ਪੰਜਾਬਪਟਿਆਲਾ

ਹਿੰਦੁਸਤਾਨ ਸ਼ਕਤੀ ਸੈਨਾ ਦੇ ਮੁਖੀ ਪਵਨ ਗੁਪਤਾ ਵੱਲੋਂ ਚੋਣ ਘੋਸ਼ਣਾ ਪੱਤਰ ਜਾਰੀ

ਅੱਤਵਾਦ ਪੀੜਤ ਹਿੰਦੂਆਂ ਨੂੰ ਮੁਆਵਜ਼ਾ ਅਤੇ ਅਖਿਲ ਭਾਰਤੀ ਹਿੰਦੁ ਮੰਦਿਰ ਪ੍ਰਬੰਧਕ ਐਕਟ ਪਹਿਲ ਦੇ ਆਧਾਰ ਤੇ ਬਣਾਇਆ ਜਾਵੇਗਾ- ਪਵਨ ਗੁਪਤਾ
ਪਟਿਆਲਾ 24 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦਾ ਵਿਧਾਨ ਸਭਾ ਚੋਣਾ 2017 ਦਾ ਚੋਣ ਘੋਸ਼ਣਾ ਪੱਤਰ ਅੱਜ ਪਾਰਟੀ ਮੁਖੀ ਪਵਨ ਕੁਮਾਰ ਗੁਪਤਾ ਵੱਲੋਂ ਪਟਿਆਲਾ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਚੋਣ ਪ੍ਰਭਾਰੀ ਕ੍ਰਿਸ਼ਨ ਸ਼ਰਮਾ, ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਸ਼ਮਾਕਾਂਤ ਪਾਂਡੇ ਅਤੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਭਰਤ ਦੀਪ ਠਾਕੁਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜਿਨ•ਾਂ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਿਵ ਸੈਨਾ ਸ਼ੁਰੂ ਤੋਂ ਹੀ ਹਿੰਦੂ ਸਿੱਖ ਏਕਤਾ ਲਈ ਕਾਰਜ ਕਰਦੀ ਆ ਰਹੀ ਹੈ।

ਪਾਰਟੀ ਮੁਖੀ ਪਵਨ ਗੁਪਤਾ ਨੇ ਦੱਸਿਆ ਕਿ ਉਨ•ਾਂ ਦਾ ਮੁੱਖ ਮਕਸਦ ਅਖਿਲ ਭਾਰਤੀ ਹਿੰਦੁ ਮੰਦਿਰ ਪ੍ਰਬੰਧਕ ਐਕਟ ਨੂੰ ਪਹਿਲ ਦੇ ਆਧਾਰ ਤੇ ਬਣਾਉਣਾ ਅਤੇ ਅੱਤਵਾਦ ਪੀੜਤ ਹਿੰਦੂਆਂ ਦੇ ਪਰਿਵਾਰ ਨੂੰ ਮੁਆਵਜ਼ਾ ਦਲਾਨਾਂ ਹੋਵੇਗਾ। ਗੁਪਤਾ ਨੇ ਦੱਸਿਆ ਇਸ ਤੋਂ ਇਲਾਵਾ ਉਨ•ਾਂ ਵੱਲੋਂ ਸਿੱਖੀਆਂ ਅਤੇ ਸਿਹਤ ਸੁਵਿਧਾ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਸ਼ੇਸ਼ ਕਾਰਜ ਕੀਤੇ ਜਾਣਗੇ ਅਤੇ ਸਿੱਖਿਆਂ ਦੇ ਨਾਲੋਂ ਨਾਲ ਐਨ.ਸੀ.ਸੀ. ਦੀ ਪੜਾਈ ਲਾਜ਼ਮੀ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਸੂਬੇ ਚੋਂ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵੀ ਵਿਸ਼ੇਸ਼ ਤਰਾਂ ਦੀ ਸਕੀਮ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਪਾਰਟੀ ਪ੍ਰਭਾਰੀ ਕ੍ਰਿਸ਼ਨ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਚ ਸੂਬੇ ਚ ਵਿਕਾਸ ਦੇ ਨਾਂਅ ਤੇ ਲੋਕਾਂ ਨੂੰ ਸਿਵਾਏ ਝੂਠ ਦੇ ਕੁੱਝ ਨਹੀਂ ਦਿੱਤਾ ਤੇ ਹਿੰਦੂਆਂ ਦੀ ਰਾਖੀ ਦੀ ਗੱਲਾ ਕਰਨ ਵਾਲੀ ਭਾਜਪਾ ਦੀ ਸਰਕਾਰ ਵੱਲੋਂ ਕੇਂਦਰ ਚ ਹੋਣ ਦੇ ਬਾਵਜੂਦ ਸੂਬੇ ਦੇ ਹਿੰਦੂ ਸਮਾਜ ਲਈ ਕੁੱਝ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਬਰਸ ਦੇ ਹੋਏ ਉਨ•ਾਂ ਕਿਹਾ ਕਿ ਆਪ ਦਾ ਤਾਂ ਕਿਸੇ ਗੱਲ ਤੇ ਕੋਈ ਸਟੈਂਡ ਨਹੀਂ ਹੈ। ਉਨ•ਾਂ ਕਿਹਾ ਕਿ ਪਹਿਲਾ ਆਪ ਦੇ ਨੇਤਾਵਾਂ ਦਾ ਕਹਿਣਾ ਸੀ ਕਿ ਦਿੱਲੀ ਚ ਸਰਕਾਰ ਬਣਨ ਤੋਂ ਪਹਿਲਾ ਉਹ ਸੁਰੱਖਿਆ ਨ ਲੈਣ ਅਤੇ ਸਰਕਾਰੀ ਸਮਗਰੀ ਦੀ ਵਰਤੋਂ ਨਾ ਕਰਨ ਬਾਰੇ ਕਹਿੰਦੇ ਸੀ ਪਰ ਹੁਣ ਉਨ•ਾਂ ਵੱਲੋਂ ਪਹਿਲ ਦੇ ਆਧਾਰ ਤੇ ਇਨ•ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਰਾਕੇਸ਼ ਅਟਵਾਲ, ਰਾਜੇਸ਼ ਕੌਸ਼ਿਕ, ਰਵਿੰਦਰ ਸਿੰਗਲਾ, ਪਰਵੀਤ ਕਥੂਰੀਆ, ਸੁਧੀਰ ਕੌਸ਼ਿਕ, ਪਵਨ ਸਡਾਨਾ, ਪਰਮੀਤ ਪਾਲ ਕਥੂਰੀਆ, ਅਮਰਜੀਤ ਬੰਟੀ ਸਮੇਤ ਵੱਡੀ ਗਿਣਤੀ ਚ ਪਾਰਟੀ ਦੇ ਆਗੂ ਹਾਜ਼ਰ ਰਹੇ।

Leave a Reply

Your email address will not be published. Required fields are marked *