ਪਟਿਆਲਾ

ਸੰਧੂ ਪਰਿਵਾਰ ਡੱਟਿਆ ਚੋਣ ਪ੍ਰਚਾਰ ‘ਚ ਪਤੀ ‘ਤੇ ਪੁੱਤਰ ਨੇ ਮੰਗੀਆਂ ਵੋਟਾਂ

ਘਨੌਰ 24 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਘਨੌਰ ਤੋਂ ਸਵ: ਜਸਦੇਵ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਅਕਾਲੀ ਦਲ ਤੋਂ ਨਾਤਾ ਤੌੜ ਕੇ ਅਜ਼ਾਦ ਉਮੀਦਵਾਰ ਬੀਬੀ ਅਨੂਪਿੰਦਰ ਕੌਰ ਸੰਧੂ ਜੇ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਵੀ ਸਨ ਅਜ਼ਾਦ ਤੌਰ ਤੇ ਚੋਣ ਲੜ ਰਹੇ ਹਨ, ਜਿੰਨਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਭਖਾਉਣ ਲਈ ਪੂਰਾ ਸੰਧੂ ਪਰਿਵਾਰ ਹਲਕੇ ‘ਚ ਡੱਟਿਆ ਹੋਇਆ ਹੈ।

ਉਹਨਾਂ ਦੇ ਪਤੀ ਐਸ ਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਸੰਭੂ ਆਦਿ ਪਿੰਡਾਂ ‘ਚ ਭਖਵੀਆਂ ਮੀਟਿੰਗਾਂ ਕਰ ਬੀਬੀ ਸੰਧੂ ਦੇ ਹੱਕ ਡੱਟਣ ਲਈ ਲੋਕਾਂ ਨੂੰ ਅਪੀਲ ਕੀਤੀ, ਉਨ੍ਹਾਂ ਕਿਹਾ ਅੱਜ ਹਲਕਾ ਘਨੌਰ ਦੇ ਲੋਕ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮੂੰਹ ਨਹੀਂ ਲਾ ਰਹੇ ਕਿਉਂਕਿ ਪਿਛਲੇ ਸਮੇਂ ਦੌਰਾਨ ਸੰਧੂ ਪਰਿਵਾਰ ਵੱਲੋਂ ਹਲਕੇ ‘ਚ ਨਿਭਾਈ ਸੇਵਾ ਦਾ ਹਲਕਾ ਵਾਸੀ ਅੱਜ ਵੀ ਪੂਰਾ ਸਤਿਕਾਰ ਕਰਦੇ ਹਨ। ਇਸੇ ਤਰ੍ਹਾਂ ਬੀਬੀ ਸੰਧੂ ਦੇ ਬੇਟੇ ਸਰਤਾਜ਼ ਸਿੰਘ ਸੰਧੂ ਵੱਲੋਂ ਅਲੰਮਦੀਪੁਰ, ਨਸੀਰਪੁਰ, ਸ਼ੀਲ ਆਦਿ ਪਿੰਡਾਂ ‘ਚ ਘਰ-ਘਰ ਜਾ ਕੇ ਅਪਣੀ ਮਾਤਾ ਲਈ ਵੋਟਾ ਮੰਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਉਹ ਸੰਧੂ ਪਰਿਵਾਰ ਨੂੰ ਮੌਕਾ ਦੇਣ ਤਾਂ ਜੋ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਦਾਰ ਤੇ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਸਰਪੰਚ ਤਖਤੂਮਾਜਰਾ, ਕੁਲਵਿੰਦਰ ਸਿੰਘ ਬੱਠਲੀ, ਧਰਮਿੰਦਰ ਸਿੰਘ ਬੱਠਲੀ, ਅਮਰੀਕ ਸਿੰਘ ਬਪਰੌਰ, ਗੁਰਮੀਤ ਕੌਰ ਮਹਿਲਾ ਮੰਡਲ ਪ੍ਰਧਾਨ, ਬਾਜ ਸਿੰਘ ਬਪਰੌਰ, ਜਗਮੋਹਨ ਸਿੰਘ, ਮੁਖਤਿਆਰ ਸਿੰਘ , ਸਮਸ਼ੇਰ ਸਿੰਘ, ਸੁਰਜੀਤ ਸਿੰਘ ਚੋਹਾਨਸੁਰਜਨ ਸਿੰਘ ਸ਼ੀਲ, ਬਿੱਟੂ ਚੱਪੜ੍ਹ, ਤਾਰੂ ਸਰਪੰਚ, ਦੇਵੀ ਲਾਲ, ਸਲੀਮ ਖਾਨ ਅਲਾਮਦੀਪੁਰ, ਅਮਨਦੀਪ ਸਿੰਘ ਮਾਣਾ, ਗਗਨਦੀਪ ਸਿੰਘ ਯੂਥ ਆਗੂ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਇਕਬਾਲ ਸਿੰਘ ਕਾਮਰੇਡ ਹਾਜ਼ਰ ਸਨ।

Leave a Reply

Your email address will not be published. Required fields are marked *