ਪੰਜਾਬ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਵਫਦ ਵਲੋੰਂ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ
ਕਾਂਗਰਸ ਸਰਕਾਰ ਦੇ ਆਉਣ ਨਾਲ ਸੂਬੇ ਵਿਚ ਠੱਪ ਪਿਆ ਪ੍ਰਾਪਰਟੀ ਕਾਰੋਬਾਰ ਮੁੜ ਚੱਲਣ ਦੀ ਆਸ ਬੱਝੀ : ਕੁਲਤਾਰ ਸਿੰਘ ਯੋਗੀ
ਪਟਿਆਲਾ, 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਇਕ ਵਫਦ ਨੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਯੋਗੀ ਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ ਕੀਤੀ।
ਵਫਦ ਨੇ ਜਿਥੇ ਕਾਂਗਰਸ ਸਰਕਾਰ ਆਉੁਣ ਦੀ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ ਦਿੱਤੀ, ਉੁਥੇ ਹੀ ਉੁਨ੍ਹਾਂ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਹੁਣ ਇਸ ਤਰ੍ਹਾਂ ਦੀ ਰੀਅਲ ਅਸਟੇਟ ਨੀਤੀ ਬਣਾ ਕੇ ਲਾਗੂ ਕੀਤੀ ਜਾਵੇ, ਜਿਸ ਨਾਲ ਪਿਛਲੇ 10 ਸਾਲਾਂ ਤੋਂ ਠੱਪ ਪਿਆ ਪ੍ਰਾਪਰਟੀ ਕਾਰੋਬਾਰ ਮੁੜ ਲੀਹ ‘ਤੇ ਪੈ ਸਕੇ।
ਵਫਦ ਨੇ ਮਹਾਰਾਣੀ ਨੂੰ ਦੱਸਿਆ ਕਿ 7 ਵਰ੍ਹਿਆਂ ਵਿਚ ਪ੍ਰਾਪਰਟੀ ਕਾਰੋਬਾਰ ਦਾ ਇੰਨਾ ਮੰਦਾ ਹਾਲ ਹੋ ਗਿਆ ਹੈ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਤੇ ਕੁੱਝ ਥਾਵਾਂ ‘ਤੇ ਪ੍ਰਾਪਰਟੀ ਡੀਲਰਾਂ ਵਲੋਂ ਆਤਮਹੱਤਿਆ ਕੀਤੇ ਜਾਣ ਵਰਗੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰੀਆਂ। ਉਨ੍ਹਾਂ ਕਿਹਾ ਕਿ 21ੱਪ੍ਰਾਪਰਟੀ ਦਾ ਕੰਮ ਕਰਨ ਵਾਲੇ ਸਾਰੇ ਭਾਈਚਾਰੇ ਵਿਚ ਇਹ ਧਾਰਨਾ ਬਣ ਗਈ ਸੀ ਕਿ ਬਾਦਲ ਸਰਕਾਰ ਵੱਡੇ ਕਾਰਪੋਰੇਟ ਘਰਾਨਿਆਂ ਨਾਲ ਮਿਲ ਕੇ ਜਾਣਬੂਝ ਕੇ ਅਜਿਹੀਆਂ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਨਾਲ ਛੋਟੇ ਕਾਰੋਬਾਰੀ ਖਤਮ ਹੋ ਰਹੇ ਹਨ। ਉੁਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਦੇ ਮੁੜ ਸੱਤਾ ਵਿਚ ਆਉੁਣ ਨਾਲ ਤੇ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਨਾਲ ਪ੍ਰਾਪਰਟੀ ਦਾ ਕਾਰੋਬਾਰ ਫਿਰ ਤੋਂ ਚੱਲਣ ਦੀ ਆਸ ਬੱਝੀ ਹੈ। ਉੁਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਹ ਕੰਮ ਕਰਦੇ ਲੋਕਾਂ ਦੇ ਉਪਰ ਨਿਰਭਰ ਉੁਨ੍ਹਾਂ ਦੇ ਪਰਿਵਾਰਾਂ ਨੂੰ ਵੀ ਰੋਟੀ ਮਿਲਣ ਦੀ ਆਸ ਬੱਝ ਗਈ ਹੈ। ਉੁਨ੍ਹਾਂ ਮਹਾਰਾਣੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ‘ਤੇ ਗੌਰ ਕਰਦਿਆਂ ਜਲਦੀ ਹੀ ਠੱਪ ਪਏ ਪ੍ਰਾਪਰਟੀ ਕਾਰੋਬਾਰ ਨੂੰ ਫਿਰ ਤੋਂ ਚਲਾਉੁਣ ਲਈ ਨੀਤੀਆਂ ਜਲਦੀ ਹੀ ਬਣਾ ਕੇ ਲਾਗੂ ਕੀਤੀਆਂ ਜਾਣ।
ਇਸ ਮੌਕੇ ਵਫਦ ਵਿਚ ਬਾਵਾ ਜੋਲੀ, ਅਮਿਤ ਬਸੰਤ, ਵਿਜੇ ਬਾਂਸਲ, ਜਸਪਾਲ ਸਿੰਘ ਗਰੇਵਾਲ ਗੋਰਾਇਆ, ਅਵਕੁਸ਼ ਸਿੰਗਲਾ, ਹਰਿੰਦਰਪਾਲ ਗਿੱਲ ਰੋਪੜ, ਆਰ. ਡੀ. ਜਿੰਦਲ, ਕੁਲਵੰਤ ਸਿੰਘ ਟੁਰਨਾ, ਮੇਹਰ ਸਿੰਘ, ਨਰੇਸ਼ ਸਿੰਗਲਾ, ਬਾਤਿਸ਼, ਰੁਪਿੰਦਰ ਟੁਰਨਾ, ਸੰਤ ਸਿੰਘ ਸਿਉੁਣਾ, ਨੰਦ ਸਿੰਘ ਆਦਿ ਮੈਂਬਰ ਹਾਜ਼ਰ ਸਨ।

