ਵਰਕਰ ਨੂੰੰ ਮਾਣ ਅਤੇ ਸਤਿਕਾਰ ਦੇਣ ਨਾਲ ਪਾਰਟੀ ਮਜ਼ਬੂਤੀ ਵੱਲ ਵਧਦੀ : ਚੰਦੂਮਾਜਰਾ
ਪਟਿਆਲਾ 7 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੇ ਕੰਮਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਰ ਵਰਕਰ ਨੂੰੰ ਮਾਣ ਅਤੇ ਸਤਿਕਾਰ ਦੇਣ ਨਾਲ ਪਾਰਟੀ ਮਜ਼ਬੂਤੀ ਵੱਲ ਵਧਦੀ ਹੈ।
ਇਹ ਪ੍ਰਗਟਾਵਾ ਪ੍ਰੋਫੈੱਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਸ. ਗੁਲਜ਼ਾਰ ਸਿੰਘ ਮੈਂਬਰ ਬਲਾਕ ਸੰਮਤੀ ਖੇੜਾ ਨੂੰ ਜਿਲ੍ਹਾ ਫ਼ਤਹਿਗੜ ਸਾਹਿਬ ਦੀ ਜਿਲ੍ਹਾ ਜੱਥੇਬੰਦੀ ਦੇ ਜੱਥੇਬੰਧਕ ਸਕੱਤਰ ਬਣਨ ਤੇ ਸਨਮਾਨ ਕਰਨ ਮੌਕੇ ਕੀਤਾ ਅਤੇ ਉਹਨਾਂ ਕਿਹਾ ਸ੍ਰੋਮਣੀ ਅਕਾਲੀ ਦਲ ਪਾਰਟੀ ਜਿਸ ਦਿਨ ਤੋਂ ਹੋਂਦ ਵਿੱਚ ਆਈ ਉਸ ਦਿਨ ਤੋਂ ਇਸਦਾ ਹਰ ਵਰਕਰ ਹੱਕ ਅਤੇ ਸੱਚ ਦੀ ਆਵਾਜ਼ ਨਾਲ ਡਟਕੇ ਖੜਦਾ ਹੈ ਅਤੇ ਅਜਿਹੇ ਵਰਕਰਾਂ ਨੂੰ ਪਾਰਟੀ ਹਮੇਸ਼ਾਂ ਅੱਗੇ ਲੈਕੇ ਆਉਂਦੀ ਹੈ, ਤਾਂ ਕਿ ਉਹ ਆਪਣੇ ਚੰਗੇ ਕੀਤੇ ਕੰਮਾ ਤੇ ਮਾਣ ਮਹਿਸੂਸ ਕਰਨ।
ਇਸ ਮੌਕੇ ਸ.ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਫ਼ਤਹਿਗੜ ਸਾਹਿਬ,ਦਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਸਰਹਿੰਦ,ਰਵੀਪਾਲ ਸਿੰਘ ਚਨਾਰਥਲ ਯੂਥ ਆਗੂ,ਪਵਨ ਕਾਲੜਾ ਕੌਂਸਲਰ,ਮਨਜੀਤ ਸਿੰਘ ਸਰਪੰਚ ਫ਼ਤਹਿਪੁਰ, ਅਮਰਦੀਪ ਸਿੰਘ ਕੌਂਸਲਰ,ਗੁਰਚਰਨ ਸਿੰਘ ਸਾਬਕਾ ਸਰਪੰਚ ਦਮਹੇੜ੍ਹੀ, ਜੈਪਾਲ ਸਿੰਘ ਸਰਪੰਚ ਚਨਾਰਥਲ,ਬੇਅੰਤ ਸਿੰਘ ਭਗੜਾਣਾ, ਹਰਦੇਵ ਸਿੰਘ ਪੀ.ਏ, ਡਾ. ਸਵਰਨ ਸਿੰਘ ਬਰਾਸ, ਗੁਰਤੇਜ ਸਿੰਘ ਹਰਨਾ,ਜਸਵੀਰ ਸਿੰਘ ਲੋਹਾਖੇੜੀ, ਜਗਜੀਤ ਸਿੰਘ ਸਲੇਮਪੁਰ, ਵਰਿੰਦਰ ਸਿੰਘ ਸਰਪੰਚ ਭੜੀ,ਸੋਹਣ ਸਿੰਘ ਸਰਪੰਚ ਅਮਰਗੜ, ਹਰਚੰਦ ਸਿੰਘ ਜਖਵਾਲੀ,ਜਸਵੀਰ ਸਿੰਘ ਜਖਵਾਲੀ, ਗਰਮੇਲ ਸਿੰਘ ਪੰਜੋਲਾ,ਰਾਮ ਪ੍ਰਕਾਸ਼ ਚੋਪੜਾ,ਜਸਮੇਰ ਸਿੰਘ ਸਰਹਿੰਦ, ਨਿਰਭੈ ਸਿੰਘ ਸਰਹਿੰਦ ਆਦਿ ਹਾਜ਼ਰ ਸਨ।

