ ਦਿਹਾਤੀ ਖੇਤਰ ’ਚ ਜਿੱਤਦੇ ਆ ਰਹੇ ਹਨ। ਨਵਜੋਤ ਕੌਰ ਸਿੱਧੂ ਵੱਲੋਂ ਦਿਹਾਤੀ ਖੇਤਰ ’ਚ ਜੇਕਰ ਹਲਚਲ ਕੀਤੀ ਜਾਂਦੀ ਹੈ ਤਾਂ ਇਹ ਸਪੱਸ਼ਟ ਹੈ ਕਿ ਬ੍ਰਹਮ ਮਹਿੰਦਰਾ ਨੂੰ ਚੁਣੌਤੀ ਮਿਲ ਸਕਦੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਅਕਸਰ ਹਮੇਸ਼ਾ ਲੋਕਾਂ ਦੀ ਆਵਾਜ਼ ਬਣਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਰਹਿਣਗੇ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨੀ ਪਵੇ ਉਹ ਪਿੱਛੇ ਨਹੀਂ ਹੱਟਣਗੇ।
ਇਕ ਸਵਾਲ ਦਾ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਖੇਤੀ ਕਾਨੁੂੰਨੀ ਰੱਦ ਕਰਨੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨਾਲੀ ਕਿਸਾਨ ਅਤੇ ਕਿਸਾਨੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਪੁਰਜ਼ੋਰ ਮੰਗ ਹੈ ਕਿ ਖੇਤੀ ਕਾਨੂੰਨ ਬਿਨਾਂ ਦੇਰੀ ਰੱਦ ਹੋਣ।

Leave a Reply

Your email address will not be published. Required fields are marked *