ਅਮਨ ਬਾਗ ਅਤੇ ਕਮਲ ਕਾਲੋਨੀ ‘ਚ 1 ਕਰੋੜ ਰੁਪਏ ਦੀ ਲਾਗਤ ਵਾਲੀਆਂ ਇੰਟਰਲਾਕਿੰਗ ਟਾਇਲ ਸੜਕ ਦਾ ਕੰਮ ਸ਼ੁਰੂ
ਪਟਿਆਲਾ, 2 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਨਗਰ ਨਿਗਮ ਵਾਰਡ ਨੰ: 10 ਦੇ ਕੌਂਸਲਰ ਮਾਲਵਿੰਦਰ ਸਿੰਘ ਝਿੱਲ ਨੇ ਅੱਜ ਆਪਣੇ ਵਾਰਡ ਦੇ ਅਮਨ ਬਾਗ ਅਤੇ ਕਮਲ ਕਾਲੋਨੀ ਵਿਖੇ ਸੜਕਾਂ ‘ਤੇ ਇੰਟਰਲਾਕਿੰਗ ਟਾਇਲਾਂ ਦਾ ਲਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਨ੍ਹਾਂ ਸੜਕਾਂ ‘ਤੇ 1 ਕਰੋੜ 15 ਲੱਖ ਰੁਪਏ ਖਰਚ ਹੋਣਗੇਂ।
ਕੌਂਸਲਰ ਮਾਲਵਿੰਦਰ ਸਿੰਘ ਝਿੱਲ ਨੇ ਦੱਸਿਆ ਕਿ ਵਾਰਡ ਨੰ 10 ਵਿੱਚ ਉਨ੍ਹਾਂ ਨੇ ਹੁਣ ਤੱਕ 8 ਕਰੋੜ ਰੁਪÂੈ ਲਗਾ ਦਿੱਤੇ ਹਨ ਅਤੇ ਡੇਢ ਕਰੋੜ ਰੁਪਏ ਹੋਰ ਲਗਾਏ ਜਾ ਰਹੇ ਹਨ। ਮਾਲਵਿੰਦਰ ਝਿੱਲ ਨੇ ਆਖਿਆ ਕਿ ਸਾਡਾ ਕੰਮ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਹੈ ਤੇ ਇਸ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ।
ਉਨ੍ਹਾਂ ਆਖਿਆ ਕਿ ਭਾਵੇਂ ਵਿਧਾਨ ਸਭਾ ਚੋਣਾਂ ਚੋ ਚੁੱਕੀਆਂ ਹਨ ਪਰ ਵਾਰਡ ਵਿੱਚ ਵਿਕਾਸ ਦੇ ਕੰਮ ਲਗਾਤਾਰ ਜ਼ਾਰੀ ਹਨ। ਝਿੱਲ ਨੇ ਆਖਿਆ ਕਿ 1 ਕਰੋੜ 15 ਲੱਖ ਰੁਪਏ ਦੇ ਨਾਲ ਇਨ੍ਹਾਂ ਕਾਲੋਨੀਆਂ ਦੀਆਂ ਸੜਕਾਂ ਚਕਾ-ਚਕ ਹੋ ਜਾਣਗੀਆਂ ਅਤੇ ਆਉਣ ਵਾਲੇ 25 ਸਾਲਾਂ ‘ਚ ਇਥੇ ਮੁੜ ਸੜਕਾਂ ਬਨਾਉਣ ਦੀ ਲੋੜ ਨਹੀਂ ਪਵੇਗੀ।
ਮਾਲਵਿੰਦਰ ਸਿੰਘ ਝਿੱਲ ਨੇ ਆਖਿਆ ਕਿ ਵਿਕਾਸ ਦੇ ਸਿਰ ‘ਤੇ ਹੀ ਅਕਾਲੀ ਭਾਜਪਾ ਸਰਕਰ ਪੰਜਾਬ ਵਿੱਚ ਮੁੜ ਰਿਪੀਟ ਹੋਵੇਗੀ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਦੇ ਹਰ ਵਾਰਡ ਵਿੱਚ ਕਰੋੜਾਂ ਰੁਪਏ ਲੱਗੇ ਹਨ ਅਤੇ ਅੱਜ ਹਰ ਵਾਰਡ ਅਕਾਲੀ ਭਾਜਪਾ ਦੇ ਰਾਜ ਵਿੱਚ ਬਹੁਤ ਵਧੀਆ ਬਣ ਗਿਆ ਹੈ। ਮਾਲਵਿੰਦਰ ਝਿੱਲ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦਾ ਮੁੱਖ ਏਜੰਡਾ ਵਿਕਾਸ ਹੀ ਹੈ, ਜਿਸ ‘ਤੇ ਅਸੀਂ ਪੂਰੀ ਤਰ੍ਹਾਂ ਖਰੇ ਉਤਰੇ ਹਾਂ। ਇਸ ਮੌਕੇ ਰਾਕੇਸ਼ ਜਿੰਦਲ, ਸ਼ਾਮ ਲਾਲ, ਦਰਸ਼ਨ ਸਿੰਘ ਸੰਧੂ, ਤੇਜਿੰਦਰ ਗਿੱਲ, ਨਰਿੰਦਰ ਸਿੰਘ ਝਿੱਲ, ਯੁਵਰਾਜ ਸਿੰਘ ਝਿੱਲ, ਭਜਨ ਸਿੰਘ, ਸ਼੍ਰੀ ਸ਼ਰਮਾ ਤੇ ਬਲਵੀਰ ਸਿੰਘ ਵੀ ਹਾਜ਼ਰ ਸਨ।

