ਨੀਲ ਕਮਲ ਜ਼ੁਨੇਜਾ ਅਤੇ ਕਨਵਰ ਗਿੱਲ ਨੇ ਫਰੈਂਡਜ ਆਨ ਵਹੀਲਜ਼ ਗਰੁੱਪ ਦਾ ਨਾਮ ਰੁਸ਼ਨਾਇਆ
ਪਟਿਆਲਾ, 6 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਫਰੈਡਜ਼ ਆਨ ਵਹੀਲਜ਼ ਗਰੁੱਪ ਪਟਿਆਲਾ ਦੇ ਮੈਂਬਰਾਂ ਨੇ 207 ਕਿਲੋਮੀਟਰ ਲੰਬੀ ਦੂਰੀ ਸਾਇਕਲਾ ਤੇ ਪਾਰ ਕਰਕੇ ਸ਼ਾਨਦਾਰ ਉਪਲਬੱਧੀ ਹਾਸਲ ਕੀਤੀ ਹੈ।
ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਵਿੱਚ ਗਰੁੱਪ ਦੇ ਮੋਹਰੀ ਮੈਂਬਰਾਂ ਨੀਲ ਕਮਲ ਜ਼ਨੇਜਾ ਅਤੇ ਕਨਵਰ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ। ਫੈਂਰਡਜ਼ ਆਨ ਵਹੀਲਜ਼ ਗਰੁੱਪ ਦੇ 47 ਮੈਂਬਰਾਂ ਜਿਨ੍ਹਾਂ ਵਿੱਚੋਂ ਨੀਲ ਕਮਲ ਜ਼ੁਨੇਜਾ ਅਤੇ ਕਨਵਰ ਗਿੱਲ ਤੋਂ ਇਲਾਵਾ ਨਵਤੇਜ਼ ਸਿੱਧੂ, ਅਜੇ ਖੌਸਲਾ, ਰਾਜੀਵ ਅਰੌੜਾ, ਪਰਵਿੰਦਰ ਸੇਠੀ, ਸਰਵਪ੍ਰੀਤ ਸੇਠੀ ਅਤੇ ਟਿਨੂ ਸਪਰਾ ਸ਼ਾਮਿਲ ਹਨ, ਨੇ ਇਸ ਮੁਹਿੰਮ ਵਿੱਚ ਭਾਗ ਲਿਆ ਅਤੇ ਪਟਿਆਲਾ ਦੀ ਸਾਇਕਲਿੰਗ ਨੂੰ ਨਵੀਂ ਉਚਾਈਆਂ ਵੱਲ ਲੈ ਗਏ।
ਨੀਲ ਕਮਲ ਜੁਨੇਜਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਉਨ੍ਹਾਂ ਨੇ ਕੰਵਰ ਗਿੱਲ ਅਤੇ ਕੁਝ ਸਾਥੀਆਂ ਨਾਲ ਮਿਲ ਕੇ ਗਰੁੱਪ ਸ਼ੁਰੂ ਕੀਤਾ ਸੀ ਜਿਸ ਦਾ ਮੁੱਖ ਮੰਤਵ ਫਨ ਅਤੇ ਫਿਟਨੈਂਸ ਦੌਹਾ ਨੁੰ ਨਾਲ-ਨਾਲ ਚਲਾਦਿਆਂ ਸਾਇਕਲਿੰਗ ਕਰਨਾ ਸੀ। ਇਸ ਗਰੁੱਪ ਨੇ ਛੇਤੀ ਹੀ ਮਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੰਬੀ ਦੂਰੀ ਦੇ ਕਈ ਯਾਦਗਾਰ ਸਾਈਕਲਿੰਗ ਅਭਿਆਨਾਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਮੁਹਾਲੀ ਵਿੱਚ ਆਯੋਜਿਤ ਕੀਤੀ ਗਈ ਡੈਵਿੱਲ ਸਰਕੀਟ ਵੀ ਸ਼ਾਮਿਲ ਹੈ।

