ਪੀਡਬਲਿਊਡੀ ਚੋਥਾ ਦਰਜਾ ਮੁਲਾਜਮਾਂ ਦੇ ਇਜਲਾਸ ‘ਚ ਮੰਗਾਂ ਸਬੰਧੀ ਮਤੇ ਪਾਸ
ਪਟਿਆਲਾ 2 ਮਾਰਚ (ਕੰਵਰ ਬੇਦੀ)
ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾਂ ਤੇ ਸੜਕਾਂ) ਸ਼ਾਖਾ ਦੇ ਚੋਥਾ ਦਰਜਾ ਮੁਲਾਜਮਾਂ ਦਾ ਇਜਲਾਸ ਮਿੰਨੀ ਸਕੱਤਰੇਤ ਦੇ ਨਿਰਮਾਣ ਭਵਨ ਵਿਖੇ ਹੋਇਆ।
ਇਜਲਾਸ ਦੌਰਾਨ ਦਿਹਾੜੀਦਾਰ, ਠੇਕਾ ਅਧਾਰਤ ਤੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਵਿਭਾਗ ਵਿੱਚ ਕੰਮ ਕਰ ਰਹੇ ਪਾਰਟ ਟਾਇਮ ਕਰਮਚਾਰੀਆਂ ਨੂੰ ਪੱਕਾ ਕਰਨ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ-ਕੰਮ-ਬਰਾਬਰ ਤਨਖਾਹ ਦੇਣ, ਵਰਦੀਆਂ ਦਾ ਬੱਜਟ ਵਖਰਾ ਦੇਣ, ਕਲਾਸ ਫੋਰਥ ਮੁਲਾਜਮਾਂ ਨੂੰ ਅੰਤਰਿਮ ਰਲੀਫ 20 ਫੀਸਦੀ ਦੇਣ ਅਤੇ ਖਜਾਨਾ ਦਫਤਰ ਵਿੱਚ ਸਤੰਬਰ 2016 ਤੋਂ ਭੁਗਤਾਨ ਲਈ ਬਕਾਇਆ ਪਏ ਮਹਿੰਗਾਈ ਭੱਤੇ ਦੇ ਬਿੱਲ, ਰਿਟਾਇਰਮੈਂਟ ਦੇ ਬਿੱਲ, ਜੀ.ਪੀ.ਫੰਡਜ਼, ਅਡਵਾਂਸ ਦੇ ਬਿੱਲ ਤੇ ਮ੍ਰਿਤਕ ਕਰਮਚਾਰੀਆਂ ਦੀਆਂ ਅਦਾਇਗੀਆਂ ਜਾਰੀ ਕਰਵਾਉਣ, ਕਲਾਸ ਫੋਰਥ ਦੀ ਰੈਗੂਲਰ ਭਰਤੀ ਕਰਨ ਅਤੇ ਵਿਭਾਗ ਦੇ ਬਿਜਲੀ ਵਿੰਗ ਵਿੱਚ ਕੰਮ ਕਰਦੇ ਆਊਟ ਸੋਰਸ ਕਰਮੀਆਂ ਨੂੰ ਰੈਗੂਲਰ ਕਰਨ ਵਰਗੀਆਂ ਮੰਗਾਂ ਦਾ ਰੈਗੂਲੇਸ਼ਨ ਪਾਸ ਕੀਤੇ ਗਏ।
ਇਜਲਾਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਇਸ ਮੌਕੇ ਫੈਡਰੇਸ਼ਨ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ, ਅਮਰਜੀਤ ਧਾਲੀਵਾਲ, ਕੁਲਵਿੰਦਰ ਸਿੰਘ, ਅਮਰਜੀਤ ਜੋਗੀਪੁਰ, ਸਰਦਾਰ ਸਿੰਘ ਗੱਜੂਮਾਜਰਾ ਹਾਜਰ ਸਨ। ਸਰਵ ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਸਰਪ੍ਰਸਤ ਦਰਸ਼ਨ ਸਿੰਘ ਲੁਬਾਣਾ, ਚੇਅਰਮੈਨ ਰਜਿੰਦਰ ਕੌਰ, ਪ੍ਰਧਾਨ ਬਲਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਪ੍ਰਧਾਨ ਜਰਨੈਨ ਸਿੰਘ, ਹਰਨੇਕ ਸਿੰਘ, ਜਨਰਲ ਸਕੱਤਰ ਕਰਨੈਲ ਚੰਦ ਆਲੋਵਾਲ, ਡਿਪਟੀ ਜਨਰਲ ਸਕੱਤਰ ਅਵਤਾਰ ਸਿੰਘ, ਬਲਦੇਵ ਸਿੰਘ, ਖਜਾਨਚੀ ਛਤਰ ਪਾਲ, ਪ੍ਰਚਾਰ ਸਕੱਤਰ, ਓਮ ਪ੍ਰਕਾਸ਼ ਭੰਡਾਰੀ, ਰਾਮ ਕੁਮਾਰ, ਆਡੀਟਰ ਸਲਿੰਦਰ ਸਿੰਘ, ਜੱਥੇਬੰਦਕ ਸਕੱਤਰ ਹਰਨਾਮ ਸਿੰਘ, ਦਫਤਰ ਸਕੱਤਰ ਸੋਹਨ ਕੁਮਾਰ ਆਦਿ ਚੁਣੇ ਗਏ।

