ਸੀਨੀਅਰ ਡਿਪਟੀ ਮੇਅਰ ਖਿਲਾਫ਼ ਦੇਸ ਰਾਜ ਮੁਹੱਲਾ ਨਿਵਾਸੀਆਂ ਨੇ ਨੋਟ ਵਿਖਾ ਕੇ ਕੀਤਾ ਮੁਜ਼ਾਹਰਾ
ਪਟਿਆਲਾ 3 ਮਾਰਚ (ਕੰਵਰ ਬੇਦੀ) ਵਾਰਡ ਨੰ: 37 ਦੇ ਵਿਕਾਸ ਕੰਮਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਦੇ ਉਸ ਬਿਆਨ ਨੂੰ ਪੜ੍ਹ ਕੇ ਭੜਕ ਗਏ ਹਨ, ਜਿਸ ‘ਚ ਉਨ੍ਹਾਂ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਦਾ ਪ੍ਰਧਾਨ ਰਾਜੀਵ ਖੰਨਾ 500 ਰੁਪਏ ਲੈ ਕੇ ਭੁੱਖ ਹੜਤਾਲ ‘ਤੇ ਬੈਠ ਜਾਂਦਾ ਹੈ।
ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜਗਦੀਸ਼ ਰਾਏ ਚੌਧਰੀ ਨੂੰ ਇਕ ਚੰਗਾ ਲੀਡਰ ਮੰਨਦੇ ਸਨ, ਜਿਨ੍ਹਾਂ ਨੂੰ ਅਜਿਹੀ ਦੂਸ਼ਣਬਾਣੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ ਵਾਰਡ ਦੀਆਂ ਸਮੱÎਸਿਆਵਾਂ ਹੱਲ ਕਰਨ ਦੀ ਬਜਾਏ ਉਹ ਰਾਜੀਵ ਖੰਨਾ ਦੀ ਛਵੀ ਨੂੰ ਖਰਾਬ ਕਰਨ ਲਈ ਅਜਿਹਾ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਾਰਡ ਦੇ ਕੰਮਾਂ ‘ਤੇ ਰਾਜੀਵ ਖੰਨਾ ਨੇ ਕਈ ਵਾਰ ਆਪਣੀ ਜੇਬ ‘ਚੋਂ ਵਿਕਾਸ ਦੇ ਕਈ ਕੰਮ ਕਰਵਾਏ ਹਨ। ਮੁਹੱਲਾ ਦੇ ਲੋਕਾਂ ਨੇ ਨੋਟ ਵਿਖਾ ਕੇ ਚੌਧਰੀ ਨੂੰ ਚਿਤਾਵਨੀ ਦਿੱਤੀ ਜੇ ਵਾਰਡ ‘ਚ ਆ ਕੇ ਵਿਕਾਸ ਕੰਮਾਂ ਨੂੰ ਵੇਖਣ ਤਾਂ ਉਨ੍ਹਾਂ ਨੂੰ ਵਾਰਡ ‘ਚ ਦਾਖਲ ਹੋਣ ‘ਤੇ 11,000 ਰੁਪਏ ਦੇਣਗੇ, ਧਰਨੇ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਨਿਵਾਸੀਆਂ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਜਿੱਤ ਨੂੰ ਵੇਖ ਕੇ ਜਗਦੀਸ਼ ਰਾਏ ਚੌਧਰੀ ਬੁਖਲਾਹ ਗਏ ਹਨ ਅਤੇ ਅਜਿਹੀ ਗਲਤਬਿਆਨਬਾਜ਼ੀ ਕਰਨ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਰਾਜੀਵ ਖੰਨਾ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਭੁੱਖ ਹੜਤਾਲ ਨੂੰ ਸਮਰਥਨ ਦੇਣ ਨਾਲ ਪ੍ਰਸ਼ਾਸਨ ਝੁਕਣ ਲਈ ਮਜ਼ਬੂਰ ਹੋਇਆ, ਜਿਸ ਕਾਰਨ ਵਾਰਡਾਂ ‘ਚ ਸੀਵਰੇਜ ਪੈਣ ਦਾ ਕੰਮ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਕਸਰ ਰਾਜਨੀਤਕ ਰੋਟੀਆਂ ਸੇਕਣ ਲਈ ਬਿਆਨਬਾਜ਼ੀ ਤਾਂ ਕਰਦੇ ਹਨ, ਪ੍ਰੰਤੂ ਕਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਤਾਂ ਅੱਗੇ ਆਉਣ।

