ਪਟਿਆਲਾ

ਪੰਜਾਬ ਬੀਜ ਨਿਗਮ ਦੇ ਸਾਬਕਾ ਚੇਅਰਮੈਨ : ਰਾਜਿੰਦਰਪਾਲ ਸਿੰਘ ਅੱਤਰੀ ਸਵਰਗਵਾਸ

ਪਟਿਆਲਾ 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਅਤੇ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਲੰਬੀ ਬੀਮਾਰੀ ਤੋਂ ਬਾਅਦ ਕਲ ਦਇਆ ਨੰਦ ਹਸਪਤਾਲ ਲੁਧਿਆਣਾ ਵਿਖੇ ਸਵਰਗਵਾਸ ਹੋ ਗਏ।

ਸ਼੍ਰੀ ਅੱਤਰੀ 75 ਸਾਲਾਂ ਦੇ ਸਨ। ਉਹ ਟਕਸਾਲੀ ਕਾਂਗਰਸੀ ਸਨ, ਜਿਨ੍ਹਾਂ 1962 ਤੋਂ ਲੈ ਕੇ 2017 ਤੱਕ ਕਾਂਗਰਸ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਆਪਣਾ ਸਿਆਸੀ ਕੈਰੀਅਰ ਯੂਥ ਕਾਂਗਰਸ ਤੋਂ 1962 ਵਿਚ ਸ਼ੁਰੂ ਕਰਕੇ ਜਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਪ੍ਰਧਾਨ ਦੇ ਅਹੁਦੇ ਤੇ ਪਹੁੰਚੇ। ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਦੀ ਵਜਾਰਤ ਸਮੇਂ ਰਾਜਿੰਦਰਪਾਲ ਸਿੰਘ ਅਤਰੀ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਪੰਜਾਬ ਬੀਜ ਨਿਗਮ ਦੇ ਚੇਅਰਮੈਨ ਰਹੇ। ਕਿਸਾਨਾ ਨੂੰ ਸੁਧਰੇ ਵਧੀਆ ਕਿਸਮਾ ਦੇ ਬੀਜ ਦੇਣ ਵਿਚ ਬੀਜ ਨਿਗਮ ਨੇ ਉਨ੍ਹਾਂ ਦੀ ਅਗਵਾਈ ਵਿਚ ਵਿਲੱਖਣ ਕੰਮ ਕੀਤਾ। ਉਨ੍ਹਾਂ ਦਾ ਸਸਕਾਰ ਅੱਜ ਪਟਿਆਲਾ ਨੇੜੇ ਨਾਭਾ ਰੋਡ ਤੇ ਸਥਿਤ ਇੰਦਰਪੁਰਾ ਪਿੰਡ ਵਿਚ ਕੀਤਾ ਗਿਆ। ਇਸ ਮੌਕੇ ਸਰਵਸ਼੍ਰੀ ਬ੍ਰਹਮ ਮੋਹਿੰਦਰਾ ਸਾਬਕਾ ਮੰਤਰੀ, ਸੁਰਜੀਤ ਸਿੰਘ ਰੱਖੜਾ ਮੰਤਰੀ ਪੰਜਾਬ ਸਰਕਾਰ, ਪਰਮਜੀਤ ਸਿੰਘ ਅਤਰੀ ਸ਼ੈਸ਼ਨਜ਼ ਜੱਜ ਬਠਿੰਡਾ, ਇੰਦਰਜੀਤ ਸਿੰਘ ਸ਼ਰਮਾ ਸੇਵਾ ਮੁਕਤ ਸ਼ੈਸ਼ਨਜ਼ ਜੱਜ, ਵੇਦ ਪ੍ਰਕਾਸ਼ ਗੁਪਤਾ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ, ਵਿਸ਼ਨੂੰ ਸ਼ਰਮਾ ਚੇਅਰਮੈਨ ਇਮਪਰੂਵਮੈਂਟ ਟਰੱਸਟ ਪਟਿਆਲਾ, ਕੇ.ਕੇ.ਸ਼ਰਮਾ ਜਨਰਲ ਸਕੱਤਰ ਪੀ.ਪੀ.ਸੀ.ਸੀ, ਪ੍ਰੇਮ ਕ੍ਰਿਸ਼ਨ ਪੁਰੀ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ, ਹਰਿੰਦਰ ਸਿੰਘ ਚਾਹਲ ਸੇਵਾ ਮੁਕਤ ਡੀ.ਆਈ.ਜੀ. ਬਲਬੀਰ ਸਿੰਘ ਬਲਿੰਗ ਐਡਵੋਕੇਟ, ਨਰਿੰਦਰ ਸਿੰਘ ਵੜੈਚ ਐਡਵੋਕੇਟ ਅਤੇ ਉਜਾਗਰ ਸਿੰਘ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਮ੍ਰਿਤਕ ਦੇਹ ਤੇ ਪੁਸ਼ਪਮਾਲਾ ਅਰਪਨ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਤੇਜ ਪ੍ਰਕਾਸ਼ ਸਿੰਘ ਸਾਬਕਾ ਮੰਤਰੀ, ਨੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਉਹ ਇੱਕ ਸੁਘੜ ਸਿਆਣੇ ਅਤੇ ਕਾਂਗਰਸ ਪਾਰਟੀ ਦੇ ਅਤੇ ਸ਼੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ ਦੇ ਵਿਸ਼ਵਾਸ਼ਪਾਤਰਾਂ ਵਿਚੋਂ ਇੱਕ ਸਨ। ਰਵਨੀਤ ਸਿੰਘ ਬਿਟੂ ਲੋਕ ਸਭਾ ਮੈਂਬਰ ਲੁਧਿਆਣਾ ਅਤੇ ਗੁਰਕੀਰਤ ਸਿੰਘ ਕੋਟਲੀ ਵਿਧਾਨਕਾਰ ਵੱਲੋਂ ਗੁਰਇਕਬਾਲ ਸਿੰਘ ਹਨੀ ਨੇ ਮ੍ਰਿਤਕ ਦੇਹ ਤੇ ਸ਼ਾਲ ਪਾਇਆ ਅਤੇ ਬੇਅੰਤ ਸਿੰਘ ਪਰਿਵਾਰ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਤਰੀ ਨੂੰ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲਾ ਵਫ਼ਾਦਾਰ ਸਿਪਾਹੀ ਕਿਹਾ।। ਸ਼੍ਰੀ ਅੱਤਰੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰਾਂ ਰਾਜੇਸ਼ਵੀਰ ਅਤਰੀ ਅਤੇ ਰਾਜਵੀਰ ਅਤਰੀ ਅਗਨੀ ਨੇ ਅਗਨੀ ਵਿਖਾਈ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। 15 ਮਾਰਚ ਨੂੰ ਸਵੇਰੇ ਇੰਦਰਪੁਰਾ ਪਿੰਡ ਵਿਖੇ ਫੁਲ ਚੁਗੇ ਜਾਣਗੇ।

Leave a Reply

Your email address will not be published. Required fields are marked *