ਪਟਿਆਲਾ

ਈ.ਜੀ.ਡੇ ਨੇ ਗ੍ਰਾਹਕਾ ਲਈ ਸੇਵਿੰਗ ਕਲੱਬ ਸਕੀਮ ਕੀਤੀ ਲਾਂਚ

ਪਟਿਆਲਾ (ਮਧੂਸਾਰ ਬਿਊਰੋ)
ਦੇਸ਼ ਦੇ ਮੰਨੇ ਪ੍ਰਮੰਨੇ ਰਿਟੇਲ ਸਟੋਰ ਈ.ਜੀ.ਡੇ ਨੇ ਅੱਜ ਲੀਲਾ ਭਵਨ ਪਟਿਆਲਾ ਸਟੋਰ ਵਿਖੇ ਆਪਣੇ ਗ੍ਰਹਾਕਾ ਲਈ ਆਯੋਜਿਤ ਪ੍ਰੋਗਰਾਮ ਵਿੱਚ ਆਪਣੇ ਸੇਵਿੰਗ ਕਲੱਬ ਕਾਰਡ ਨੂੰ ਲਾਂਚ ਕੀਤਾ।

ਇਸ ਮੌਕੇ ਈ.ਜੀ.ਡੇ ਦੇ ਆਪਰੇਸ਼ਨ ਹੈਡ ਸ੍ਰੀ ਰਾਘਵਿੰਦਰ ਬਿਲਕੀ ਵਿਸ਼ੇਸ਼ ਤੌਰ ਤੇ ਕਾਰਡ ਲਾਂਚ ਕਰਨ ਲਈ ਪਹੁੰਚੇ ਅਤੇ ਗਾਹਕਾਂ ਨੁੰ ਇਸ ਕਾਰਡ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਕਾਰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਸੇਵਿੰਗ ਕਾਰਡ ਵਿਚ ਯੂਜਰ ਅਤੇ ਪਾਸਵਰਡ ਏ.ਟੀ.ਐਮ ਦੀ ਤਰਾਂ ਹੀ ਫੀਡ ਕਰਨ ਤੇ ਚੱਲੇਗਾ। ਗਾਹਕਾਂ ਨੂੰ ਇਹ ਸੇਵਿੰਗ ਕਾਰਡ ਬਣਵਾਉੁਣ ਲਈ ਬਕਾਇਦਾ ਇੱਕ ਫਾਰਮ ਭਰਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਕਾਰਡ ਗਾਹਕਾਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਕਾਰਡ ਦੀ ਵਰਤੋਂ ਗਾਹਕ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ। ਕੰਪਨੀ ਵਲੋਂ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਈ.ਜ਼ੀ.ਡੇ ਦੇ ਬਿਜਨੇਸ ਮੈਨੇਜਰ ਸ੍ਰੀ ਆਤਿਸ਼ ਸ਼ਰਮਾ, ਮਰਕੀਟਿੰਗ ਮੈਨੇਜਰ ਸ੍ਰੀ ਪ੍ਰਦੀਮ ਕੁਮਾਰ,ਜਿਲਾ ਮੈਨੇਜਰ,ਸ੍ਰੀ ਲਵਕੇਸ਼ ਮਹਾਜਨ ਅਤੇ ਹੋਰ ਸਟਾਫ ਮੈਂਬਰ ਆਦਿ ਹਾਜਰ ਸਨ।

Leave a Reply

Your email address will not be published. Required fields are marked *