ਪਟਿਆਲਾ

ਸਤਬੀਰ ਖੱਟੜਾ ਦੇ ਹੱਕ ‘ਚ ਸੈਂਕੜੇ ਵਰਕਰਾਂ ਨਾਲ ਮਨਜੋਤ ਚਹਿਲ ਚੋਣ ਮੈਦਾਨ ‘ਚ ਡਟੇ

ਬ੍ਰਹਮ ਮਹਿੰਦਰਾ ਜਿੱਤਣ ਦਾ ਸੁਪਨਾ ਛੱਡ ਦੇਣ : ਮਨਜੋਤ ਚਹਿਲ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਦਿਹਾਤੀ ‘ਚ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਤਬੀਰ ਸਿੰਘ ਖੱਟੜਾ ਦੀ ਚੋਣ ਮੁਹਿੰਮ ਦਿਨ-ਬ-ਦਿਨ ਭਖਣ ਲੱਗ ਪਈ ਹੈ ਕਿਉਂਕਿ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਆਪਣੇ ਸੈਂਕੜੇ ਸਾਥੀਆਂ ਨੂੰ ਲੈ ਕੇ ਚੋਣ ਮੈਦਾਨ ‘ਚ ਡਟ ਗਏ ਹਨ।

ਯੂਥ ਵਰਕਰਾਂ ਦੇ ਹੱਥਾਂ ‘ਚ ਕੇਸਰੀ ਝੰਡੀਆਂ ਦੇ ਕੇ ਚੋਣ ਮੈਦਾਨ ‘ਚ ਡਟੇ ਮਨਜੋਤ ਸਿੰਘ ਚਹਿਲ ਦਿਹਾਤੀ ਦੇ ਪਿੰਡਾਂ ‘ਚ ਵੱਖ ਵੱਖ ਥਾਵਾਂ ‘ਤੇ ਉਮੀਦਵਾਰ ਸਤਬੀਰ ਸਿੰਘ ਖੱਟੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਵੋਟਾਂ ਪਾਉਣ ਲਈ ਆਖ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੋਤ ਸਿੰਘ ਚਹਿਲ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਲੰਮਾ ਸਮਾਂ ਤਾਂ ਦਿਹਾਤੀ ਦੇ ਲੋਕਾਂ ‘ਚ ਆ ਨਹੀਂ ਸਕੇ ਹੁਣ ਚੋਣਾਂ ਆਉਂਦਿਆਂ ਹੀ ਉਨ੍ਹਾਂ ਨੂੰ ਲੋਕਾਂ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਹਲਕਾ ਦਿਹਾਤੀ ਨੂੰ ਤੰਦਰੁਸਤ ਬਣਾਉਣ ਲਈ ਝੂਠੇ ਦਾਅਵੇ ਤੇ ਵਾਅਦੇ ਕਰ ਰਹੇ, ਜਿਨਾਂ ਦੀਆਂ ਗੱਲਾਂ ‘ਚ ਲੋਕ ਹੁਣ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਨੂੰ ਚਾਹੀਦਾ ਉਹ ਲੋਕਾਂ ਦੀ ਚਿੰਤਾ ਛੱਡ ਕੇ ਆਪਣੀ ਖ਼ੁਦ ਦੀ ਸਿਹਤ ਦੀ ਖਿਆਲ ਜ਼ਰੂਰ ਰੱਖਣ ਲੈਣ। ਉਨ੍ਹਾਂ ਕਿਹਾ ਕਿ ਕਾਂਗਰਸ ਪਿੰਡਾਂ ‘ਚ ਆਪਣਾ ਆਧਾਰ ਗੁਆ ਚੁੱਕੀ ਅਤੇ ਲੋਕ ਕਾਂਗਰਸੀ ਉਮੀਦਵਾਰ ਨੂੰ ਮੂੰਹ ਤੱਕ ਨਹੀਂ ਲਗਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇ ਲੋਕ ਵਿਕਾਸ ਚਾਹੁੰਦੇ ਹਨ ਤਾਂ ਸਿਰਫ ਤੇ ਸਿਰਫ ਅਕਾਲੀ ਭਾਜਪਾ ਸਰਕਾਰ ਲਿਆਉਣ ਲਈ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਅਕਾਲੀ ਸਰਕਾਰ ਨੂੰ ਤੀਜੀ ਵਾਰ ਲਿਆਉਣ ‘ਚ ਕੋਈ ਕਸਰ ਨਾ ਛੱਡਣ।

Leave a Reply

Your email address will not be published. Required fields are marked *