ਪਟਿਆਲਾ

ਪਟਿਆਲਾ ਦਿਹਾਤੀ ‘ਚ ਕਾਂਗਰਸ ਨੂੰ ਝਟਕਾ : -ਦਰਜਨਾ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ

ਕਾਂਗਰਸ ਤੇ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ : ਟਿਵਾਣਾ
ਪਟਿਆਲਾ, 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਪਟਿਆਲਾ ਦਿਹਾਤੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ ਜਦੋਂ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਨੂੰ ਤਿਲਾਂਜਲੀ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਸਮੁੱਚੇ ਪਰਿਵਾਰਾਂ ਦਾ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਸਮੁੱਚੇ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਜਿਹੜੇ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ, ਉਨ੍ਹਾਂ ਵਿਚ ਹਨੀ ਤਨੇਜਾ, ਲਲਿਤ ਤਨੇਜਾ, ਨੀਟੂ ਤਨੇਜਾ, ਅਰੁਨ ਤਨੇਜਾ, ਹਨੀ ਤਨੇਜਾ, ਬਾਦਲ ਤਿਵਾੜੀ, ਦੀਪਕ ਸ਼ਰਮਾ, ਗੋਲਡੀ ਸਿੰਘ, ਦੀਪੀ ਰੁਪੇਜਾ, ਸਾਰਾਂਸ਼ ਜੈਨ, ਨਿੰਦੀ ਕੁਮਾਰ, ਰੋਹਿਤ ਕੁਮਾਰ, ਗੋਲੂ ਰੁਪੇਜਾ, ਜਤਿੰਨ ਤਨੇਜਾ, ਨਾਨੀ ਰਾਜਦੇਵ, ਕਾਹਨਾ ਤ੍ਰਿਪੜੀ, ਕੇਤਨ, ਕਮਲਜੀਤ ਸਿੰਘ, ਸੌਰਵ ਤਨੇਜਾ, ਪੰਡਤ ਮੋਹਿਤ ਆਦਿ ਸ਼ਾਮਲ ਹਨ। ਇਸ ਮੌਕੇ ਕਰਨਵੀਰ ਟਿਵਾਣਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਖਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਜਿਥੇ ਉਨ੍ਹਾਂ ਨੂੰ ਬੇਰੁਜ਼ਗਾਰ ਰੱਖਿਆ, ਉਥੇ ਨਸ਼ਾ ਤਸਕਰੀ ਵਿਚ ਵੀ ਧਕੇਲਿਆ ਹੈ। ਕਦੇ ਦੁਨੀਆ ਦੇ ਨਕਸ਼ੇ ‘ਤੇ ਆਪਣੀ ਛਾਪ ਛੱਡਣ ਵਾਲਾ ਪੰਜਾਬ ਦਾ ਨੌਜਵਾਨ ਅੱਜ ਨਸ਼ੇ ਦੇ ਦਲ ਦਲ ਵਿਚ ਫਸ ਚੁੱਕਾ ਹੈ, ਉਸ ਲਈ ਸਿੱਧੇ ਤੌਰ ‘ਤੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪਟਿਆਲਾ ਦਿਹਾਤੀ ਹਲਕੇ ਦਾ ਸਵਾਲ ਹੈ ਤਾਂ ਇਥੋਂ ਦੇ ਵਿਧਾਇਕ ਪਿਛਲੇ 5 ਸਾਲ ਵਿਚ ਕਦੇ ਹਲਕੇ ਵਿਚ ਨਹੀਂ ਵੜੇ ਅਤੇ ਸੱਤਾਧਾਰੀਆਂ ਵਲੋਂ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਥਾਪ ਕੇ ਲੋਕਾਂ ਦੀ ਨੁਮਾਇੰਦਗੀ ਨੂੰ ਖੁੱਲ੍ਹੇਆਮ ਅਣਗੋਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲਾਅ ਮੰਗ ਰਿਹਾ ਹੈ ਅਤੇ ਇਹ ਬਦਲਾਅ ਅੱਜ ਦੀ ਨੌਜਵਾਨ ਪੀੜ੍ਹੀ ਦੇ ਹੱਥ ਵਿਚ ਹੈ।

Leave a Reply

Your email address will not be published. Required fields are marked *