ਪਟਿਆਲਾ

ਸਬਜ਼ੀ ਉਤਪਾਦਕ ਕਿਸਾਨ ਕਰਮਜੀਤ ਸਿੰਘ ਕਾਲੇਕਾ ਨਹੀਂ ਰਹੇ

ਪਟਿਆਲਾ: 2 ਮਾਰਚ (ਕੰਵਰ ਬੇਦੀ)
ਪਿੰਡ ਬਿਸ਼ਨਪੁਰ ਛੰਨਾਂ ਦੇ ਵਸਨੀਕ ਸਬਜ਼ੀ ਉਤਪਾਦਕ ਕਿਸਾਨ ਕਰਮਜੀਤ ਸਿੰਘ ਕਾਲੇਕਾ ਪੁੱਤਰ ਸਵ. ਬਲਵਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਆਪਣੀ ਮਲਕੀਅਤੀ ਜਮੀਨ ਤੋਂ ਇਲਾਵਾ ਹੋਰ ਜਮੀਨ ਵੀ ਠੇਕੇ ਉਪਰ ਲੈ ਕੇ ਮਟਰਾਂ, ਸੋਇਆਬੀਨ, ਜਮੈਣ ਬੂਟੀ (ਸਬਜੀਆਂ) ਆਦਿ ਦੀ ਖੇਤੀ ਬਹੁਤ ਹੀ ਮਿਹਨਤ ਨਾਲ ਸਫਲਤਾ ਪੂਰਵਕ ਕਰਦਾ ਸੀ ਅਤੇ ਮੰਡੀਕਰਨ ਦਾ ਵੀ ਸੁਚੱਜਾ ਪ੍ਰਬੱਧ ਕਰਕੇ ਰਖਦਾ ਸੀ ਜਿਸ ਨਾਲ ਉਸਨੂੰ ਆਪਣੀ ਫਸਲ ਦਾ ਪੂਰਾ ਭਾਅ ਮਿਲ ਸਕੇ।
ਉਹ ਆਪਣੇ ਦੋ ਬੱਚੇ, ਵੱਡਾ ਬੇਟਾ ਨਵਕਰਨ ਸਿੰਘ (19) ਅਤੇ ਬੇਟੀ ਅਰਵਿੰਦ ਕੌਰ (17) ਅਤੇ ਪਤਨੀ ਨਵਦੀਪ ਕੌਰ ਨੂੰ ਛੱਡ ਗਿਆ ਹੈ। ਮ੍ਰਿਤਕ ਕਰਮਜੀਤ ਸਿੰਘ ਦੇ ਭਰਾ ਵਿਲੀਅਮਜੀਤ ਸਿੰਘ ਨੇ ਦੱਸਿਆ ਹੈ ਕਿ ਉਸਦਾ ਭਰਾ ਖੇਤਾਂ ਵਿਚ ਮਟਰਾਂ ਦੀ ਤੁੜਾਈ ਕਰਨ ਤੋਂ ਬਾਅਦ ਸ਼ਾਮ ਨੂੰ ਖਾਣਾ ਖਾਣ ਸਮੇਂ ਮੌਤ ਹੋ ਗਈ ਹੈ। ਉਸਨੂੰ ਖੇਤੀ ਤੋਂ ਇਲਾਵਾ ਕੋਈ ਵੀ ਹੋਰ ਆਮਦਨ ਨਹੀ ਸੀ ਅਤੇ ਉਹ ਹਮੇਸ਼ਾਂ ਹੀ ਆਪਣੇ ਪਰਿਵਾਰ ਸਮੇਤ ਖੇਤੀ ਦੇ ਕੰਮ ਵਿੱਚ ਰੁਝਿਆ ਰਹਿੰਦਾ ਸੀ।ਮ੍ਰਿਤਕ ਕਰਮਜੀਤ ਸਿੰਘ ਕਾਲੇਕਾ ਦੇ ਪਾਠ ਦੀ ਅੰਤਿਮ ਅਰਦਾਸ ਭੋਗ 8 ਮਾਰਚ ਬੁੱਧਵਾਰ ਨੂੰ 12 ਵਜੇ ਤੋਂ 1.00 ਵਜੇ ਤੱਕ ਗੁ: ਸੰਤ ਆਸ਼ਰਮ ਧਬਲਾਨ ਵਿਖੇ ਹੋਵੇਗੀ।

Leave a Reply

Your email address will not be published. Required fields are marked *