ਰੱਬ ਦੀ ਮੇਹਰ ਫਿਲਮ ਵੇਖ ਕੇ ਆਏ ਨੌਜਵਾਨ ਗਦ ਗਦ ਹੋ ਉੱਠੇ
ਪਟਿਆਲਾ, (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਫ਼ਿਲਮੀ ਕਲਾਕਾਰ ਅਜੈ ਸਰਕਾਰੀਆ ਦੀ ਫਿਲਮ “ਰੱਬ ਦੀ ਮੇਹਰ” ਅੱਜ ਸਾਰੇ ਸਿਨੇਮਾ ਘਰਾਂ ਚ ਰਿਲੀਜ਼ ਹੋਈ। ਇਸ ਦੌਰਾਨ ਪਟਿਆਲਾ ਦੇ ਸਿਨੇਮੇ ਘਰਾਂ ਚ ਇਹ ਫ਼ਿਲਮ ਵੇਖਣ ਲਈ ਪੂਰੀ ਭੀੜ ਵੇਖੀ ਗਈ। ਧੀਰਜ ਕੁਮਾਰ-ਅਜੇ ਸਰਕਾਰੀਆ ਦੀ ਫਿਲਮ ‘ਰੱਬ ਦੀ ਮੇਹਰ’ ਅੱਜ ਰਿਲੀਜ਼ ਹੋਈ। ਫ਼ਿਲਮ ਕਪਿਲ ਬੱਤਰਾ ਦੇ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਹਰੀਸ਼ ਵਰਮਾ ਅਤੇ ਕਸ਼ਿਸ਼ ਰਾਏ ਦੀ ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ। ਇਸ ਫ਼ਿਲਮ ਵਿੱਚ ਹਰ ਰੰਗ ਦੇਖਣ ਨੂੰ ਮਿਲੇਗਾ ।
ਇਸ ਫਿਲਮ ਵਿੱਚ ਅਦਾਕਾਰ ਇਕਬਾਲ ਖਾਨ ਵੀ ਨਜ਼ਰ ਆਉਣਗੇ। ਅੱਜ ਇਥੇ ਪਟਿਆਲਾ ਦੇ ਸਿਨੇਮੇ ਘਰਾਂ ਚ ਰਿਲੀਜ਼ ਹੋਈ ਫਿਲਮ ਨੂੰ ਵੇਖ ਕੇ ਆਏ ਨੌਜਵਾਨ ਅਤੇ ਆਮ ਲੋਕ ਗਦ ਗਦ ਹੋ ਉਠੇ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਇਕ ਪਿਆਰ ਨੂੰ ਦਰਸਾਉਂਦੀ ਹੈ ਅਤੇ ਫਿਲਮ ਆਮ ਪਰਿਵਾਰ ਨਾਲ ਬੈਠ ਕੇ ਵੇਖਣ ਵਾਲੀ ਹੈ।ਇਸ ਫ਼ਿਲਮ ਨੂੰ ਵੇਖਣ ਲਈ ਅੱਜ ਸਿਨੇਮੇ ਘਰ ਚ ਟਿਕਟਾਂ ਲੈਣ ਵਾਸਤੇ ਲਾਈਨਾਂ ਲੱਗੀਆਂ ਵੇਖੀਆਂ ਗਈਆਂ। ਫਿਲਮ ਵੇਖ ਕੇ ਆਏ ਲੋਕਾਂ ਨੇ ਕਿਹਾ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਕਾਮਯਾਬ ਹੋਏਗੀ ਕਿਉਂ ਕੇ ਅਜੇ ਸਰਕਾਰੀਆ ਦੀਆਂ ਇਸ ਤੋਂ ਪਹਿਲਾਂ ਆਈਆਂ ਸਾਰੀਆਂ ਫ਼ਿਲਮਾਂ ਹਿੱਟ ਗਈਆਂ ਹਨ।

