ਅਜ਼ਾਦ ਉਮੀਦਵਾਰ ਅਨੂਪਿੰਦਰ ਕੌਰ ਸੰਧੂ ਨੂੰ ਵੱਖ-ਵੱਖ ਪਿੰਡਾਂ ‘ਚ ਲੱਡੂਆਂ ਨਾਲ ਤੋਲਿਆ
ਪਟਿਆਲਾ 23 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਅਜ਼ਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਚੋਣ ਮੁਹਿਮ ਨੂੰ ਤੇਜ਼ ਕਰਦਿਆ ਦਰਜ਼ਨਾਂ ਪਿੰਡਾਂ ‘ਚ ਮੀਟਿੰਗਾਂ ਕੀਤੀਆ।
ਇਸ ਮੁਹਿਮ ਦੌਰਾਨ ਪਿੰਡ ਫਰੀਦਪੁਰ ਜੱਟਾਂ ਵਿਖੇ ਉਗੇ ਸਮਾਜ ਸੇਵਕ ਪਰਵਿੰਦਰ ਸਿੰਘ ਅਤੇ ਪਿੰਡ ਖਾਨਪੁਰ ਗੰਡਿਆਂ ਵਾਸੀਆਂ ਵਲੋਂ ਬੀਬੀ ਸੰਧੂ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਬੀਬੀ ਸੰਧੂ ਨੇ ਢੀਂਡਸਾ, ਖੇੜੀ ਗੰਡਿਆਂ, ਜੱਖੜਾਂ, ਭੱਦਕ, ਗਾਜੀਪੁਰ, ਅਮਰਦੀਪ ਕਲੋਨੀ, ਖੰਡੋਲੀ, ਮਾਂਗਪੁਰ, ਢਕਾਨਸੂ ਆਦਿ ਪਿੰਡਾਂ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਅਤੇ ਅਕਾਲੀ ਦਲ ਵਲੋਂ ਹਮੇਸ਼ਾਂ ਹੀ ਲੋਕਾਂ ਨੂੰ ਲੁੱਟਿਆ ਗਿਆ ਹੈ ਅਤੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕੀ ਰਿਵਾਇਤੀ ਪਾਰਟੀਆਂ ਤੋਂ ਦੁੱਖੀ ਹੋ ਕੇ ਯੋਗ ਅਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦਾ ਮੰਨ ਬਣਾ ਚੁੱਕੇ ਹਨ ਇਹ ਕਾਰਨ ਹੈ ਕਿ ਹਲਕਾ ਘਨੌਰ ਵਾਸੀ ਸਾਡੇ ਨਾਲ ਪੂਰੇ ਉਤਸਾਹ ਨਾਲ ਤੂਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਟਰੈਕਟਰ ਤੇ ਮੋਹਰ ਲਗਾ ਕੇ ਉਨ੍ਹਾਂ ਦੇ ਹੱਥ ਮਜਬੂਤ ਕਰਨ। ਇਸ ਮੌਕੇ ਰਣਧੀਰ ਸਿੰਘ ਪਹਿਰ, ਰੁਪਿੰਦਰ ਸਿੰਘ ਸੰਧੂ ਬਲਾਕ ਸੰਮਤੀ ਮੈਂਬਰ, ਜਸਵੰਤ ਸਿੰਘ ਪ੍ਰਧਾਨ, ਬਾਬਾ ਰਜਿੰਦਰ ਸਿੰਘ, ਗੁਰਮੇਲ ਸਿੰਘ ਸੂਬੇ., ਜਸਵਿੰਦਰ ਸਿੰਘ ਜੱਖੜਾ, ਸੁਖਵਿੰਦਰ ਸਿੰਘ , ਆਸੀ ਖਾਨ ਭੱਦਕ, ਜਸਵੀਰ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਭਾਗ ਸਿੰਘ, ਜਸਵਿੰਦਰ ਸਿੰਘ, ਪਿਆਰਾ ਸਿੰਘ, ਨੈਬ ਸਿੰਘ ਸਰਪੰਚ, ਹਰਦੀਪ ਸਿੰਘ ਪ੍ਰਧਾਨ ਗੁ. , ਕਰਤਾਰ ਸਿੰਘ ਨੰਬਰਦਾਰ, ਸੰਤ ਸਿੰਘ ਢਕਾਨਸੂ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਢਕਾਨਸੂ ਕਲਾਂ ਅਮਰਪਾਲ ਸਿੰਘ ਆਦਿ ਸਮਰਥਕ ਹਾਜ਼ਰ ਸਨ।

