ਪਟਿਆਲਾ ਪੁਲਿਸ ਨੇ ਨਾਕੇ ਦੌਰਾਨ 5 ਲੱਖ ਰੁਪਏ ਫੜੇ
ਪਟਿਆਲਾ, 23 ਜਨਵਰੀ (ਮਧੂਸਾਰ ਬਿਊਰੋ)
ਪਟਿਆਲਾ ਪੁਲਿਸ ਨੇ ਹਰਿਆਣਾ ਬਾਰਡਰ ਨਾਲ ਲਗਦੇ ਪਿੰਡ ਢਾਬੀ ਗੁੱਜਰਾਂ ਕੋਲ ਲਗਾਏ ਨਾਕੇ ‘ਤੇ ਜਾਂਚ ਦੌਰਾਨ 5 ਲੱਖ ਰੁਪਏ ਦੀ ਰਾਸ਼ੀ ਫੜੀ ਹੈ। ਇਸ ਰਾਸ਼ੀ ਨੂੰ ਜਾਂਚ ਲਈ, ਵਿਧਾਨ ਸਭਾ ਚੋਣ ਲਈ ਤਾਇਨਾਤ ਫਲਾਇੰਗ ਸਕੂਐਡ ਨੂੰ ਸਪੁੱਰਦ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ. ਪਟਿਆਲਾ ਸ਼੍ਰੀ ਐਸ. ਭੂਪਤੀ ਨੇ ਦੱਸਿਆ ਕਿ ਪਾਤੜਾਂ ਦੇ ਐਸ.ਐਚ.ਓ. ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਹਰਿਆਣਾ ਨੰਬਰ ਦੀ ਕਾਰ ਐਚ.ਆਰ. 26 ਏ.ਐਫ. 0235 ਨੂੰ ਰੋਕ ਕੇ ਜਾਂਚ ਕੀਤੀ ਤਾਂ 5 ਲੱਖ ਰੁਪਏ ਨਗਦ ਬਰਾਮਦ ਕੀਤੇ। ਉਹਨਾਂ ਨੇ ਇਹ ਰਾਸ਼ੀ ਫਲਾਇੰਗ ਸਕੂਐਡ ਦੇ ਹਵਾਲੇ ਜਾਂਚ ਲਈ ਸਪੁੱਰਦ ਕਰ ਦਿੱਤੀ।

