ਵੀ.ਐਮ.ਡੀ. ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਵੈਟਰਨਰੀ ਡਾਕਟਰ!
ਏ.ਡੀ.ਸੀ. ਪਟਿਆਲਾ ਨੇ ਜਾਰੀ ਕੀਤੇ ਇਨਕੁਆਰੀ ਦੇ ਹੁਕਮ
ਪਟਿਆਲਾ, 16 ਫਰਵਰੀ (ਮਧੂਸਾਰ ਬਿਊਰੋ)
ਵੀ.ਐਮ.ਡੀ. ਦਲ ਦੇ ਸੇਵਾਦਾਰ ਇਕ ਬੂਰੀ ਤਰ੍ਰਾ ਨਾਲ ਜਖਮੀ ਕੁੱਤੇ ਦੇ ਬੱਚੇ ਨੂੰ ਜਾਨਵਰਾਂ ਦੇ ਹਸਪਤਾਲ ਪਿੱਛੇ ਮੋਦੀ ਕਾਲਜ ਪਟਿਆਲਾ ਤਕਰੀਬਨ ਸ਼ਾਮ 7 ਵਜੇ ਲੈ ਕੇ ਪਹੁੰਚੇ ਪਰ ਮੌਕੇ ਤੇ ਵੈਟਨਰੀ ਡਾਕਟਰ ਹਸਪਤਾਲ ਵਿਚ ਮੌਜੂਦ ਨਹੀਂ ਸਨ ਤਾਂ ਚਪੜਾਸੀ ਤੋਂ ਪਤਾ ਲੱਗਿਆ ਕਿ ਡਾ. ਪਰਮਜੀਤ ਸਿੰਘ ਦੀ ਡਿਊਟੀ ਹੈ ਪਰ ਉਹ ਡਿਊਟੀ ਤੋਂ ਗੈਰ ਹਾਜ਼ਰ ਹਨ ਤਾਂ ਉਨਾਂ ਨੂੰ ਫੋਨ ਕਰਕੇ ਬੁਲਾਉਣ ਤੇ ਵੀ ਉਨ੍ਹਾਂ ਨੇ ਆਉਣ ਤੋਂ ਮਨ੍ਹਾਂ ਕਰ ਦਿੱਤਾ।
ਇੱਥੋਂ ਤੱਕ ਕਿ ਡਾ. ਪਰਮਜੀਤ ਵਲੋਂ ਬਾਦ ਵਿਚ ਵੀ.ਐਮ.ਡੀ ਦੇ ਹੈਲਪਲਾਈਨ ਨੰਬਰ 9815030006 ਤੇ ਫੋਨ ਕਰਕੇ ਧਮਕੀ ਦਿੱਤੀ ਅਤੇ ਕਿਹਾ ਕਿ ਤੁਸੀਂ ਜੋ ਕਰਨਾ ਹੈ ਕਰ ਲਵੋ ਅਤੇ ਉਨ੍ਹਾਂ ਨੇ ਆਮ ਬੰਦੇ ਦੀ ਤੁਲਨਾ ਕੁੱਤੇ ਬਿੱਲਿਆ ਨਾਲ ਕੀਤੀ।
ਇਸ ਮੌਕੇ ਤੇ ਗੁਰਮੁੱਖ ਸਿੰਘ ਗੁਰੂ ਨੇ ਦੱਸਿਆ ਕਿ ਸਰਕਾਰੀ ਵੈਟਨਰੀ ਹਸਪਤਾਲ ਵਿਚ ਦੀ ਟਾਈਮਿੰਗ 9 ਵਜੇ ਸਵੇਰੇ ਤੋਂ ਰਾਤ 9 ਵਜੇ ਤੱਕ ਹੈ ਤੇ ਡਾਕਟਰ ਸ਼ਿਫਟ ਵਾਈਜ ਡਿਊਟੀ ਤੇ ਹੁੰਦੇ ਹਨ। ਪਰੰਤੂ ਇਸ ਹਸਪਤਾਲ ਵਿਚੋਂ ਸਾਰੇ ਡਾਕਟਰ ਦੁਪਹਿਰ 2-3 ਵਜੇ ਤੱਕ ਹੀ ਭੱਜ ਜਾਂਦੇ ਹਨ। ਜਿਸ ਦੀ ਸ਼ਿਕਾਇਤ ਵੀ.ਐਮ.ਡੀ. ਨੇ ਪਹਿਲਾਂ ਹੀ ਵੀ.ਐਮ.ਡੀ. ਨੇ ਡਿਪਟੀ ਕਮਿਸ਼ਨਰ ਪਟਿਆਲਾ ਸਾਹਿਬ ਨੂੰ ਪਹਿਲਾਂ ਕੀਤੀ ਹੋਈ ਹੈ। ਜਿਵੇਂ ਕਿ ਦਸਤੋਂ ਆਪ ਸਭ ਨੂੰ ਪਤਾ ਹੀ ਹੈ ਕਿ ਵੀ.ਐਮ.ਡੀ. ਹਮੇਸ਼ਾ ਹੀ ਗਲਤ ਸਿਸਟਮ ਦੇ ਵਿਰੁੱਧ ਚਲਦਾ ਆ ਰਿਹਾ ਹੈ। ਹੁਣ ਸਾਨੂੰ ਜਰੂਰਤ ਹੈ ਕਿ ਤੁਸੀਂ ਵੀ ਸਾਡਾ ਅਜਿਹੇ ਡਾਕਟਰਾਂ ਨੂੰ ਉਨ੍ਹਾਂ ਦੀ ਡਿਊਟੀ ਯਾਦ ਕਰਵਾਉਣ ਅਤੇ ਉਨ੍ਹਾਂ ਦੀ ਅਕਲ ਠਿਕਾਣੇ ਲਿਆਉਣ ਲਈ ਵੀ.ਐਮ.ਡੀ. ਦਾ ਸਾਥ ਦਿਓ। ਅੱਜ ਸਵੇਰੇ ਵੀ.ਐਮ.ਡੀ ਦਾ ਇਕ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਣ ਪਹੁੰਚਿਆ ਅਤੇ ਮੰਗ ਕੀਤੀ ਗਈ ਕਿ ਬਾਹਰ ਵੀ ਡਾਕਟਰ ਦੀ ਡਿਊਟੀ, ਫੋਨ ਨੰਬਰ ਅਤੇ ਨਾਮ ਦੇ ਵੱਡੇ ਵੱਡੇ ਪੋਸਟਰ ਲਗਵਾਏ ਜਾਣ। ਫਿਰ ਡੀ.ਸੀ ਸਾਹਿਬ ਨੇ ਏ.ਡੀ.ਸੀ. ਸ੍ਰੀ ਸੰਦੀਪ ਹੰਸ ਜੀ ਨੂੰ ਸ਼ਿਕਾਇਤ ਪੱਤਰ ਮਾਰਕ ਕਰ ਦਿੱਤਾ ਹੈ। ਏ.ਡੀ.ਸੀ. ਸਾਹਿਬ ਨੇ ਤੁਰੰਤ ਇਨਕੁਆਰੀ ਕਰਨ ਦਾ ਹੁਕਮ ਦੇ ਦਿੱਤੇ।ਦੇਖਣਾ ਇਹ ਹੈ ਕਿ ਹੁਣ ਪ੍ਰਸ਼ਾਸ਼ਨ ਕਸੂਰਵਾਰ ਡਾਕਟਰ ਵਿਰੁੱਧ ਕਾਰਵਾਈ ਕਰਦਾ ਹੈ ਜਾਂ ਸਾਰੇ ਡਾਕਟਰਾਂ ਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ ਦੇ ਹੁਕਮ ਦਿੰਦਾ ਹੈ ਜਾਂ ਫੇਰ ਵੀ.ਐਮ.ਡੀ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰਦਾ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਸ਼ਿਕਾਇਤ ਅਤੇ ਡਾਕਟਰ ਦੁਆਰਾ ਦਿੱਤੀਆਂ ਧਮਕੀਆਂ ਦੀ ਰਿਕਾਰਡਿੰਗ ਕੇਂਦਰੀ ਮੰਤਰੀ ਮੇਨਕਾ ਗਾਂਧੀ ਜੀ ਨੂੰ ਭੇਜ ਦਿੱਤੀ ਗਈ ਹੈ।

