ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜਮਾਂ ਵੱਲੋ 4 ਮਾਰਚ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਕਨਵੈਨਸ਼ਨ
ਪਟਿਆਲਾ 2 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਨਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸਬ ਕਮੇਟੀ (ਦਫਤਰੀ ਸਟਾਫ) ਦੀ ਸੂਬਾ ਪੱਧਰੀ ਮੀਟਿੰਗ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁਢੇਵਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਸਲਾਹਕਾਰ ਮਲਾਗਰ ਸਿੰਘ ਖਮਾਣੋ ਤੋ ਇਲਾਵਾ ਪੰਜਾਬ ਦੇ ਸਾਰੇ ਸਰਕਲਾਂ ਦੇ ਆਗੂ ਸ਼ਾਮਿਲ ਹੋਏ। ਮੀਟਿੰਗ ਵਿੱਚ ਆਗੂਆਂ ਨੇ ਸਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋ ਐਚ.ਓ.ਡੀ. ਦੇ ਪੱਤਰ ਦਾ ਬਹਾਨਾ ਬਣਾਕ ਛਾਂਟੀ ਕੀਤੇ ਦਫਤਰੀ ਕਾਮਿਆਂ ਨੂੰ ਸੰਘਰਸ਼ ਰਾਹੀ ਬਹਾਲ ਕਰਵਾਇਆ। ਇਸ ਲਈ ਸਮੂਚੇ ਵਰਕਰਾਂ ਨੂੰ ਜੱਥੇਬੰਦ ਹੋਣ ਦੀ ਲੋੜ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਭਾਵੇ ਸਕੱਤਰ ਚੰਡੀਗੜ੍ਹ ਵੱਲੋ ਪੱਤਰ ਵਾਪਿਸ ਨਹੀ ਲਿਆ ਗਿਆ ਪ੍ਰੰਤੂ 30-04-2017 ਤੱਕ ਕਿਸੇ ਵੀ ਠੇਕਾ ਮੁਲਾਜਮ ਨੂੰ ਨੌਕਰੀ ਤੋ ਫਾਰਗ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਪ੍ਰੰਤੂ ਜਦੋ ਤੱਕ ਸਮੂਚੇ ਦਫਤਰੀ ਕਾਮੇ ਪੰਜਾਬ ਸਰਕਾਰ ਵੱਲੋ ਬਣਾਏ ਐਕਟ ਤਹਿਤ ਕਵਰ ਨਹੀ ਕੀਤੇ ਜਾਂਦੇ ਉਦੋ ਤੱਕ ਛਾਂਟੀ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਠੇਕਾ ਕਾਮਿਆਂ ਨੂੰ ਨੌਕਰਿਓ ਫਾਰਗ ਕਰਨ ਅਤੇ ਪੰਜਾਬ ਸਰਕਾਰ ਵੱਲੋ ਬਣਾਏ ਐਕਟ ਵਿੱਚ ਇਨਲਿਸਟਮੈਟਂ/ਵੱਖ-ਵੱਖ ਠੇਕੇਦਾਰਾਂ ਰਾਹੀ ਰੱਖੇ/ਆਊਟ ਸੋਰਸਿੰਗ ਰਾਹੀ ਰੱਖੇ ਦਫਤਰੀ ਕਾਮਿਆਂ ਨੂੰ ਬਹਾਲ ਰੱਖਣ ਵਿਰੁੱਧ 01-03-2017 ਤੋ 03-03-2017 ਤੱਕ ਸਾਰੇ ਦਫਤਰੀ ਕਾਮੇ ਕਾਲੇ ਬਿੱਲੇ ਲਗਾਉਣਗੇ ਅਤੇ 04-03-2017 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:1/2/3 (ਫੇਸ-2) ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਮੁੱਖੀ (ਐਚ.ਓ.ਡੀ.) ਮੁਹਾਲੀ ਦਫਤਰ ਤੱਕ ਰੋਸ਼ ਮਾਰਚ ਕੀਤਾ ਜਾਵੇਗਾ। ਮੀਟਿੰਗ ਵਿੱਚ ਸਬ ਕਮੇਟੀ ਦੀ ਸੂਬਾ ਪੱਧਰੀ ਅਹੁੱਦੇਦਾਰਾਂ ਦੀ ਸਰਬਸਹਿਮਤੀ ਨਾਲ ਚੌਣ ਕੀਤੀ ਗਈ ਜਿਸ ਵਿੱਚ ਸਬ ਕਮੇਟੀ ਸੂਬਾ ਪ੍ਰਧਾਨ ਸੌਰਵ ਕਿੰਗਰ (ਸੰਗਰੂਰ), ਜਨਰਲ ਸਕੱਤਰ ਸੁਨੀਤਾ (ਹੁਸ਼ਿਆਰਪੁਰ), ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ (ਰੋਪੜ), ਸੀਨੀਅਰ ਮੀਤ ਪ੍ਰਧਾਨ ਕਮਲਦੀਪ (ਜਲੰਧਰ), ਮੀਤ ਪ੍ਰਧਾਨ ਵਰਿੰਦਰ ਰਿਸ਼ੀ (ਖੰਨਾ), ਅਨੁਰਾਗ ਬਾਂਸਲ (ਬਠਿੰਡਾ), ਖਜਾਨਚੀ ਸੰਦੀਪ ਕੌਰ (ਖੰਨਾ), ਜੁਆਇੰਟ ਸਕੱਤਰ ਗੁਰਪ੍ਰੀਤ ਕੌਰ (ਪਟਿਆਲਾ), ਪ੍ਰੈਸ ਸਕੱਤਰ ਸੁਖਵਿੰਦਰ ਸਿੰਘ (ਚੰਡੀਗੜ੍ਹ), ਪ੍ਰਚਾਰ ਸਕੱਤਰ ਵਿਜੇਦਂਰ ਸਿੰਘ (ਮੁਕਤਸਰ), ਦਫਤਰ ਸਕੱਤਰ ਮਨਦੀਪ ਸਿੰਘ (ਅਮ੍ਰਿੰਤਸਰ), ਐਡੀਟਰ ਮੁਕੇਸ਼ ਕੁਮਾਰ (ਫਰੀਦਕੋਟ), ਸਹਾਇਕ ਖਜਾਨਚੀ ਰੁਪਿੰਦਰ ਸਿੰਘ (ਫਿਰੋਜਪੁਰ), ਸਲਹਾਕਾਰ ਸੰਦੀਪ ਸਿੰਘ (ਗੁਰਦਾਸਪੁਰ), ਕਮੇਟੀ ਮੈਬਰਂ ਗੁਰਦੀਪ ਕੌਰ (ਰੋਪੜ), ਮੁੱਖ ਸਲਾਹਕਾਰ ਮਲਾਗਰ ਸਿੰਘ ਖਮਾਣੋ ਆਦਿ ਅਹੁੱਦੇਦਾਰ ਚੁਣੇ ਗਏ। ਮੀਟਿੰਗ ਵਿੱਚ ਮਤਾ ਪਾਸ ਕਰਕੇ 23-03-2017 ਨੂੰ ਸ਼ਹੀਦ ਭਗਤ ਸਿੰਘ ਦੇ ਸਾਥਿਆਂ ਦੇ ਸਾਝੇ ਸ਼ਰਧਾਂਜਲੀ ਸਮਾਗਮਾਂ ਵਿੱਚ ਦਫਤਰੀ ਕਾਮੇ ਸ਼ਰਧਾਜਲੀ ਭੇਟ ਕਰਨਗੇ।

