ਪੰਜਾਬ

ਨਗਰ ਕੋਸਲ ਸਨੋਰ ਜਨਰਲ ਹਾਊਸ ਵੱਲੋਂ ਤਿੰਨ ਕਰੋੜ ਰੁਪਏ ਦੇ ਵਿਕਾਸ ਕਾਰਜਾਂ ‘ਤੇ ਲੱਗੀ ਮੋਹਰ

ਪਟਿਆਲਾ 5 ਜੁਲਾਈ (ਮਧੂਸਾਰ ਬਿਊਰੋ) ਨਗਰ ਕੋਸਲ ਸਨੋਰ ਦੇ ਜਨਰਲ ਹਾਊਸ ਨੇ 3 ਕਰੋੜ ਰੁਪਏ ਵਿਕਾਸ ਕਾਰਜਾਂ ਤੇ ਸਰਬਸੰਮਤੀ ਨਾਲ ਮੋਹਰ ਲਗਾ ਦਿਤੀ ਹੈ। ਹਾਊਸ ਨੇ ਦਰਜਨ ਤੋਂ ਵੱਧ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਹਨ।
ਕੌਸਲ ਦੇ ਪ੍ਰਧਾਨ ਇੰਦਰ ਸਿੰਘ ਛਿੰਦੀ ਦੇ ਛੁੱਟੀ ਤੇ ਚਲਦੀਆਂ ਕਾਰਜਕਾਰੀ ਪ੍ਰਧਾਨ ਭਾਰਤ ਗੋਈਲ ਦੀ ਅਗਵਾਈ ਵਿਚ ਹੋਏ ਇਸ ਹਾਊਸ ਵਿਚ ਵਿਸੇਸ ਤੋਰ ਤੇ ਹਲਕਾ ਸਨੋਰ ਦੇ ਅਕਾਲੀ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ, ਕਾਰਜ ਸਾਧਕ ਅਫਸਰ ਰਾਕੇਸ਼ ਕੁਮਾਰ ਅਰੋੜਾ ਸਮੇਤ 10 ਕੋਸਲਰਾਂ ਨੇ ਭਾਗ ਲਿਆ। ਹਾਊਸ ਨੇ ਫੈਸਲਾ ਕੀਤਾ ਹੈ ਕਿ ਸਨੌਰ ਬੱਸ ਸਟੈਂਡ ਵਿਖੇ ਲੱਗੇ ਪਿੱਪਲ ਦੀ ਦੇਖਭਾਲ ਕਰਨ ਲਈ ਬ੍ਰਹਮਕੁਮਾਰੀ ਰਾਜਯੋਗ ਉਨ੍ਹਾਂ ਨੂੰ ਇੱਕ ਸਾਲ ਲਈ ਦੇ ਦਿੱਤਾ ਗਿਆ ਹੈ

ਤਾਂ ਜੋ ਇਸ ਨੂੰ ਸੁੰਦਰ ਬਣਾ ਸਕਣ। ਨਗਰ ਕੌਂਸਲ ਸਨੌਰ ਦੀ ਅਧੂਰੀ ਪਈ ਬਿਲਡਿੰਗ ਦਾ ਕੰਮ ਪੂਰਾ ਕਰਨ ਲਈ ਨਗਰ ਕੌਂਸਲ ਕੋਲ 58 ਲੱਖ 6 ਹਜਾਰ ਰੁਪਏ ਪਏ ਹਨ ਇਸ ਨਾਲ ਕੰਮ ਸ਼ੁਰੂ ਕੀਤਾ ਜਾਵੇਗਾ ਪਰ ਇਸ ਨੂੰ ਪੂਰਾ ਕਰਨ ਲਈ 70.26 ਲੱਖ ਰੁਪਏ ਖਰਚ ਆਉਣਾ ਹੈ। ਹਾਊਸ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਇਸ ਦਫ਼ਤਰ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹ ਕੰਮ ਪੂਰਾ ਕਰ ਦਿੱਤਾ ਜਾਵੇ। ਨਗਰ ਕੌਂਸਲ ਸਨੌਰ ਵਲੋਂ ਕਿਰਾਏ ‘ਤੇ ਦਿੱਤੇ ਪਲਾਟਾਂ ਉਪੱਰ ਸਿੰਕਜਾ ਕਸਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਪਿਛਲੇ 45 ਸਾਲਾਂ ਤੋਂ ਕਈ ਲੋਕਾਂ ਨੂੰ ਨਗਰ ਕੌਂਸਲ ਸਨੌਰ ਵਲੋਂ ਕਿਰਾਏ ਦੇ ਉਪੱਰ ਪਲਾਟ ਦਿੱਤੇ ਹੋਏ ਸਨ ਪਰ ਕਿਰਾਏ ਉਨ੍ਹਾਂ ਤੋਂ ਘੱਟ ਮਿਲਣ ਕਰਕੇ ਕੋਈ ਕਮਾਈ ਨਗਰ ਕੌਂਸਲ ਨੂੰ ਨਹੀਂ ਹੋ ਰਹੀ। ਲੋਕਾਂ ਵਲੋਂ ਕਿਰਾਏ ਦੀ ਜਮੀਨ ਤੇ ਕਮਰਸ਼ੀਅਲ ਦੁਕਾਨਾਂ ਲੋਕਾਂ ਵਲੋਂ ਬਣਾ ਦਿੱਤੀਆ ਗਈਆਂ ਹਨ ਅਤੇ ਮੋਟਾ ਕਿਰਾਇਆ ਲੋਕਾਂ ਤੋਂ ਲਿਆ ਜਾ ਰਿਹਾ ਹੈ। ਇਹ ਸੰਬਧੀ ਹੁਣ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਜਿਹੜਾ ਇਸਦਾ ਪੂਰਾ ਲੇਖਾ ਜੋਖਾ ਨਗਰ ਕੌਂਸਲ ਸਨੌਰ ਵਿਖੇ ਦੋ ਮਹੀਨੇ ਨੂੰ ਰਿਪੋਰਟ ਜਾਰੀ ਕਰਨਗੇਂ ਤਾਂ ਜੋ ਇਨਾਂ ਤੋ ਸਖਤੀ ਨਾਲ ਨਵੇਂ ਰੇਟਾਂ ਤਹਿਤ ਕਾਰਵਾਹੀ ਹੋਵੇਗੀ। ਇਸ ਤਰਾਂ ਨਿਊ ਵਿਸ਼ਵਕਰਮਾ ਕਮੇਟੀ ਹਾਲ ਸੈਂਟਰ ਸਨੌਰ ਵਿਖੇ ਮੋਬਾਈਲ ਟਾਵਰ ਲਗਾਉਣ ਦਾ ਮਤਾ ਪਾਇਆ ਗਿਆ ਸੀ ਪਰ ਇਹ ਰਿਹਾਇਸ਼ੀ ਇਲਾਕਾ ਹੋਣ ਕਰਕੇ ਇਸ ਮਤੇ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਤੇ 3 ਹੋਰ ਮਤਿਆਂ ਨੂੰ ਪੈਡਿੰਗ ਕਰ ਦਿਤਾ ਹੈ। ਇਸ ਮੋਕੇ 15 ਕੋਸਲਰਾਂ ਵਿਚੋ 6 ਕੋਸਲਰਾਂ ਨੇ ਭਾਜਪਾ ਦੇ ਸੀਨੀਅਰ ਕੋਸਲਰ ਹਰਜਿੰਦਰ ਸਿੰਘ ਹਰੀਕਾ ਦੀ ਅਗਵਾਈ ਵਿਚ ਹਾਊਸ ਦਾ ਬਾਈਕਾਟ ਕਰਕੇ ਆਪਣੀ ਵੱਖਰੀ ਮੀਟਿੰਗ ਕੀਤੀ , ਇਸ ਮੀਟਿੰਗ ਵਿਚ ਸੁਨੀਤਾ ਦੇਵੀ , ਵੀਨਾ ਦੇਵੀ , ਬਲਦੇਵ ਕੁਮਾਰ, ਚਰਨਜੀਤ ਸਿੰਘ, ਨਵੀਤਾ ਦੇਵੀ ਸਾਮਲ ਹੋਏ । ਇਹ ਕੋਸਲਰ ਅੱਜ ਸਵੇਰ ਦੋ ਹੀ ਨਗਰ ਕੋਸਲ ਦੇ ਦਫਤਰ ਹੀ ਨਹੀ ਆਏ। ਇਸ ਮੋਕੇ ਹਰਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਲੰਘੇ 10 ਸਾਲਾਂ ਤੋ ਨਗਰ ਕੋਸਲ ਵਿਚ ਘਪਲੇ ਹੋ ਰਹੇ ਹਨ। ਇਥੋ ਤੱਕ ਕਿ ਮੀਤ ਪ੍ਰਧਾਨ ਦਾ ਸਮਾਂ ਪੂਰਾ ਕਰ ਚੁੱਕੇ ਪ੍ਰੀਤਮ ਸਿੰਘ ਦੀ ਨੇਮ ਪਲੇਟ ਵੀ ਕੋਸਲ ਦੇ ਅਧਿਕਾਰੀਆਂ ਵਲੋ ਨਹੀ ਉਤਾਰੀ ਜਾ ਰਹੀ ਤੇ
ਇਹ ਚੋਣ ਪੈਡਿੰਗ ਹੈ । ਉਹਨਾਂ ਕਿਹਾ ਕਿ ਸਨੋਰ ਦੇ ਲੋਕਾਂ ਦੀਆਂ ਸੱਮਸਿਆਵਾਂ ਵੱਲ ਧਿਆਨ ਹੀ ਨਹੀ ਦਿਤਾ ਜਾ ਰਿਹਾ ਹੈ। ਹਰੀਕਾ ਨੇ ਦਾਅਵਾ ਕੀਤਾ ਕਿ ਉਹ ਸਬੂਤਾਂ ਸਮੇਤ ਕੋਸਲ ਦੇ ਘਪਲਿਆਂ ਦਾ ਪਰਦਾ ਪਾਸ ਕਰਨਗੇ।

Leave a Reply

Your email address will not be published. Required fields are marked *