ਪਟਿਆਲਾ

ਵਿਚਾਰਾਂ ਦੀ ਆਜ਼ਾਦੀ ਉਤੇ ਸੰਕਟ ਵਿਸ਼ੇ ਤੇ ਆਈ.ਡੀ.ਪੀ. ਵੱਲੋਂ 9 ਮਾਰਚ ਨੂੰ ਵਿਚਾਰ ਗੋਸ਼ਟੀ

ਪਟਿਆਲਾ 7 ਮਾਰਚ (ਮਧੂਸਾਰ ਬਿਊਰੋ)
ਪਿਛਲੇ ਕੁਝ ਸਮੇਂ ਤੋਂ ਦੇਸ਼ ਦੀਆਂ ਯੂਨੀਵਰਸਿਟੀਆਂ ਤੋਂ ਲੈ ਕੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਵਿਚਾਰ ਪ੍ਰਗਟਾਵੇ ਦੀ ਸੰਵਿਧਾਨਕ ਆਜ਼ਾਦੀ ਉਤੇ ਵੀ ਖਤਰਾ ਮੰਡਰਾਉਣ ਲੱਗਾ ਹੈ। ਵੱਖ ਵੱਖ ਧਰਮਾਂ, ਭਾਸ਼ਾਵਾਂ, ਜਾਤਾਂ, ਨਸਲਾਂ ਅਤੇ ਸੱਭਿਆਚਾਰਾਂ ਵਾਲੇ ਦੇਸ਼ ਵਿਚ ਇਕੋ ਤਰ੍ਹਾਂ ਦਾ ਸੋਚਣ, ਬੋਲਣ ਤੇ ਮਹਿਸੂਸ ਕਰਾਉਣ ਦੀ ਨੀਤੀ ਜਬਰੀ ਠੋਸੀ ਜਾਣ ਕਰਕੇ ਕਈ ਤਰ੍ਹਾਂ ਦੇ ਵਿਵਾਦ ਅਤੇ ਟਕਰਾਅ ਵੀ ਪੈਦਾ ਹੋ ਰਹੇ ਹਨ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਆਈ.ਡੀ.ਪੀ. ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਵੱਲੋਂ ਗੁਆਂਢੀ ਦੇਸ਼ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਜੰਗ ਨੂੰ ਆਪਣੇ ਪਿਤਾ ਦੀ ਹੱਤਿਆ ਲਈ ਜਿੰaਮੇਵਾਰ ਠਹਿਰਾਉਣ ਦੇ ਵਾਜਬ ਸਵਾਲ ਉਤੇ ਵੀ ਆਪੇ ਬਣੇ ਦੇਸ਼ ਭਗਤਾਂ ਨੇ ਜਿਸ ਤਰੀਕੇ ਨਾਲ ਲੱਚਰ ਭਾਸ਼ਾ ਦਾ ਇਸਤੇਮਾਲ ਕੀਤਾ ਇਹ ਖਤਰਨਾਕ ਰੂਝਾਨ ਹੈ। ਇਸ ਨਾਲ ਆਜ਼ਾਦ ਖਿਆਲ ਪ੍ਰਗਟਾਉਣ ਦੀ ਆਜ਼ਾਦੀ ਦਾ ਗਲਾ ਘੁਟਣ ਦੀ ਰਵਾਇਤ ਪਾਈ ਜਾ ਰਹੀ ਹੈ।
ਆਈ.ਡੀ.ਪੀ. ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ੇ ਤਰਕਸ਼ੀਲ ਭਵਨ ਵਿਚ ਨੇੜੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ 9 ਮਾਰਚ ਦਿਨ ਵੀਰਵਾਰ ਸਵੇਰੇ 10 ਵਜੇ ੌਵਿਚਾਰਾਂ ਦੀ ਆਜ਼ਾਦੀ ਉਤੇ ਸੰਕਟੌ ਵਿਸ਼ੇ ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਉਹਨਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਦੇਸ਼ ਭਗਤੀ ਜਾਂ ਰਾਸ਼ਟਰਵਾਦ ਦੇ ਮੁੱਦੇ ਉਤੇ ਸੰਵਾਦ ਰਚਾ ਕੇ ਇਕ ਤਾਰਕਿਕ ਸਿੱਟੇ ਉਤੇ ਪਹੁੰਚਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ।

Leave a Reply

Your email address will not be published. Required fields are marked *