ਹਰਿੰਦਰਪਾਲ ਚੰਦੂਮਾਜਰਾ ਦੀ ਜਿੱਤ ਦੀ ਖੁਸ਼ੀ ‘ਚ ਥਾਂ ਥਾਂ ਭੰਗੜੇ ਪਾਏ ਤੇ ਲੱਡੂ ਵੰਡੇ
ਪਟਿਆਲਾ, 11 ਮਾਰਚ (ਹਰਦੀਪ ਸਿੰਘ, ਕੰਵਰ ਬੇਦੀ)
ਵਿਧਾਨ ਸਭਾ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮਿਲੀ ਜਿੱਤ ‘ਤੇ ਜਿਥੇ ਹਲਕੇ ਦੇ ਸਮੁੱਚੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਦੀ ਜਿੱਤ ਦੀ ਖਬਰ ਆਉਣ ‘ਤੇ ਹਲਕੇ ਅੰਦਰ ਵੱਖ ਵੱਖ ਥਾਈਂ ਜਿਥੇ ਢੋਲ ਢਮੱਕੇ ਨਾਲ ਵਰਕਰਾਂ ਨੇ ਭੰਗੜੇ ਪਾਏ ਉਥੇ ਹੀ ਥਾਂ ਥਾਂ ਲੱਡੂ ਵੰਡੇ ।
ਗਿਣਤੀ ਕੇਂਦਰ ਤੋਂ ਜਿਉਂ ਹੀ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਬਾਹਰ ਆਏ ਤਾਂ ਪਹਿਲਾਂ ਤੋਂ ਪਹੁੰਚੇ ਹਲਕੇ ਦੇ ਅਕਾਲੀ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਮੋਢਿਆ ਉਪਰ ਚੁੱਕ ਕੇ ਖੁਸ਼ੀ ਵਿਚ ਭੰਗੜੇ ਪਾਏ।
ਇਸ ਮੌਕੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਸਮੁੱਚੀ ਗਠਜੋੜ ਲੀਡਰਸ਼ਿਪ, ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਉਹ ਹਲਕਾ ਅੰਦਰ ਜਿਹੜਾ ਮਿਸ਼ਨ ਲੈ ਕੇ ਆਏ ਹਨ, ਉਸਨੂੰ ਹਰ ਹੀਲੇ ਪੂਰਾ ਕਰਨਗੇ।

