ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੀਤਾ ਚੋਣ ਮਨੋਰਥ ਪੱਤਰ ਜਾਰੀ

ਬੰਦ ਹੋਏ ਅਦਾਰਿਆਂ ਨੂੰ ਮੁੜ ਸ਼ੁਰੂ ਕਰਕੇ ਸਿੱਖ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ : ਸਰਨਾ ਭਰਾ
ਨਵੀ ਦਿੱਲੀ 16 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ 26 ਫਰਵਰੀ 2017 ਨੂੰ ਹੋ ਰਹੀਆ ਚੋਣਾਂ ਨੂੰ ਮੁੱਖ ਰੱਖ ਕੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤੀ ਜਿਸ ਵਿੱਚ ਧਰਮ ਪ੍ਰਚਾਰ ਨੂੰ ਪਹਿਲ ਦੇਣ, ਪਤਿਤਪੁਣੇ ਨੂੰ ਠੱਲ ਪਾਉਣ, ਬਾਦਲ ਦਲ ਵੱਲੋ ਬੰਦ ਕੀਤੀਆ ਵਿਦਿਅਕ ਸੰਸਥਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਿੱਕ ਸਿੱਖ ਯੂਨੀਵਰਸਿਟੀ ਸਥਾਪਤ ਕਰਨ ਦਾ ਵਰਗੇ ਪ੍ਰਮੁੱਖ ਵਾਅਦੇ ਕੀਤੇ ਹਨ ਜਿਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀ ਵਚਨਬੱਧਤਾ ਦੁਹਰਾ ੀ ਗ ੀ ਹੈ।

ਪੱਤਰਕਾਰ ਸੰਮੇਲਨ ਦੌਰਾਨ ਆਪਣੇ ਵੱਖ ਹਲਕਿਆ ਤੋ ਉਮੀਦਵਾਰਾਂ ਦਾ ਹਾਜਰੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਸਮੇ ਦੌਰਾਨ ਗੁਰੂ ਦੀ ਗੋਲਕ ਨੂੰ ਬਾਦਲ ਦਲ ਵਾਲਿਆ ਨੇ ਘੁਣ ਵਾਂਗ ਖਾਂਦਾ ਹੈ ਤੇ ਇਸ ਵੇਲੇ ਦਿੱਲੀ ਕਮੇਟੀ ਦਾ ਖਜ਼ਾਨਾ ਪੂਰੀ ਤਰ੍ਹਾ ਖਾਲੀ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਗੋਲਕ ਨੂੰ ਅਮਰਵੇਲ ਵਾਂਗ ਲੱਗੇ ਬਾਦਲ ਦਲ ਵਾਲੇ ਉਹ ਐਫ.ਡੀ.ਆਰਜ਼ ਵੀ ਹਜ਼ਮ ਕਰ ਗ ੇ ਹਨ ਜਿਹੜੀਆ ਉਹਨਾਂ ਨੇ ਆਪਣੇ ਸੇਵਾ ਕਾਰਜ ਸਮੇ 123 ਕਰੋੜ ਦੀਆ ਿਕੱਠੀਆ ਕੀਤੀਆ ਸਨ। ਉਹਨਾਂ ਕਿਹਾ ਕਿ ਇਕ ਸਵਾ ਕਰੋੜ ਦੀ ਐਫ.ਡੀ ਇਨ੍ਹਾਂ ਦੀਆ ਅੱਖਾਂ ਤੋ ਬੱਚ ਕੇ ਪਾਸੇ ਲੱਗੀ ਰਹਿ ਗਈ ਸੀ ਤੇ ਉਹ ਜੀ. ਕੇ. ਤੇ ਸਿਰਸਾ ਬੀਤੇ ਕਲ੍ਹ ਕੱਢਵਾ ਕੇ ਲੈ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਕੋਈ ਵਪਾਰਕ ਅਦਾਰਾ ਨਹੀ ਸਗੋ ਸੇਵਾ ਵਾਲਾ ਅਦਾਰਾ ਹੈ ਜਿਸ ਨੂੰ ਸੇਵਾ ਭਾਵਨਾ ਨਾਲ ਹੀ ਚਲਾ ਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਧਰਮ ਪ੍ਰਚਾਰ ਨੂੰ ਪ੍ਰਫੁਲਤ ਕਰਨ ਅਤੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਤਰਤੀਬਵਾਰ ਕਰਨ ਲਈ ਇਕ ਸਿੱਖ ਵਿਦਵਾਨਾਂ, ਬੁੱਧੀਜੀਵੀਆ ਤੇ ਪੰਥਕ ਵਿਚਾਰਧਾਰਾ ਰੱਖਣ ਵਾਲੇ ਪ੍ਰੋਫੈਸਰਾਂ ਦਾ ਿੱਕ ਬੋਰਡ ਸਥਾਪਤ ਕੀਤਾ ਜਾਵੇਗਾ, ਧਰਮ ਪ੍ਰਚਾਰ ਲ ੀ ਕਥਾਕਾਰਾਂ, ਪ੍ਰਚਾਰਕਾਂ ਤੇ ਹੋਰ ਗੁਰੂਬਾਣੀ ਦੀਆ ਭਰਪੂਰ ਜਾਣਕਾਰੀ ਰੱਖਣ ਵਾਲੀਆ ਸ਼ਖਸ਼ੀਅਤਾਂ ਦੀਆ ਅਮੁੱਲ ਸੇਵਾਵਾਂ ਲ ੀਆ ਜਾਣਗੀਆ ਅਤੇ ਨੌਜਵਾਨ ਦੇ ਚੇਤਨਾ ਕੈਂਪ ਲਗਾ ੇ ਜਾਣਗੇ। ਉਹਨਾਂ ਕਿਹਾ ਕਿ ਿਸੇ ਤਰ੍ਹਾ ਹੀ ਧਰਮ ਪ੍ਰਚਾਰ ਲਈ ਇਕ ਆਫ. ਐਮ. ਰੇਡੀਉ ਵੀ ਸ਼ੁਰੂ ਕੀਤਾ ਜਾਵੇਗਾ ਜਿਥੋ ਪੰਥਕ ਵਿਦਵਾਨਾਂ ਦੇ ਵਿਚਾਰ , ਗੁਰਬਾਣੀ ਦੀ ਕਥਾ ਤੇ ਕੀਤਰਨ ਸੰਗਤਾਂ ਨੂੰ ਸਰਵਣ ਕਰਵਾ ਿਆ ਜਾਵੇਗਾ।
ਉਹਨਾਂ ਕਿਹਾ ਕਿ ਅੱਜ ਸਿੱਖਾਂ ਨੂੰ ਸਿਰ ਦੇਣ ਦੀ ਲੋੜ ਨਹੀ ਸਗੋ ਸਿਰ ਵਰਤਣ ਦੀ ਲੋੜ ਹੈ ਅਤੇ ਦਿੱਲੀ ਕਮੇਟੀ ਸਿੱਖ ਸਿਰਾਂ ਨੂੰ ਵਿਸ਼ਵ ਪੱਧਰ ਦੇ ਹਾਣ ਦਾ ਬਣਾਉਣ ਲ ੀ ਵਿਦਿਅਕ ਸੰਸਥਾਵਾਂ ਦਾ ਆਧੁਨਿਕੀਕਰਨ ਕਰੇਗੀ। ਜਿਹੜੇ ਅਦਾਰੇ ਪਿਛਲੇ ਸਮੇਂ ਦੌਰਾਨ ਬੰਦ ਹੋ ਗ ੇ ਹਨ ਉਹਨਾਂ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਿੱਕ ਸਿੱਖ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਮੇਟੀ ਮੁਲਾਜ਼ਮਾਂ ਦੀਆ ਮੁਸ਼ਕਲਾਂ ਨੂੰ ਉਹ ਭਲੀਭਾਂਤ ਸਮਝਦੇ ਹਨ ਅਤੇ ਸੇਵਾ ਸੰਭਾਲਦਿਆ ਹੀ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ। ਕਮੇਟੀ ਦੇ ਮੁਲਾਜਮਾਂ ਦੇ ਦੋ ਬੱਿਚਆ ਦੀ ਫੀਸ ਵਿਦਿਅਕ ਅਦਾਰਿਆ ਵਿੱਚੋ ਮੁਆਫ ਹੋਵੇਗੀ ਤੇ ਤੀਸਰੇ ਕੋਲੋ ਸਿਰਫ ਅੱਧੀ ਫੀਸ ਹੀ ਵਸੂਲੀ ਜਾਵੇਗੀ। ਉਹਨਾਂ ਕਿਹਾ ਕਿ ਸਟਾਫ ਨੂੰ ਉੱਚ ਪਾਏ ਦੀਆ ਵਰਦੀਆ ਦਿੱਤੀਆ ਜਾਣਗੀਆ ਜਿਹਨਾਂ ਦੀ ਧੁਆਈ ਤੇ ਸਫਾਈ ਵੀ ਕਮੇਟੀ ਆਪਣੇ ਖਰਚੇ ਤੇ ਹੀ ਕਰੇਗੀ। ਬੇਰੁਜ਼ਗਾਰ ਲੜਕੇ ਲੜਕੀਆ ਨੂੰ ਰੁਜਗਾਰ ਦਿਵਾਉਣ ਲਈ ਇਕ ਪ੍ਰਭਾਵਸ਼ਾਲੀ ਰੁਜਗਾਰ ਕੇਂਦਰ ਖੋਹਲਿਆ ਜਾਵੇਗਾ ਜਿਸ ਵਿੱਚ ਉਹਨਾਂ ਸਾਬਕਾ ਮੁਲਾਜਮਾਂ ਦੀਆ ਸੇਵਾਵਾਂ ਲ ੀਆ ਜਾਣਗੀਆ ਜਿਹੜੇ ਪਲੇਸਮੈਂਟ ਦੀ ਭਰਪੂਰ ਜਾਣਕਾਰੀ ਰੱਖਦੇ ਹੋਣਗੇ। ਸਰਕਾਰੀ ਅਰਧ ਸਰਕਾਰੀ ਤੇ ਪ੍ਰਾ ੀਵੇਟ ਅਦਾਰਿਆ ਨੌਕਰੀਆ ਦਿਵਾਉਣ ਲ ੀ ਪਲੇਸਮੈਂਟ ਕਮੇਟੀ ਆਪਣਾ ਯੋਗਦਾਨ ਪਾਵੇਗੀ।
ਉਹਨਾਂ ਕਿਹਾ ਕਿ ਅੱਜ ਸਮਾਜਿਕ ਬੁਰਾਈਆਂ ਵੱਧਣਾ ਚਿੰਤਾ ਦਾ ਵਿਸ਼ਾ ਹੈ ਤੇ ਦਹੇਜ ਸਭ ਤੋ ਵੱਡੀ ਸਮਾਜਿਕ ਬੁਰਾ ੀ ਹੈ ਜਿਸ ਨੂੰ ਠੱਲ ਪਾਉਣ ਅਤੇ ਿਸ ਮੱਕਡਜਾਲ ਜਾਲ ਵਿੱਚੋ ਕੱਢਣ ਲ ੀ ਕਥਾਵਚਾਕਾਂ ਦੀਆ ਵਿਸ਼ੇਸ਼ ਸੇਵਾਵਾਂ ਲ ੀਆ ਜਾਣਗੀਆ ਅਤੇ ਗੁਰੂਦੁਆਰਿਆ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਦੇ ਅਨੰਦ ਕਾਰਜ ਕਰਨਗੇ ਉਹਨਾਂ ਦਾ ਸਾਰਾ ਰੋਟੀ ਪਾਣੀ ਦਾ ਖਰਚਾ ਕਮੇਟੀ ਵੱਲੋ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਸਿੱਖ ਕੌਮ ਦੀ ਚੜਦੀ ਕਲਾ ਲ ੀ ਅਰਦਾਸ ਕਰਦੇ ਹਨ ਪਰ ਵਾਅਦਾ ਕਰਦੇ ਹਨ ਕਿ ਜੇਕਰ ਕਿਸੇ ਸਿੱਖ ਪਰਿਵਾਰ ਨਾਲ ਕੋ ੀ ਅਣਹੋਣੀ ਵਾਪਰਦੀ ਹੈ ਉਸ ਦੀ ਆਰਥਿਕ ਮਦਦ ਕੀਤੀ ਜਾਵੇਗੀ।
ਕੌਮੀ ਖੇਤਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਬੀ ਜਿਸ ਵਿੱਚ ਸਿੱਖਾਂ ਨੂੰ ਕੇਸਧਾਰੀ ਹਿੰਦੂ ਦੱਸਿਆ ਗਿਆ ਹੈ ਨੂੰ ਸੰਵਿਧਾਨ ਵਿੱਚੋ ਰੱਦ ਕਰਾਉਣ ਅਤੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਾਉਣ ਲ ੀ ਕਮੇਟੀ ਕਨੂੰਨੀ ਤੇ ਰਾਜਨੀਤਕ ਯਤਨ ਕਰੇਗੀ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋ ਤੱਕ ਿਸ ਮੋਰਚਾ ਫਤਹਿ ਨਹੀ ਹੋ ਜਾਂਦਾ। ਉਹਨਾਂ ਕਿਹਾ ਕਿ ਉਹਨਾਂ ਨੇ ਸਿੱਖਾਂ ਦੀ ਕਾਲੀ ਸੂਚੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕਰਵਾ ਕੇ ਲੱਗਪੱਗ ਖਤਮ ਕਰਵਾ ਦਿੱਤੀ ਸੀ ਪਰ ਬਾਦਲ ਦਲੀਆ ਨੇ ਿਸ ਵਿੱਚ ਫਿਰ ਵਾਧਾ ਕਰਵਾ ਦਿੱਤਾ ਹੈ ਅਤੇ ਉਹ ਭਰੋਸਾ ਦਿਵਾਉਦੇ ਹਨ ਕਿ ਿਸ ਕਾਲੀ ਸੂਚੀ ਨੂੰ ਖਤਮ ਕਰਵਾ ਿਆ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਚੈਂਬਰ ਆਫ ਕਾਮਰਸ ਸਥਾਪਤ ਕੀਤਾ ਜਾਵੇਗਾ ਤੇ ਦਿੱਲੀ ਸਿੱਖ ਐਟਰਪਰਾ ੀਜ਼ਜ਼ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ। ਦਿੱਲੀ ਦੇ ਹਰ ਸਿੱਖ ਦੀ ਸਿਹਤਯਾਬੀ ਲ ੀ ਮੈਡੀਕਲ ਸਹੂਲਤ ਮੁੜ ਆਰੰਭ ਕੀਤੀ ਜਾਵੇਗੀ ਜਿਹੜੀ ਬਾਦਲ ਦਲੀਆ ਨੇ ਬੰਦ ਕਰ ਦਿੱਤੀ ਸੀ । ਸ੍ਰੀ ਗੁਰੂ ਹਰਕਿਸ਼ਨ ਮੈਡੀਕਲ ਸੈਂਟਰ ਦੇ ਕਾਰਜਾਂ ਨੂੰ ਨਵੇਂ ਸਿਰੇ ਅਜਿਹੇ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਕੋ ੀ ਹੋਰ ਕਮੇਟੀ ਿਸ ਨੂੰ ਬੰਦ ਕਰਨ ਦੀ ਹਿੰਮਤ ਨਾ ਜੁਟਾ ਸਕੇ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਿਸਤਰੀਆ ਲ ੀ ਘੱਟੋ ਘੱਟ 10 ਫੀਸਦੀ ਸੀਟਾਂ ਰਾਖਵੀਆ ਕਰਨ ਲ ੀ ਕਾਰਜਕਾਰਨੀ ਕਮੇਟੀ ਵਿੱਚ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ਪਹਿਲਾਂ ਦੀ ਤਰ੍ਹਾ ਜਾਰੀ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਹਿਲਾਂ ਤੋ ਹੀ ਨਨਕਾਣਾ ਸਾਹਿਬ ਤੇ ਡੇਰਾ ਸਾਹਿਬ ਦੀ ਸੇਵਾ ਕਰਵਾ ਰਿਹਾ ਹੈ।
ਨਵੰਬਰ 1984 ਸਮੇਂ ਸਿੱਖਾਂ ਦੀ ਹੋ ੀ ਨਸ਼ਲ ਕੁਸ਼ੀ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲ ੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਚਨਬੱਧ ਹੈ ਅਤੇ ਭਵਿੱਖ ਵੀ ਯਤਨ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਨਵੰਬਰ 2007 ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਕੋਲੋ ਸਾਰੇ ਦਸਤਾਵੇਜ਼ ਮੰਗ ਕੇ ਲੈ ਲ ੇ ਸਨ ਅਤੇ ਕੇਸਾਂ ਦੀ ਖੁਦ ਪੈਰਵਾ ੀ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਕੁਝ ਵੀ ਨਹੀ ਹੋ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ 1984 ਦੇ ਪੀੜਤਾਂ ਲ ੀ ਆਰਥਿਕ ਪੈਕਜ ਦਿਵਾਉਣ ਲ ੀ ਸੰਘਰਸ਼ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖ ਸੰਗਤ ਬਹੁਤ ਸੂਝਵਾਨ ਤੇ ਗੁਰੂ ਗ੍ਰੰਥ ਕੇ ਗੁਰੂ ਪੰਥ ਨੂੰ ਪੂਰੀ ਤਰ੍ਹਾ ਸਮੱਰਪਿੱਤ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਗੋਲਕ ਦੇ ਲੁਟੇਰਿਆ ਨੂੰ ਭਾਂਜ ਦੇ ਕੇ ਿੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਸੇਵਾ ਮੌਕਾ ਦਿੱਤਾ ਜਾਵੇ ਤਾਂ ਗੁਰੂ ਘਰ ਦਾ ਸੇਵਾ ਨੂੰ ਗੁਰੂ ਆਸ਼ੇ ਅਨੁਸਾਰ ਜਾਰੀ ਰੱਖਿਆ ਜਾ ਸਕੇ। ਿਸ ਮੌਕੇ ਪਰਮਜੀਤ ਸਿੰਘ ਬਖਸ਼ੀ, ਜਸਪਾਲ ਸਿੰਘ, ਵੱਸਣ ਸਿੰਘ, ਐਡਵੋਕੇਟ ਬੀਰ ਿੰਦਰ ਸਿੰਘ, ਰਾਜਿੰਦਰ ਸਿੰਘ , ਸੁਖਵਿੰਦਰ ਸਿੰਘ ਆਦਿ ਬਾਦਲ ਦਲ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਤੇ ਸ੍ਰ ਪਰਮਜੀਤ ਸਿੰਘ ਸਰਨਾ ਨੇ ਜੈਕਾਰਿਆ ਦੀ ਗੂੰਜ ਵਿੱਚ ਉਹਨਾਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *